ਓਪਨ ਕਲੀਨਕ ਵਿਚ 250 ਹੀਮੋਫਿਲਕ ਮਰੀਜ਼ਾਂ ਦਾ ਮੁਆਇਨਾ
ਚੰਡੀਗੜ•, 5 ਫਰਵਰੀ : ਹੀਮੋਫਿਲਕ ਵੈਲਫੇਅਰ ਸੁਸਾਇਟੀ ਦੇ ਚੰਡੀਗੜ• ਚੈਪਟਰ ਵਲੋਂ ਅੱਜ ਇੱਥੇ ਸੈਕਟਰ 15 ਦੇ ਕਮਿਊਨਿਟੀ ਸੈਂਟਰ ਵਿੱਚ ਹੀਮੋਫਿਲਕ ਮਰੀਜ਼ਾਂ ਦੇ ਪ੍ਰਭਾਵੀ ਇਲਾਜ ਅਤੇ ਇਸ ਬਿਮਾਰੀ ਦੇ ਪ੍ਰਬੰਧਨ ਲਈ ਇਕ ਦਿਨਾ ਓਪਨ ਕਲੀਨਕ ਲਾਇਆ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਇਹ ਮੰਗ ਜ਼ੋਰ ਨਾਲ ਉਠਾਈ ਗਈ ਕਿ ਪਿਛਲੇ ਕੁਝ ਸਮੇਂ ਤੋਂ ਹੀਮੋਫਿਲਕ ਮਰੀਜ਼ਾਂ ਦਾ ਇਲਾਜ ਬੇਹੱਦ ਮਹਿੰਗਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਚੰਡੀਗੜ• ਪ੍ਰਸ਼ਾਸਨ ਵੱਲੋਂ ਵੀ ਦਿੱਲੀ, ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਦੀ ਤਰਜ਼ ‘ਤੇ ਇਨ•ਾਂ ਮਰੀਜ਼ਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ।
ਹੀਮੋਫਿਲਕ ਮਰੀਜ਼ਾਂ ਅਤੇ ਉਨ•ਾਂ ਦੇ ਪਰਿਵਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਡਾ. ਵੀ. ਕੇ. ਛਾਬੜਾ, ਵਿੱਤ ਸਕੱਤਰ ਡਾ. Îਮੱਘਰ ਸਿੰਘ, ਲੇਖਾਕਾਰ ਸ੍ਰੀ ਬਲਬੀਰ ਸਿੰਘ ਤੇ ਆਫਿਸ ਸੈਕਟਰੀ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇਕ ਅਤਿ ਗੰਭੀਰ ਬਿਮਾਰੀ ਹੋਣ ਦੇ ਬਾਵਜੂਦ ਕੇਂਦਰ ਤੇ ਰਾਜ ਸਰਕਾਰਾਂ ਨੇ ਪੀੜਤ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਉਨ•ਾਂ ਕਿਹਾ ਕਿ ਲੰਮੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਦਿੱਲੀ, ਜੰਮੂ ਕਸ਼ਮੀਰ ਅਤੇ ਹਰਿਆਣਾ ਦੀਆਂ ਸਰਕਾਰਾਂ ਆਪੋ-ਆਪਣੇ ਰਾਜਾਂ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਨ•ਾਂ ਮਰੀਜ਼ਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਸਹਿਮਤ ਹੋ ਗਈਆਂ ਹਨ ਪਰ ਪੰਜਾਬ ਸਰਕਾਰ ਤੇ ਚੰਡੀਗੜ• ਪ੍ਰਸ਼ਾਸਨ ਅਜੇ ਵੀ ਗੂੜੀ ਨੀਂਦ ‘ਚੋਂ ਨਹੀਂ ਜਾਗੇ। ਉਨ•ਾਂ ਮੰਗ ਕੀਤੀ ਕਿ ਇਨ•ਾਂ ਸਰਕਾਰਾਂ ਨੂੰ ਵੀ ਮਾਨਵਤਾ ਦੇ ਪੱਖ ਨੂੰ ਧਿਆਨ ‘ਚ ਰੱਖਦੇ ਹੋਏ ਲੋੜਵੰਦ ਮਰੀਜ਼ਾਂ ਨੂੰ ਢੁਕਵੀਂ ਸਹਾਇਤਾ ਦੇਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਹੀਮੋਫਿਲੀਆ ਫੈਡਰੇਸ਼ਨ ਦੇ ਬਾਨੀ ਮੈਂਬਰ ਡਾ. ਵਿਜੇ ਕੌਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਯੂ.