February 6, 2012 admin

ਵਿਸ਼ਵ ਬੈਂਕ ਦੀ ਟੀਮ ਵੱਲੋਂ ਵੈਟਨਰੀ ਯੂਨੀਵਰਸਿਟੀ ਦੇ ਪ੍ਰਾਜੈਕਟ ਦੀ ਭਰਪੂਰ ਸ਼ਲਾਘਾ

ਲੁਧਿਆਣਾ-06-ਫਰਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸੌਂਪੇ ਰਾਸ਼ਟਰੀ ਖੇਤੀ ਨਵੀਨਕਾਰੀ ਪ੍ਰਾਜੈਕਟ ਤੇ ਨਜ਼ਰਸਾਨੀ ਕਰਨ ਲਈ ਵਿਸ਼ਵ ਬੈਂਕ ਦੀ ਇਕ ਵਿਸ਼ੇਸ਼ ਟੀਮ ਯੂਨੀਵਰਸਿਟੀ ਦੇ ਦੌਰੇ ਤੇ ਆਈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਪ੍ਰਾਜੈਕਟ ਦੇ ਪ੍ਰਮੁੱਖ ਨਿਰੀਖਕ ਡਾ. ਅਮ੍ਰਿਤ ਸੈਣੀ ਨੇ ਕਿਹਾ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸੰਨ 2008 ਵਿੱਚ ‘ਪਸ਼ੂਧਨ ਤੇ ਨਿਰਭਰ ਉਪਜੀਵੀਕਾ ਸੁਰੱਖਿਆ’ ਸਬੰਧੀ ਹੁਸ਼ਿਆਰਪੁਰ ਜ਼ਿਲੇ ਵਿੱਚ ਇਕ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦਾ ਉਦੇਸ਼ ਪਸ਼ੂ ਪਾਲਣ ਅਤੇ ਖੇਤੀਬਾੜੀ ਕਿੱਤਿਆਂ ਨੂੰ ਬਿਹਤਰ ਕਰਕੇ ਸਥਾਨਕ ਲੋਕਾਂ ਦੇ ਆਰਥਿਕ ਪੱਧਰ ਨੂੰ ਉੱਚਿਆਂ ਚੁੱਕਣਾ ਸੀ। ਚਾਰ ਕਰੋੜ ਤੋਂ ਵੱਧ ਲਾਗਤ ਦੇ ਇਸ ਪ੍ਰਾਜੈਕਟ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਤਲਵਾੜਾ ਵੀ ਸਹਿਭਾਗੀ ਸਨ।
ਵਿਸ਼ਵ ਬੈਂਕ ਦੀ ਟੀਮ ਨੇ ਇਸ ਪ੍ਰਾਜੈਕਟ ਸਬੰਧੀ ਖੇਤਰ (ਫੀਲਡ) ਵਿੱਚ ਜਾ ਕੇ ਪ੍ਰਾਜੈਕਟ ਵਿੱਚ ਸ਼ਾਮਿਲ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪ੍ਰਾਜੈਕਟ ਵਿੱਚ ਕੰਮ ਕਰ ਰਹੇ ਖੋਜੀਆਂ, ਸਹਿਯੋਗੀਆਂ, ਸਥਾਨਕ ਸਹਾਇਕਾਂ ਅਤੇ  ਕਿਸਾਨਾਂ ਨਾਲ ਮੁਲਾਕਤਾ ਕੀਤੀ। ਟੀਮ ਮੈਂਬਰਾਂ ਨੇ ਪ੍ਰਾਜੈਕਟ ਨਾਲ ਆਏ ਸੁਧਾਰਾਂ ਅਤੇ ਤਬਦੀਲੀਆਂ ਤੇ ਬਰੀਕੀ ਨਾਲ ਝਾਤ ਪਾਈ। ਉਨ•ਾਂ ਨੇ ਇਸ ਕਾਰਣ ਔਰਤ ਸ਼ਕਤੀਕਰਣ ਸਬੰਧੀ ਹੋਏ ਕਾਰਜ ਨੂੰ ਵੀ ਪੜਚੋਲਿਆ। ਆਪਣੀ ਰਿਪੋਰਟ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਧਿਕਾਰੀਆਂ ਨਾਲ ਵਿਚਾਰਦੇ ਹੋਏ ਉਨ•ਾਂ ਨੇ ਵੈਟਨਰੀ ਯੂਨੀਵਰਸਿਟੀ ਦੀ ਇਸ ਪ੍ਰਾਜੈਕਟ ਲਈ ਵਿਸ਼ੇਸ਼ ਸ਼ਲਾਘਾ ਕੀਤੀ। ਵਿਸ਼ਵ ਬੈਂਕ ਦੀ ਟੀਮ ਨੇ ਲਿਖ ਕੇ ਭੇਜਿਆ ਕਿ ‘ਇਸ ਪ੍ਰਾਜੈਕਟ ਨਾਲ ਬਰਸਾਤੀ ਪਾਣੀ ਨਾਲ ਪੈਦਾ ਕੀਤੀ ਜਾਣ ਵਾਲੀ ਨਵੀਂ ਕਿਸਮ, ਨਵੇਂ ਸਵੈ-ਸਹਾਇਤਾ ਸਮੂਹ, ਔਰਤਾਂ ਦੀ ਸ਼ਕਤੀਕਰਣ, ਘਰੇਲੂ ਪੱਧਰ ਤੇ ਪ੍ਰਾਸੈਸਿੰਗ, ਪੈਕਿੰਗ ਅਤੇ ਗੁਣਵੱਤਾ ਵਧਾਉਣਾ ਵਿਸ਼ੇਸ਼ ਉਪਰਾਲੇ ਹਨ। ਬਾਂਸਾਂ ਦਾ ਅਚਾਰ, ਆਂਵਲੇ ਦੀ ਸੁਚੱਜੀ ਤੇ ਗੁਣਕਾਰੀ ਵਰਤੋਂ ਅਤੇ ਇਨ•ਾਂ ਚੀਜਾ ਦੀ ਮੰਡੀਕਾਰੀ ਜੁਗਤ ਵੀ ਇਸ ਪ੍ਰਾਜੈਕਟ ਦੀ ਵਿਸ਼ੇਸ਼ ਉਪਲੱਬਧੀ ਹੈ। ਮੁੰਜ, ਭੱਬਰ ਅਤੇ ਘਾਹ ਨਾਲ ਰੱਸੀਆਂ ਵੱਟਣ ਵਾਲੀ ਘਰੇਲੂ ਮਸ਼ੀਨ ਸਥਾਨਕ ਲੋਕਾਂ ਵਿੱਚ ਹਰਮਨ ਪਿਆਰੀ ਕਰਨਾ ਵੀ ਇਕ ਮਹਤੱਪੂਰਨ ਯੋਗਦਾਨ ਹੈ।’
ਡਾ. ਸੈਣੀ ਨੇ ਕਿਹਾ ਕਿ ਪ੍ਰਾਜੈਕਟ ਦੀਆਂ ਇਨ•ਾਂ ਉਪਲੱਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰਾਜੈਕਟ ਦੇ 18 ਮਹੀਨੇ ਹੋਰ ਵੱਧ ਜਾਣ ਦੀ ਸੰਭਾਵਨਾ ਹੈ

Translate »