ਲੁਧਿਆਣਾ : ਅੱਜ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਵਲੋ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸ੍ਰਪ੍ਰਸਤੀ ਹੇਠ ਮਾਤਾ ਭਗਵਤੀ ਮੰਦਿਰ ਗਿੱਲ ਰੋਡ, ਲੁਧਿਆਣਾ ਵਿਖੇ ਵਿਸ਼ਵ ਪ੍ਰਸਿੱਧ ਕ੍ਰਿਕਟਰ ਯੁਵਰਾਜ ਸਿੰਘ ਦੀ ਤੰਦਰੁਸਤੀ ਲਈ ਹਵਨ ਯੱਗ ਕਰਵਾਇਆ ਗਿਆ। ਇਸ ਸਮੇ ਵਿਸੇਸ਼ ਤੌਰ ਤੇ ਪਾਲੀ ਵਿਰਕ ਅਤੇ ਜਗਵਿੰਦਰ ਕੌਰ ਵਿਰਕ ਐਨ.ਆਰ.ਆਈ ਹਵਨ ਯੱਗ ਦੀ ਰਸਮ ਵਿਚ ਸ਼ਾਮਲ ਹੋਏ।
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਯੁਵਰਾਜ ਸਿੰਘ ਦਾ ਕੈਸਰ ਤੋ ਪੀੜਤ ਹੋਣ ਦਾ ਸਭ ਭਾਰਤੀਆਂ ਨੂੰ ਦੁੱਖ ਹੈ ਅਤੇ ਵਿਸ਼ਵ ਵਿਚ ਬੈਠੇ ਕ੍ਰਿਕਟਰ ਪ੍ਰੇਮੀ ਇਸ ਲਈ ਚਿੰਤਤ ਹਨ, ਉਹਨਾਂ ਕਿਹਾ ਕਿ ਅੱਜ ਦੇਸ਼ ਭਗਤ ਯਾਦਗਾਰੀ ਸੋਸਾਇਟੀ ਵਲੋ ਹਵਨ ਯੱਗ ਕਰਵਾ ਕੇ ਭਾਰਤ ਦੇ ਨੋਜਵਾਨਾਂ ਦੇ ਦਿਲਾਂ ਦੀ ਧੜਕਣ ਜਿਸ ਦੀ ਮੁਸਕਰਾਹਟ ਤੇ ਹਰ ਭਾਰਤੀ ਫਿਦਾ ਹੈ, ਦੀ ਤੰਦਰੁਸਤੀ ਲਈ ਈਸ਼ਵਰ ਅੱਗੇ ਦੁਆ ਕੀਤੀ ਗਈ। ਇਸ ਸਮੇ ਸਾਰਿਆ ਨੇ ਪ੍ਰਭੂ ਅੱਗੇ ਪ੍ਰਾਰਥਨਾ ਕਰਦਿਆ ਯੁਵਰਾਜ ਸਿੰਘ ਦੀ ਜਲਦੀ ਸੇਹਤਯਾਬੀ ਲਈ ਅਰਦਾਸ ਕੀਤੀ। ਇਸ ਸਮੇ ਉਹਨਾਂ ਦੇ ਨਾਲ ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲ•ਾ ਚੇਅਰਮੈਨ ਰਾਜੀਵ ਗਾਧੀ ਪੰਚਾਇਤ ਰਾਜ ਸੰਗਠਨ, ਜਤਿੰਦਰ ਮੋਤੀ ਸੂਦ, ਰਜਿੰਦਰ ਚੋਪੜਾ, ਅਮਿਤ ਸੋਰੀ ਵਾਇਸ ਪ੍ਰਧਾਨ ਜਿਲ•ਾਂ ਕਾਂਗਰਸ ਸੇਵਾ ਦਲ, ਕੁਲਦੀਪ ਚੰਦ ਸ਼ਰਮਾਂ, ਬਲਜਿੰਦਰ ਭਾਰਤੀ, ਬਿਕਰਮ ਚੋਹਾਨ ਜਵੱਦੀ, ਬਲੇਸਰ ਦੈਤਿਯ, ਰਜਨੀ ਬਾਵਾ, ਰੇਸ਼ਮ ਸਿੰਘ ਸੱਗੂ, ਕਰਮਵੀਰ ਸ਼ੈਲੀ, ਬਲਰਾਜ ਸਿੰਘ, ਰਾਜੇਸ਼ ਮਲਹੋਤਰਾ, ਰਾਜੂ ਕੋਛੜ, ਰੁਪਿੰਦਰ ਰਿੰਕੂ, ਨੀਰਜ ਸਹਿਗਲ, ਰਘੂਵੰਸ਼, ਨਵਦੀਪ ਬਾਵਾ, ਸਤਨਾਮ ਸਿੰਘ, ਸੈਮ ਸਿੰਘ, ਹਿਤੇਸ਼ ਕੁਮਾਰ, ਮੁਕੇਸ਼ ਕੁਮਾਰ, ਪੰਕਜ ਕੁਮਾਰ, ਲਵਕੇਸ਼, ਅਤੇ ਸੁਮਿਤ ਹਾਜਰ ਸਨ।