ਨਵੀਂ ਦਿੱਲੀ, 6 ਫਰਵਰੀ, 2012 : ਮੌਜੂਦਾ ਸਮੇਂ ਵਿੱਚ ਬਿਜਲੀ ਉਪਕਰਣ ਸਨਅਤ ਵੱਲੋਂ 2012 ਤੱਕ ਕੁੱਲ 35 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਣ ਦਾ ਅਨੁਮਾਨ ਹੈ ਜਿਸ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ 15 ਲੱਖ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੋਜਗਾਰ ਮਿਲ ਸਕੇਗਾ। ਇਸ ਸਮੇਂ ਬਿਜਲੀ ਉਪਕਰਣ ਸਨਅਤ ਨੂੰ ਕੁਸ਼ਲ ਤੇ ਰੋਜਗਾਰ ਮਨੁੱਖੀ ਬਲ ਵਿੱਚ ਪ੍ਰਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਕਨੀਕਲ ਪ੍ਰਣਾਲੀ ਦੇਸ਼ ਵਿੱਚ ਮੁੜ ਸੁਰਜੀਤ ਸੋਚ ਨੂੰ ਪ੍ਰੋਤਸਾਹਿਤ ਨਹੀਂ ਕਰ ਰਹੀ ਹੈ। ਆਈ.ਟੀ.ਆਈ. ਵਿੱਚ ਪੁਰਾਣੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਥੋਂ ਤੱਕ ਯੋਗ ਸੁਪਰਵਾਈਜ਼ਰ, ਅਤੇ ਇੰਜੀਨੀਅਰ ਵੀ ਉਪਲਬੱਧ ਨਹੀਂ ਹਨ ਜਿਹੜੇ ਯੋਗ ਹਨ ਉਨਾਂ• ਨੂੰ ਸਨਅਤ ਦੀਆਂ ਟੈਕਨੀਕਲ ਲੋੜਾਂ ਮੁਤਾਬਿਕ ਵਧੀਆ ਸਿਖਲਾਈ ਨਹੀਂ ਦਿੱਤੀ ਜਾਂਦੀ। ਇਨਾਂ• ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਇੱਕ ਸਮੂਹ ਦਾ ਗਠਨ ਕੀਤਾ ਗਿਆ ਹੈ ਜੋ ਖ਼ਾਸ ਕਰਕੇ ਇਸ ਖੇਤਰ ਨੂੰ ਦੇਖੇਗਾ। ਆਈ.ਈ.ਈ.ਐਮ.ਏ. ਭਾਰੀ ਸਨਅਤ ਅਤੇ ਰਾਸ਼ਟਰੀ ਕੁਸ਼ਲ ਵਿਕਾਸ ਨਿਗਮ ਨਾਲ ਪੂੰਜੀ ਵਸਤਾਂ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਖੇਤਰੀ ਕੁਸ਼ਲ ਪ੍ਰੀਸ਼ਦ ਦੀ ਸਥਾਪਨਾ ਕਰਨ ਲਈ ਗੱਲਬਾਤ ਕਰ ਰਹੀ ਹੈ।