February 7, 2012 admin

ਸੀ ਜੀ ਸੀ ਘੜੂੰਆਂ ਨੇ ਕੀਤਾ ”ਬਾਇਓ ਸਾਇੰਸਜ਼ ਓਲੰਪਿਆਡ 2012” ਦਾ ਐਲਾਨ

ਮੋਹਾਲੀ : ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਵਿਸ਼ਿਆਂ ਬਾਰੇ ਰੁਚੀ ਨੂੰ ਪ੍ਰਫੁਲਿਤ ਕਰਨ ਲਈ ਚੰਡੀਗੜ• ਗਰੁੱਪ ਆਫ ਕਾਲਜਿਜ਼, ਘੜੂੰਆਂ ਵੱਲੋਂ ਬਾਇਓ  ਸਾਇੰਸਜ਼  ਓਲੰਪਿਆਡ 2012 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੇਤੂਆਂ ਨੂੰ 7.੫  ਲੱਖ ਰੁਪਏ ਦੇ ਲੈਪਟਾਪ ਅਤੇ ਮੋਬਾਇਲ ਫੋਨ ਇਨਾਮਾਂ ਵਜੋਂ ਮਿਲਣਗੇ।
”ਬਾਇਓ ਸਾਇੰਸਜ਼ ਓਲੰਪਿਆਡ 2012” ਦਾ ਐਲਾਨ ਕਰਦੇ ਹੋਏ ਸੀ ਜੀ ਸੀ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਮੁਕਾਬਲੇ ਦਾ ਵਿਚਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਇੰਡੀਅਨ ਸਾਇੰਸ ਕਾਂਗਰਸ 2012 ਦੇ ਮੌਕੇ ਕਹੀ ਇਸ ਗੱਲ ਤੋਂ ਬਣਿਆ ਕਿ ਭਾਰਤ ਚੀਨ ਤੋਂ ਵਿਗਿਆਨਕ ਖੋਜ ਅਤੇ ਨਿਵੇਸ਼ ਦੇ ਮਾਮਲੇ ਵਿੱਚ ਬਹੁਤ ਪਿੱਛੇ ਚੱਲ ਰਿਹਾ ਹੈ। ਇਹ ਵਿਗਿਆਨਕ ਮੁਕਾਬਲਾ ਸਕੂਲਾਂ ਅਤੇ ਕਾਲਜਾਂ ਵਿੱਚ ਪੜ•ਦੇ ਵਿਦਿਆਰਥੀਆਂ ਨੂੰ ਬਾਇਓ ਸਾਇੰਸ, ਮਾਇਕਰੋ ਬਾਇਓਲੌਜੀ, ਬਾਇਓ ਕੈਮਿਸਟਰੀ ਅਤੇ ਹੋਰ ਵਿਗਿਆਨਕ ਵਿਸ਼ਿਆਂ ਵੱਲ ਪ੍ਰੇਰਿਤ ਕਰੇਗਾ।
ਬਾਇਓ ਸਾਇੰਸਜ਼ ਓਲੰਪਿਆਡ 2012 ਵਿੱਚ ਹਿੱਸਾ ਲੈਣ ਲਈ ਵਿਦਿਆਰਥੀ, ਸਕੂਲ ਅਤੇ ਕਾਲਜ ਸੀ ਜੀ ਸੀ  ਦੀ ਵੈੱਬਸਾਈਟ www.cgc.edu.in ਤੇ ਜਾ ਕੇ ਰਜਿਸਟਰ ਕਰ ਸਕਦੇ ਹਨ ਜਿਸ ਲਈ ਕੋਈ ਫੀਸ ਨਹੀਂ ਹੈ।
ਉਹ ਸਾਰੇ ਵਿਦਿਆਰਥੀ ਜੋ ਬੀ.ਐਸ.ਸੀ. (ਮੈਡੀਕਲ ਜਾਂ ਨਾਨ ਮੈਡੀਕਲ), ਬੀ.ਐਸ.ਸੀ. (ਬਾਇਓਟੈੱਕ, ਮਾਈਕਰੋ ਬਾਇਓਲੌਜੀ, ਬਾਇਓ ਕੈਮਿਸਟਰੀ) ਪੜ• ਰਹੇ ਹਨ ਜਾਂ 10+2 ਦੇ ਇਮਤਿਹਾਨ ਵਿੱਚ ਬੈਠਣ ਜਾ ਰਹੇ ਹਨ, ਇਸ ਓਲੰਪਿਆਡ ਵਿੱਚ ਭਾਗ ਲੈ ਸਕਦੇ ਹਨ।
