February 7, 2012 admin

ਅੰਮ੍ਰਿਤਸਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ

ਅੰਮ੍ਰਿਤਸਰ, 7 ਫਰਵਰੀ:  ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਸ੍ਰੀ ਆਰ. ਪੀ .ਮਿੱਤਲ ਵੱਲੋਂ ਸ਼ਹਿਰ ਵਿਚ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ‘ਤੇ ਠੱਲ ਪਾਉਣ ਲਈ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਦੀ ਅਗਵਾਈ ਵਿੱਚ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਾਤਰ ਕੀਤਾ। ਫੜੇ ਗਏ ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕੁਮਸ਼ਨਰ ਸ੍ਰੀ ਆਰ. ਪੀ. ਮਿੱਤਲ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਨਦੀਪ ਉਰਫ ਧੋਬੀ ਪੁੱਤਰ ਰੂਪ ਚੰਦ ਵਾਸੀ ਗਲੀ ਨੰਬਰ ਸ਼ਾਸਤਰੀ ਨਗਰ ਮਜੀਠਾ ਰੋਡ ਅੰਮ੍ਰਿਤਸਰ, ਸਾਹਿਲ ਕੁਮਾਰ ਉਰਫ ਵੀਰੂ ਪੁੱਤਰ ਦੇਵੀ ਸ਼ਰਨ ਗਲੀ ਨੰਬਰ 10,ਸੁੰਦਰ ਨਗਰ ਬਟਾਲਾ ਰੋਡ ਅੰਮ੍ਰਿਤਸਰ, ਰਾਹੁਲ ਭੱਟੀ ਉਰਫ ਲੱਡੂ ਪੁੱਤਰ ਮਹਿੰਦਰ ਭੱਟੀ ਵਾਸੀ ਗਲੀ ਨੰਬਰ 9 ਗੋਪਾਲ ਮੰਦਰ ਮਜੀਠਾ ਰੋਡ ਅੰਮ੍ਰਿਤਸਰ, ਹਿਤੇਸ਼ ਕੁਮਾਰ ਉਰਫ ਪੇਠਾ ਪੁੱਤਰ ਦੇਸ ਰਾਜ ਵਾਸੀ 63-ਏ ਗੋਕਲ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ ਅਤੇ ਕੁਲਵੰਤ ਸਿੰਘ ਉਰਫ ਟੋਨਾ ਪੁੱਤਰ ਕੁਲਦੀਪ ਸਿੰਘ ਕੌਮ ਰਾਮਗੜੀਆ ਵਾਸੀ ਗਲੀ ਨੰਬਰ 7, ਭਵਾਨੀ ਨਗਰ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਪਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੇ ਰਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਵੱਖ-ਵੱਖ ਥਾਵਾ ਤੋ ਵਹੀਕਲ ਚੋਰੀ ਕਰਕੇ ਅੱਗੇ ਵੇਚਦੇ ਸਨ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਸ਼ਹਿਰ ਵਿੱਚ ਰਾਹ ਜਾਦੀਆ ਔਰਤਾਂ ਅਤੇ ਮਰਦਾਂ ਦੇ ਪਰਸ ਅਤੇ ਮੋਬਾਈਲ ਆਦਿ ਦੀ ਖੋਹ ਕਰਦੇ ਸਨ, ਜਿੰਨਾਂ ਨੇ ਸਹਿਰ ਵਿੱਚ ਕਾਫੀ ਦਹਿਸ਼ਤ  ਫੈਲਾਈ ਹੋਈ ਹੈ ਇਹ ਸਾਰੇ ਇਕੱਠੇ ਹੋ ਕੇ ਰਣਜੀਤ ਐਵੀਨਉ ਏ ਬਲਾਕ ਗੁਰਦੁਆਰਾ ਸਹਿਬ ਛੇਵੀ ਪਾਤਸ਼ਾਹੀ ਦੇ ਪਿੱਛੇ ਉਜਾੜ ਜਗਾ ਪਰ ਇਕੱਠੇ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾਂ ਬਣਾ ਰਹੇ ਹਨ ਜਿਸ ਤੇ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਸਮੇਤ ਪੁਲਿਸ ਪਾਰਟੀ ਛਾਪਾ ਮਾਰ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫੜੇ ਗਏ ਦੋਸ਼ੀਆਂ 02 ਪਿਸਤੌਲ 12 ਬੋਰ, 04 ਜ਼ਿੰਦਾ ਰੌਦ 12 ਬੋਰ, 500 ਗ੍ਰਾਮ ਚਰਸ, 50 ਗ੍ਰਾਮ ਨਸ਼ੀਲਾ ਪਾਊਡਰ, 03 ਕਿਰਚਾਂ, 03 ਮੋਟਰ ਸਾਈਕਲ ਅਤੇ 12 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੋਸ਼ੀਆਨ ਨੇ ਅੰਮ੍ਰਿਤਸਰ ਸ਼ਹਿਰ ਵਿਚ ਕਰੀਬ 28 ਵਾਰਦਾਤਾਂ ਲੁੱਟ ਅਤੇ ਖੋਹ ਵਿੱਚ ਆਪਣੀ ਸਮੂਲੀਅਤ ਮੰਨੀ ਹੈ।

Translate »