ਲੁਧਿਆਣਾ: 6 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਫ਼ਸਲਾਂ ਨੂੰ ਦਰਪੇਸ਼ ਖਤਰਿਆਂ ਅਤੇ ਬੀਮਾ ਯੋਜਨਾਵਾਂ ਬਾਰੇ ਨੀਤੀ ਲਾਗੂ ਕਰਨ ਅਤੇ ਉਸਦੇ ਪਸਾਰ ਸੰਬੰਧੀ ਕਰਵਾਈ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਦੋ ਮੁੱਖ ਫ਼ਸਲਾਂ ਕਣਕ ਅਤੇ ਝੋਨੇ ਨੂੰ ਛੱਡ ਕੇ ਬਾਕੀ ਸਭ ਫ਼ਸਲਾਂ ਨੂੰ ਖਤਰੇ ਵਧ ਘੇਰਦੇ ਹਨ ਅਤੇ ਇਨ•ਾਂ ਦਾ ਬੀਮਾ ਕਰਨ ਲਈ ਯੋਜਨਾਵਾਂ ਦੀ ਤਿਆਰੀ ਜ਼ਰੂਰੀ ਹੈ। ਉਨ•ਾਂ ਆਖਿਆ ਕਿ ਇਹ ਨੀਤੀ ਬਣਾਉਣ ਲੱਗਿਆਂ ਪੰਜਾਬ ਦਾ ਪਾਣੀ ਹੇਠਾਂ ਜਾਣ ਵਾਲਾ ਤੱਥ ਵੀ ਧਿਆਨ ਵਿੱਚ ਰੱਖਿਆ ਜਾਵੇ ਕਿਉਂਕਿ ਪੰਜਾਬ ਨੂੰ ਲੰਮੇਂ ਸਮੇਂ ਤੋਂ ਇਸਦੀ ਸਮਾਜਿਕ ਕੀਮਤ ਤਾਰਨੀ ਪੈ ਰਹੀ ਹੈ ਜੋ ਭਵਿੱਖ ਵਿੱਚ ਹੋ ਵਧ ਸਕਦੀ ਹੈ। ਇਵੇਂ ਜ਼ਮੀਨ ਦੇ ਮਿਆਰ ਨੂੰ ਵੀ ਪ੍ਰੀਮੀਅਮ ਮਿਥਣ ਲੱਗਿਆਂ ਧਿਆਨ ਵਿੱਚ ਰੱਖਿਆ ਜਾਵੇ । ਉਨ•ਾਂ ਆਖਿਆ ਕਿ ਕਿਨੂੰ ਪੰਜਾਬ ਦੀ ਪ੍ਰਮੁਖ ਫ਼ਲਦਾਰ ਫ਼ਸਲ ਬਣ ਗਈ ਹੈ ਅਤੇ ਇਸ ਨੂੰ ਬੀਮਾ ਯੋਜਨਾਵਾਂ ਅਧੀਨ ਲਿਆਉਣ ਲਈ ਸਭ ਤੋਂ ਵਧ ਲੋੜ ਹੈ। ਇਸ ਲਈ ਬੈਂਕਾਂ ਅਤੇ ਬੀਮਾ ਕੰਪਨੀਆਂ ਨੂੰ ਇਸ ਪਾਸੇ ਚੇਤੰਨ ਹੋਣ ਦੀ ਲੋੜ ਹੈ।
ਐਨ ਏ ਆਈ ਪੀ ਪ੍ਰੋਜੈਕਟ ਅਧੀਨ ਇਸ ਵਿਸ਼ੇ ਤੇ ਖੋਜ ਕਰਨ ਵਾਲੀ ਟੀਮ ਦੇ ਆਗੂ ਡਾ: ਰਾਜਿੰਦਰ ਸਿੰਘ ਸਿੱਧੂ ਅਤੇ ਡਾ: ਕਮਲ ਬੱਤਾ ਹਨ। ਡਾ: ਬੱਤਾ ਨੇ ਦੱਸਿਆ ਕਿ ਕੌਮੀ ਪੱਧਰ ਤੇ ਫ਼ਸਲਾਂ ਦੀਆਂ ਬੀਮਾ ਯੋਜਨਾਵਾਂ ਲਈ ਚਲਦੇ ਖੋਜਕਾਰਜ ਕੋਇੰਬਟੂਰ ਦਿੱਲੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚਲ ਰਹੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਾਤਾਵਰਨ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਸੰਕਟਾਂ ਨੂੰ ਵੀ ਮੱਦੇਨਜ਼ਰ ਰੱਖ ਕੇ ਇਸ ਵਿਸ਼ੇ ਤੇ ਖੋਜ ਕਰ ਰਹੀ ਹੈ। ਉਨ•ਾਂ ਆਖਿਆ ਕਿ ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਦੇ ਵਿਕਾਸ ਨੂੰ ਵੀ ਮੌਸਮੀ ਤਬਦੀਲੀ ਨਾਲ ਜੋੜ ਕੇ ਵੇਖਿਆ ਪਰਖਿਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਸ਼੍ਰੀ ਅਸ਼ੋਕ ਯਾਦਵ, ਡਿਪਟੀ ਜਨਰਲ ਮੈਨੇਜਰ, ਰਾਜੇਸ਼ ਡੀ ਐਡੀਸ਼ਨਲ ਮੈਨੇਜਰ ਖੇਤੀਬਾੜੀ ਬੀਮਾ ਕੰਪਨੀ, ਡਾ: ਸੁਰੇਸ਼ ਕੁਮਾਰ ਤਾਮਿਲਨਾੜ ਖੇਤੀਬਾੜੀ ਯੂਨੀਵਰਸਿਟੀ, ਡਾ: ਐਸ ਵਿਆਇਨਾ, ਐਨ ਸੀ ਏ ਪੀ, ਸ਼੍ਰੀਮਤੀ ਪ੍ਰਿਅੰਕਾ ਵਾਹੀ ਅਤੇ ਮਿਸ ਕੰਗਨ ਮਹਿਤਾ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।