ਟੀ. ਪ੍ਰਸ਼ਾਸਨ ਚੰਡੀਗੜ• ਅਤੇ ਪੰਜਾਬ ਸਰਕਾਰ ਨੂੰ ਦਿੱਲੀ, ਹਰਿਆਣਾ ਅਤੇ ਜੰਮੂ ਕਸ਼ਮੀਰ ਆਦਿ ਰਾਜਾਂ ਦੀ ਤਰਜ਼ ‘ਤੇ ਹੀਮੋਫਿਲਕ ਮਰੀਜ਼ਾਂ ਨੂੰ V999/9X ਫੈਕਟਰ ਮੁਫਤ ਦੇਣ ਦੀ ਸੁਵਿਧਾ ਤੁਰੰਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ• ਨੂੰ ਹੀਮੋਫਿਲੀਆ ਦੇ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਲਈ ਕਾਰਪਸ ਫੰਡ ਦੀ ਸ਼ਕਲ ਵਿਚ ਵਿਸ਼ੇਸ ਫੰਡ ਪੈਦਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿਤਾ।
ਡਾ. ਕੌਲ ਨੇ ਅੱਗੇ ਕਿਹਾ ਕਿ ਹੀਮੋਫਿਲੀਆ ਵਿਰਸੇ ਵਿਚੋਂ ਮਿਲਣ ਵਾਲੀ ਬਿਮਾਰੀ ਹੈ ਅਤੇ ਇਸ ਨਾਲ ਸਬੰਧਤ ਮਰੀਜ਼ ਸ਼ੁਰੂਆਤ ਤੋਂ ਹੀ ਮਨੋਵਿਗਿਆਨਿਕ ਤੌਰ ‘ਤੇ ਭਾਰੀ ਦਬਾਅ ਹੇਠ ਰਹਿੰਦੇ ਹਨ। ਉਨ•ਾਂ ਕਿਹਾ ਕਿ ਜਦੋਂ ਕਿਸੇ ਬੱਚੇ ਦੇ ਇਸ ਬਿਮਾਰੀ ਤੋਂ ਪੀੜਤ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੇ ਮਾਪਿਆਂ ‘ਤੇ ਉਸ ਦਿਨ ਤੋਂ ਮਾਨਸਿਕ ਦਬਾਅ ਵਧਣ ਲੱਗਦਾ ਹੈ। ਉਨ•ਾਂ ਕਿਹਾ ਕਿ ਇਸ ਕਰਕੇ ਇਹਨਾਂ ਦੇ ਢੁਕਵੇਂ ਇਲਾਜ ਦੀ ਜ਼ਰੂਰਤ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਗੈਰ ਸਰਕਾਰੀ ਸੰਸਥਾ ਤੇ ਹੋਰ ਸਮਾਜਿਕ ਅਤੇ ਸਵੈ-ਇੱਛਕ ਸੰਗਠਨਾਂ ਦੀ ਸਹਾਇਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਜਥੇਬੰਦੀਆਂ ਇਸ ਨਾਲ ਨਿਪਟਣ ਲਈ ਅਹਿਮ ਭੂਮਿਕਾ ਨਿਭਾਅ ਸਕਣਗੀਆਂ। ਉਨ•ਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੀਮੋਫਿਲਕ ਮਰੀਜ਼ਾਂ ਦੇ ਮਨੋਬਲ ਨੂੰ ਕਾਇਮ ਰੱਖਣ ਲਈ ਮਾਪਿਆਂ, ਅਧਿਆਪਕਾਂ ਅਤੇ ਡਾਕਟਰੀ ਭਾਈਚਾਰੇ ਨੂੰ ਹੋਰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਇਹ ਲੋਕ ਹੀਣਭਾਵਨਾ ਤੋਂ ਉਪਰ ਉਠ ਕੇ ਆਮ ਵਾਂਗ ਜ਼ਿੰਦਗੀ ਬਤੀਤ ਕਰ ਸਕਣ।
