February 6, 2012 admin

ਆਰਮੀ ਭਰਤੀ ਦਫਤਰ ਲੁਧਿਆਣਾ ਵੱਲੋਂ ਸਫਾਈਵਾਲੇ ਦੀ ਅਸਾਮੀ ਲਈ ਬਿਨੈ-ਪੱਤਰਾਂ ਦੀ ਮੰਗ

ਲੁਧਿਆਣਾ, 6 ਫਰਵਰੀ : ਆਰਮੀ ਭਰਤੀ ਦਫਤਰ ਲੁਧਿਆਣਾ ਵੱਲੋਂ ‘ਗਰੁੱਪ ਸੀ’ ਵਿੱਚ ਸਫਾਈਵਾਲੇ ਦੀ ਇੱਕ ਅਸਾਮੀ ਜਿਸ ਦਾ ਸਕੇਲ 5200-20,200 (ਗਰੇਡ ਪੇਅ 1800 ਸਮੇਤ) ਹੈ, ਲਈ ਸਿੱਧੀ ਭਰਤੀ ਵਾਸਤੇ ਭਾਰਤੀ ਨਾਗਰਿਕਤਾ ਵਾਲੇ ਪੰਜਾਬ ਦੇ ਉਮੀਦਵਾਰਾਂ ਕੋਲੋਂ 15 ਫਰਵਰੀ 2012 ਤੱਕ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ । ਇਹ ਜਾਣਕਾਰੀ ਦਿੰਦਿਆਂ ਭਰਤੀ ਦਫਤਰ ਦੇ ਡਾਇਰੈਕਟਰ ਕਰਨਲ ਐਮ.ਐਸ.ਮਾਹਰ ਨੇ ਦੱਸਿਆ ਕਿ ਸਫਾਈਵਾਲੇ (ਅਨਰਿਜ਼ਰਵਡ) ਦੀ ਇਸ ਅਸਾਮੀ ਲਈ ਬਿਨੈ-ਕਾਰ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ, ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੌਕਰੀਸ਼ੁਦਾ ਉਮੀਦਵਾਰਾਂ ਲਈ ਉਮਰ ਵਿੱਚ 35 ਸਾਲ ਤੱਕ ਦੀ ਛੋਟ ਹੋਵੇਗੀ  ਅਤੇ ਇਸ ਅਸਾਮੀ ਲਈ ਵਿਦਿਅਕ ਯੋਗਤਾ ਦਸਵੀਂ ਜਾਂ ਉਸਦੇ ਬਰਾਬਰ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ । ਡਾਇਰੈਕਟਰ ਨੇ ਦੱਸਿਆ ਕਿ ਉਮੀਦਵਾਰ ਦੀ ਸਕਰੀਨਿੰਗ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਪਾਸ ਹੋਣ ਵਾਲੇ ਉਮੀਦਵਾਰਾਂ ਦਾ ਮੈਡੀਕਲ ਹੋਣ ਤੋਂ ਬਾਅਦ ਇੰਟਰਵਿਊ ਲਈ ਜਾਵੇਗੀ । ਉਨ•ਾਂ ਦੱਸਿਆ ਕਿ ਚੋਣ ਸਬੰਧੀ ਬੋਰਡ ਦੇ ਅਧਿਕਾਰੀਆਂ ਦੇ ਫੈਸਲੇ ਨੂੰ ਅੰਤਿਮ ਮੰਨਿਆ ਜਾਵੇਗਾ । ਕਰਨਲ ਮਾਹਰ ਨੇ ਦੱਸਿਆ ਕਿ ਇਸ ਅਸਾਮੀ ਲਈ ਬਿਨੈ-ਕਾਰਾਂ ਦੀ ਉਮਰ, ਵਿਦਿਅਕ ਯੋਗਤਾ, ਤਜਰਬੇ ਆਦਿ ਦੇ ਲੋੜੀਂਦੇ ਪ੍ਰਮਾਣ-ਪੱਤਰਾਂ ਦੀਆਂ ਫੋਟੋ ਕਾਪੀਆਂ ਅਤੇ ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਤਸਦੀਕ ਕੀਤੀ ਪਾਸਪੋਰਟ ਸਾਈਜ਼ ਫੋਟੋ 15 ਫਰਵਰੀ 2012 ਤੱਕ ਆਰਮੀ ਭਰਤੀ ਦਫਤਰ ਲੁਧਿਆਣਾ ਵਿਖੇ ਪੁੱਜਣੀਆਂ ਜ਼ਰੂਰੀ ਹਨ ।

Translate »