ਅਕੇਸ਼ ਕੁਮਾਰ ਬਰਨਾਲਾ
ਮੋ-98880-31426
ਮਨੁੱਖ ਦੀ 80 ਫਿਸਦੀ ਬਿਮਾਰੀਆਂ ਦਾ ਕਾਰਣ ਸ਼ੁੱਧ ਹਵਾ ਪਾਣੀ ਨਾ ਮਿਲਨਾ ਹੈ
ਰੱਬ ਨੇ ਮਨੁੱਖ ਨੂੰ ਕੁਦਰਤ ਦੀਆਂ ਨੇਮਤਾਂ ਬਖਸ਼ੀਆਂ ਹਨ ਜਿਵੇਂ ਕਿ ਹਵਾ, ਪਾਣੀ, ਮਿੱਟੀ ਆਦਿ। ਪਰ ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ ਉਹ ਇਹਨਾਂ ਕੁਦਰਤੀ ਨੇਮਤਾਂ ਦਾ ਮੁੱਲ ਭੁਲਦਾ ਗਿਆ ਤੇ ਰੱਬ ਦੀ ਦੂਆ ਵਾਂਗ ਪਵਿੱਤਰ ਤੇ ਜੀਵਨਦਾਈ ਇਹਨਾਂ ਨੇਮਤਾਂ ਨੂੰ ਰੋਲਣ ਵਿੱਚ ਮਨੁੱਖ ਨੇ ਕੋਈ ਕੋਰ ਕਸਰ ਬਾਕੀ ਨਾ ਰਹਿਣ ਦਿੱਤੀ। ਮਨੁੱਖ ਦੀ ਅੰਨੇ•ਵਾਹ ਤਰੱਕੀ ਦੀ ਦੌੜ ਅਤੇ ਇਹਨਾਂ ਨੇਮਤਾਂ ਦੀ ਸਹੀ ਸੰਭਾਲ ਨਾ ਕਰਨ ਕਰਕੇ ਅੱਜ ਮਨੁੱਖ ਸਾਫ ਹਵਾ ਤੇ ਸਾਫ ਪਾਣੀ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਮਨੁੱਖ ਦੀ ਗਲਤੀ ਨੇ ਪਾਣੀ, ਮਿੱਟੀ ਤੇ ਹਵਾ ਨੂੰ ਗੰਦਲਾ ਕਰ ਦਿੱਤਾ ਹੈ। ਇਸ ਪ੍ਰਦੂਸ਼ਨ ਦਾ ਸਿੱਧਾ ਅਸਰ ਹੁਣ ਇਨਸਾਨ ਦੇ ਰੋਜਮਰਾ• ਦੀ ਜਿੰਦਗੀ ਵਿੱਚ ਦੇਖਣ ਨੂੰ ਮਿਲਣ ਲੱਗ ਪਿਆ ਹੈ ਅਤੇ ਅੱਜ ਦੇ ਮਨੁੱਖ ਦੀ 80 ਫਿਸਦੀ ਬਿਮਾਰੀਆਂ ਦਾ ਕਾਰਣ ਸ਼ੁੱਧ ਹਵਾ ਪਾਣੀ ਨਾ ਮਿਲਨਾ ਹੈ। ਪਰ ਇਹ ਸਭ ਕੁੱਝ ਜਾਣਦੇ ਹੋਏ ਵੀ ਮਨੁੱਖ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਉਲਟਾ ਇਸ ਵਾਤਾਵਰਨ ਦਾ ਦੋਹਨ ਲਗਾਤਾਰ ਕੀਤਾ ਜਾ ਰਿਹਾ ਹੈ।