ਆਪਣੇ ਭਾਸ਼ਣ ਵਿਚ ਅਸਿਸਟੈਂਟ ਪ੍ਰੋਫੈਸਰ ਬਲੱਡ ਟ੍ਰਾਂਸਫੂਜ਼ਨ ਮੈਡੀਸੀਨ ਡਾ. ਸੁਚੇਤ ਸਚਦੇਵਾ ਨੇ ਕਿਹਾ ਕਿ ਇਹ ਬਿਮਾਰੀ ਜੀਨ ਤੋਂ ਹੀ ਮਿਲੀ ਹੈ ਅਤੇ ਇਸ ਦਾ ਚੰਗੀ ਜਾਂ ਮਾੜੀ ਕਿਸਮਤ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਨੋਵਿਗਿਆਨਕ ਤੌਰ ‘ਤੇ ਇਸ ਨਾਲ ਲੜਨ ਲਈ ਤਿਆਰ ਕਰਨ। ਉਹਨਾਂ ਨੇ ਹੀਮੋਫਿਲਕ ਸੁਸਾਇਟੀ ਨੂੰ ਸਲਾਹ ਦਿੱਤੀ ਕਿ ਉਹ ਨਿਯਮਤ ਤੌਰ ‘ਤੇ ਜਾਂਚ ਕੈਂਪ ਲਾਉਣ ਤਾਂ ਜੋ ਇਸ ਬਿਮਾਰੀ ਨਾਲ ਨਿਪਟਿਆ ਜਾ ਸਕੇ। ਉਨ•ਾਂ ਨੇ ਸੁਸਾਇਟੀ ਨੂੰ ਇਸ ਸਬੰਧ ਵਿੱਚ ਡਾਟਾ ਵੀ ਮੁਕੰਮਲ ਕਰਨ ਲਈ ਆਖਿਆ ਤਾਂ ਜੋ ਉਸ ਨੂੰ ਖੋਜ ਲਈ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਨ•ਾਂ ਨੇ ਮੌਕੇ ‘ਤੇ ਹਾਜ਼ਰ ਪੀ.ਜੀ.ਆਈ. ਦੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਹੀਮੋਫਿਲਕ ਮਰੀਜ਼ਾਂ ਦੀ ਭਲਾਈ ਲਈ ਨਿਯਮਤ ਤੌਰ ‘ਤੇ ਅਜਿਹੇ ਓਪਨ ਕਲੀਨਿਕਾਂ ਦਾ ਪ੍ਰਬੰਧ ਕੀਤਾ ਜਾਵੇ।
ਕਲੀਨਿਕ ਮੌਕੇ 250 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਫਿਜ਼ੀਓਥਰੈਪਿਸਟ ਡਾ. ਪਲਵੀ ਗੁਪਤਾ ਨੇ ਇਸ ਸਬੰਧ ਵਿੱਚ ਸਰੀਰ ਦੇ ਅੰਗਾਂ ਦੀ ਕਸਰਤ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮਨੋਵਿਗਿਆਨਕ ਕੈਂਪ ਵੀ ਲਾਇਆ ਗਿਆ।
ਇਸ ਮੌਕੇ ਚੰਡੀਗੜ• ਮਿਉਂਸਿਪਲ ਕਾਰਪੋਰੇਸ਼ਨ ਦੀ ਮੇਅਰ ਸ਼੍ਰੀਮਤੀ ਰਾਜ ਬਾਲਾ ਮਲਿਕ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਜਿਹੇ ਕੈਂਪ ਲਾਉਣ ਬਦਲੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਵਿੱਤ ਸਕੱਤਰ ਡਾ. ਮੱਘਰ ਸਿੰਘ ਨੇ ਸਾਲ 2011-12 ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਅਤੇ ਸੁਸਾਇਟੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੁਸਾਇਟੀ ਦੀ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ।