ਲੁਧਿਆਣਾ, 7 ਫਰਵਰੀ : ਐਸ.ਡੀ.ਐਮ ਲੁਧਿਆਣਾ (ਪੂਰਬੀ) ਸ੍ਰੀ ਅਜੈ ਸੂਦ ਅਤੇ ਐਸ.ਡੀ.ਐਮ ਲੁਧਿਆਣਾ (ਪੱਛਮੀ) ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਦੋਵੇ ਸਬ-ਡਵੀਜ਼ਨਾਂ ਵਿੱਚ ਪੈਦੇ ਏਰੀਏ ਦੇ ਵਸਨੀਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਸਮੇਂ ਦੀ ਅੰਗਰੇਜ਼ ਸਰਕਾਰ ਵੱਲੋ ਕਿਸੇ ਵੀ ਆਜ਼ਾਦੀ ਘੁਲਾਟੀਆਂ ਦੀ ਜਾਇਦਾਦ ਜਬਤ ਕੀਤੀ ਗਈ ਸੀ ਅਤੇ ਹੁਣ ਤੱਕ ਵਾਪਸ ਨਹੀਂ ਮਿਲੀ ਦਾ ਵੇਰਵਾ ਆਪਣੇ ਨਾਲ ਸਬੰਧਤ ਸਬ-ਡਵੀਜ਼ਨ ਵਿੱਚ ਦੇਣ। ਉਹਨਾਂ ਦੱਸਿਆ ਕਿ ਕੋਈ ਵੀ ਆਜ਼ਾਦੀ ਘੁਲਾਟੀਆਂ ਖੁਦ ਜਾਂ ਉਨ•ਾਂ ਦਾ ਵਾਰਸ ਜੋ ਦੋਵਾਂ ਸਬ-ਡਵੀਜ਼ਨਾਂ ਦੇ ਏਰੀਏ ਵਿੱਚ ਰਹਿੰਦੇ ਹਨ, ਆਪਣੇ ਨਾਲ ਸਬੰਧਤ ਸਬ-ਡਵੀਜ਼ਨ ਦੇ ਦਫਤਰ ਵਿੱਚ ਆਪਣੀਆਂ-ਆਪਣੀਆਂ ਦਰਖਾਸਤਾਂ ਪੂਰੇ ਵੇਰਵੇ ਅਤੇ ਸਬੰਧਤ ਦਸਤਾਵੇਜ਼ ਨਾਲ 14 ਫਰਵਰੀ, 2012 ਤੱਕ ਜਮ•ਾਂ ਕਰਵਾ ਦੇਣ, ਤਾਂ ਜੋ ਅਗਲੇਰੀ ਕਾਰਵਾਈ ਲਈ ਸੂਚਨਾ ਸਰਕਾਰ ਨੂੰ ਸਮੇਂ ਸਿਰ ਭੇਜੀ ਜਾ ਸਕੇ।