ਇਹ ਓਲੰਪਿਆਡ ਸਕੂਲ ਅਤੇ ਕਾਲਜ, ਦੋਵਾਂ ਪੱਧਰਾਂ ਤੇ ਕਰਵਾਇਆ ਜਾ ਰਿਹਾ ਹੈ। ਸੀ ਜੀ ਸੀ  ਘੜੂੰਆਂ ਤੋਂ ਓਲੰਪਿਆਡ ਕਰਵਾਉੁਣ ਵਾਲੀਆਂ ਟੀਮਾਂ ਖੇਤਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਔਬਜੈਕਟਿਵ-ਟਾਈਪ ਟੈਸਟ ਰਾਹੀਂ ਸੈਮੀ ਫਾਈਨਲ ਮੁਕਾਬਲੇ ਲਈ ਪ੍ਰਤੀਯੋਗੀਆਂ ਨੂੰ ਚੁਣਨਗੀਆਂ।
ਇਸ ਤੋ ਬਾਅਦ ਇਹ ਓਲੰਪਿਆਡ ਸੀ ਜੀ ਸੀ ਘੜੂਆਂ ਦੇ ਕੈਂਪਸ ਵਿੱਚ ਆਪਣੇ ਅੰਜਾਂਮ ਤੇ ਪਹੁੰਚੇਗਾ ਜਿੱਥੇ ਜੇਤੂਆਂ ਨੂੰ ਇਨਾਮ ਵਿੱਚ ਲੈਪਟਾਪ, ਮੋਬਾਇਲ ਫੋਨ ਵਗੈਰਾ ਦਿੱਤੇ ਜਾਣਗੇ। ਹੋਰ ਇਨਾਮਾਂ ਵਿੱਚ ਓਲੰਪਿਆਡ ਵਿੱਚ ਭਾਗ ਲੈਣ ਵਾਲਿਆਂ ਲਈ ਵਜ਼ੀਫੇ ਵੀ ਹੋਣਗੇ।
ਸੀ ਜੀ ਸੀ    ਘੜੂੰਆਂ ਦੇ ਕੈਂਪਸ ਡਾਇਰੈਕਟਰ ਡਾ. ਬੀ. ਐਸ. ਸੋਹੀ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਨੈਸ਼ਨਲ ਸਾਇੰਸ ਸਰਵੇਅ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੂਚਨਾ ਤਕਨੀਕ ਅਤੇ ਫਾਰਮਾ ਸੈਕਟਰ ਵਿੱਚ ਹੋ ਰਹੇ ਅੰਤਾਂ ਦੇ ਵਾਧੇ ਕਾਰਨ ਦੇਸ਼ ਵਿੱਚ ਵਿਗਿਆਨਕ ਜਨ ਸੰਸਾਧਨਾਂ ਦੀ ਜ਼ਰੂਰਤ ਲਗਾਤਾਰ ਵੱਧਦੀ ਹੀ ਜਾਣੀ ਹੈ। ਇਸ ਲਈ ਅਜਿਹੇ ਮੁਕਾਬਲੇ ਵਿਗਿਆਨਕ ਵਿਸ਼ਿਆਂ ਵੱਲ ਵਿਦਿਆਰਥੀ ਰੁਚੀਆਂ ਨੂੰ ਪ੍ਰੇਰਿਤ ਕਰਨ ਵਿੱਚ ਬੇਹੱਦ ਸਹਾਈ ਹੋਣਗੇ।
ਵਿਗਿਆਨ ਦੇ ਖੇਤਰ ਵਿੱਚ ਦੇਸ਼ ਵਿੱਚ ਹੋ ਰਹੇ ਨਿਰੰਤਰ ਪ੍ਰਸਾਰ ਨੂੰ ਰੇਖਾਂਕਿਤ ਕਰਦਿਆਂ ਸੀ ਜੀ ਸੀ ਦੇ ਡਾਇਰੈਕਟਰ ਡਾ  ਕਰਮਿੰਦਰ ਘੁੰਮਨ ਨੇ ਕਿਹਾ ਕਿ ਦੇਸ਼ ਵਿਚਲੇ 487 ਲੱਖ ਗਰੈਜੂਏਟ ਵਿਅਕਤੀਆਂ ਵਿੱਚੋਂ ਲਗਭਗ ਚੌਥੇ ਹਿੱਸੇ ਦੀ ਪਿੱਠ ਭੂੰਮੀ ਵਿਗਿਆਨ ਵਿਸ਼ੇ ਨਾਲ ਜੁੜੀ ਹੈ। ਇਸ ਦੇ ਬਾਵਜੂਦ ਉਚੇਰੀ ਸਿੱਖਿਆ ਵੱਲ ਨੂੰ ਜਾਂਦਿਆਂ ਵਿਗਿਆਨਕ ਵਿਸ਼ਿਆਂ ਵਿਚ ਰੁਚੀ ਘੱਟ ਵੇਖੀ ਜਾਂਦੀ ਹੈ । ਉਨ•ਾਂ ਕਿਹਾ ਕਿ ਬਾਇਓ ਸਾਇੰਸਜ਼ ਓਲੰਪਿਆਡ ਇਸ ਕਿਸਮ ਦੇ ਵਰਤਾਰੇ ਨੂੰ ਰੋਕਣ ਅਤੇ ਵਿਗਿਆਨ ਪ੍ਰਤੀ ਰੁਚੀਆਂ ਨੂੰ ਸਾਰਥਕ ਰੂਪ ਵਿੱਚ ਬਰਕਰਾਰ ਰੱਖਣ ਵਾਲੇ ਪਾਸੇ ਇੱਕ ਠੋਸ ਕਦਮ ਹੋ ਨਿਬੜੇਗਾ।

Translate »