ਜਲੰਧਰ, 6 ਫਰਵਰੀ, 2012 : ਝਾਰਖੰਡ, ਰਾਮਗੜ• ਛਾਉਣੀ ਦੇ ਸਿੱਖ ਰੈਜੀਮੈਂਟਲ ਸੈਂਟਰ ਵਿਖੇ ਕੇਂਦਰ ਵੱਲੋਂ ਰੱÎਖਿਆ ਸੇਵਾ ਕੋਰ ਵਿੱਚ ਸਾਬਕਾ ਫੌਜੀਆਂ ਦੀ ਮੁੜ ਭਰਤੀ ਲਈ 13 ਫਰਵਰੀ ਨੂੰ ਰੈਲੀ ਕਰਵਾਈ ਜਾ ਰਹੀ ਹੈ। ਰਾਮਗੜ• ਛਾਉਣੀ ਦੇ ਸਿੱਖ ਰੈਜੀਮੈਂਟ ਤੋਂ ਡਿਸਚਾਰਜ ਹੋਏ ਫੌਜੀ ਹੀ ਇਸ ਰੈਲੀ ਵਿੱਚ ਹਿੱਸਾ ਲੈ ਸਕਦੇ ਹਨ। ਉਮੀਦਵਾਰ 12 ਫਰਵਰੀ ਨੂੰ ਸਿੱਖ ਰੈਜੀਮੈਂਟ ਸੈਂਟਰ ਵਿੱਖੇ ਰਿਪੋਰਟ ਕਰਨ। ਡਾਕਟਰੀ ਪ੍ਰੀਖਿਆ 14 ਫਰਵਰੀ ਨੂੰ ਹੋਵੇਗੀ।