February 6, 2012 admin

ਮੁੱਖ ਮੰਤਰੀ ਵੱਲੋਂ ਵਿਰਾਸਤੀ ਅਤੇ ਸੱਭਿਆਚਾਰਕ ਯਾਦਗਾਰਾਂ ਦੀ ਸਥਿਤੀ ਦੀ ਸਮੀਖਿਆ

ਐਲ ਐਂਡ ਟੀ ਕੰਪਨੀ ਨੂੰ ਫਰਵਰੀ ਦੇ ਅੰਤ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਗਮਾਡਾ ਨੂੰ ਸਪੁਰਦ ਕਰਨ ਲਈ ਆਖਿਆ
ਚੰਡੀਗੜ•, 6 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਹੀਦੀ ਯਾਦਗਾਰਾਂ ਅਤੇ ਹਰਪਾਲ ਟਿਵਾਣਾ ਕਲਾ ਅਕਾਦਮੀ ਪਟਿਆਲਾ, ਇਸ਼ਮੀਤ ਸਿੰਘ ਸੰਗੀਤ ਅਕਾਦਮੀ ਲੁਧਿਆਣਾ ਅਤੇ ਮਹਾਰਾਜਾ ਦਲੀਪ ਸਿੰਘ ਯਾਦਗਾਰ, ਰਾਏਕੋਟ ਬੱਸੀਆਂ (ਜ਼ਿਲ•ਾ ਲੁਧਿਆਣਾ) ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਸ. ਬਾਦਲ ਨੇ ਕੰਮਕਾਜ ਅਤੇ ਸਾਂਭ-ਸੰਭਾਲ ਏਜੰਸੀਆਂ ਨੂੰ ਇਨ•ਾਂ ਯਾਦਗਾਰਾਂ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਪਾਸੋਂ ਲੈਣ ਲਈ ਆਖਿਆ ਜਿਸ ਨਾਲ ਗਮਾਡਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਾ, ਗਲਾਡਾ ਨੂੰ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਤੇ ਮਹਾਰਾਜਾ ਦਲੀਪ ਸਿੰਘ ਯਾਦਗਾਰ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਨੂੰ ਹਰਪਾਲ ਟਿਵਾਣਾ ਕਲਾ ਅਕਾਦਮੀ ਤੇ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕੁੱਪ ਰੋਹੀੜਾ (ਜ਼ਿਲ•ਾ ਸੰਗਰੂਰ) ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਨੂੰ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕਾਹਨੂੰਵਾਨ ਛੰਭ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਤੋਂ ਲੈਣ ਲਈ ਕਿਹਾ ਗਿਆ। ਮੁੱਖ ਮੰਤਰੀ ਨੇ ਸਬੰਧਤ ਅਫਸਰਾਂ ਨੂੰ ਵੀ ਕਿਹਾ ਕਿ ਇਨ•ਾਂ ਯਾਦਗਾਰਾਂ ਦੇ ਕੰਮਕਾਜ ਦੀ ਨਿਰਵਿਘਨ ਪ੍ਰਕ੍ਰਿਆ ਨੂੰ ਯਕੀਨੀ ਬਣਾਉਣ ਲਈ ਇਕ ਪ੍ਰੋਗਰਾਮ ਉਲੀਕਿਆ ਜਾਵੇ। ਉਨ•ਾਂ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਡਾ. ਕਰਮਜੀਤ ਸਿੰਘ ਸਰਾ ਨੂੰ ਵੀ ਇਨ•ਾਂ ਪ੍ਰਾਜੈਕਟਾਂ ਦੀ ਇਤਿਹਾਸਕ ਮਹੱਤਤਾ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣੂੰ ਕਰਵਾਉਣ ਲਈ ਇਕ ਮੀਡੀਆ ਮੁਹਿੰਮ ਚਲਾਉਣ ਬਾਰੇ ਆਖਿਆ।
ਮੁੱਖ ਮੰਤਰੀ ਨੇ ਸਬੰਧਤ ਏਜੰਸੀਆਂ ਨੂੰ ਭਰੋਸਾ ਦਿੱਤਾ ਕਿ ਇਨ•ਾਂ ਮਾਣਮੱਤੇ ਪ੍ਰਾਜੈਕਟਾਂ ਦੀ ਪੂਰਤੀ ਲਈ ਫੰਡਾਂ ਦੀ ਘਾਟ ਨੂੰ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਉਨ•ਾਂ ਨੇ ਐਲ. ਐਂਡ ਟੀ. ਕੰਪਨੀ ਦੇ ਜਨਰਲ ਮੈਨੇਜਰ ਰਾਮਾ ਕ੍ਰਿਸ਼ਨ ਨੂੰ ਸਪੱਸ਼ਟ ਤੌਰ ‘ਤੇ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਫਰਵਰੀ ਮਹੀਨੇ ਦੇ ਅੰਤ ਤੱਕ ਗਮਾਡਾ ਨੂੰ ਸੌਂਪ ਦਿੱਤੀ ਜਾਵੇ। ਸ. ਬਾਦਲ ਨੇ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਸ੍ਰੀ ਕੇ.ਐਸ. ਪਨੂੰ ਨੂੰ ਵੀ ਆਦੇਸ਼ ਦਿੱਤਾ ਕਿ ਉਪਰੋਕਤ ਏਜੰਸੀਆਂ ਨੂੰ ਯਾਦਗਾਰਾਂ ਸਪੁਰਦ ਲਈ ਸਬੰਧਤ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਉਹ ਨਿੱਜੀ ਤੌਰ ‘ਤੇ ਇਨ•ਾਂ ਥਾਵਾਂ ਦਾ ਦੌਰਾ ਕਰਨ।
ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਵਿਅਕਤੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੇ ਆਰਕੀਟੈਕਟ ਰੇਨੂ ਖੰਨਾ, ਮੁੱਖ ਇੰਜੀਨੀਅਰ ਸ੍ਰੀ ਸੀ.ਐਲ. ਸਿੰਗਲਾ, ਸੀ.ਏ. ਗਮਾਡਾ ਸ੍ਰੀ ਸਰਬਜੀਤ ਸਿੰਘ, ਸੀ.ਏ. ਪੁੱਡਾ ਸ੍ਰੀ ਏ.ਐਸ. ਮਿਗਲਾਨੀ ਅਤੇ ਸਕੱਤਰ ਖਰਚਾ ਸ੍ਰੀ ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।

Translate »