ਮਨੁੱਖ ਵਲੋਂ ਵਧਦੇ ਮਸ਼ੀਨੀਕਰਣ ਨਾਲ ਵਾਤਾਵਰਣ ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਸਭ ਤੋਂ ਵੱਧ ਅਸਰ ਸੜਕਾਂ ਤੇ ਵੱਧ ਰਹੇ ਟ੍ਰੈਫਿਕ ਨੇ ਪਾਇਆ ਹੈ। ਵੱਧਦੇ ਟ੍ਰੈਫਿਕ ਨਾਲ ਨਾ ਸਿਰਫ ਹਵਾ ਵਿੱਚ ਜਹਰੀਲੀਆਂ ਗੈਸਾਂ ਦਾ ਵਾਧਾ ਹੋਇਆ ਹੈ ਸਗੋਂ ਵਾਤਾਵਰਣ ਵਿੱਚ ਸ਼ੋਰ ਦਾ ਵੀ ਵਾਧਾ ਹੋਇਆ ਹੈ। ਨਵੇਂ ਨਵੇਂ ਮਾਡਲਾਂ ਦੇ ਨਿਤ ਨਵੇਂ ਵਾਹਨ ਬਜਾਰ ਵਿੱਚ ਆਉਣ ਨਾਲ ਲੋਕਾਂ ਵਿੱਚ ਵੀ ਇਹਨਾਂ ਨੂੰ ਖਰੀਦਣ ਦੀ ਹੋੜ ਲੱਗੀ ਰਹਿੰਦੀ ਹੈ। ਅੱਗੇ ਇੱਕ ਘਰ ਵਿੱਚ ਇੱਕ ਜਾਂ ਦੋ ਵਾਹਨ ਹੁੰਦੇ ਸਨ ਪਰ ਹੁਣ ਹਰ ਜੀਅ ਦਾ ਆਪਣਾ ਵਖਰਾ ਵਾਹਨ ਹੈ। ਜਿਸ ਨਾਲ ਸੜਕਾਂ ਤੇ ਟ੍ਰੈਫਿਕ ਦਾ ਲੋਡ ਕੀਤੇ ਜ਼ਿਆਦਾ ਵੱਧ ਗਿਆ ਹੈ। ਇਹਨਾਂ ਵਾਹਨਾਂ ਚੋਂ ਨਿਕਲਦੇ ਜਹਰੀਲੇ ਧੂੰਏ ਨੇ ਮਨੁੱਖ ਨੂੰ ਅਨੇਕਾਂ ਬਿਮਾਰੀਆਂ ਲਾ ਦਿੱਤੀਆਂ ਹਨ। ਜਿਹਨਾਂ ਵਿੱਚ ਚਮੜੀ ਤੇ ਸਾਹ ਦੀ ਬਿਮਾਰੀ ਸਭÎ ਤੋਂ ਜਿਆਦਾ ਹੈ। ਕੁੱਝ ਲੋਕ ਆਪਣੇ ਵਾਹਨ ਦੀ ਸਰਵਿਸ ਵੀ ਵੇਲੇ ਸਿਰ ਨਹੀਂ ਕਰਵਾÀੁਂਦੇ ਤਾਂ ਇਹਨਾਂ ਵਿੱਚੋਂ ਨਿਕਲਦੇ ਜਹਰੀਲੇ ਧੂੰਏ ਦੀ ਮਾਤਰਾ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਹ ਜਹਰੀਲਾ ਧੂੰਆ ਵਾਤਾਵਰਨ ਨੂੰ ਹੋਰਾ ਜਹਰੀਲਾ ਬਣਾ ਦਿੰਦਾ ਹੈ। ਇਸੇ ਤਰਾਂ• ਫੈਕਟਰੀਆਂ ਦੀਆਂ ਚਿਮਨੀਆਂ ਚੋਂ ਨਿਕਲਦਾ ਜਹਰੀਲਾ ਧੂੰਆਂ ਇਸ ਪ੍ਰਦੂਸ਼ਨ ਵਿੱਚ ਹੋਰ ਵਾਧਾ ਕਰਦਾ ਹੈ। ਰਹੀ ਸਹੀ ਕਸਰ ਕਿਸਾਨ ਪਰਾਲੀ ਸਾੜ ਕੇ ਪੂਰੀ ਕਰ ਦਿੰਦੇ ਹਨ।
ਨੈਟ ਤੇ ਹਾਲ ਵਿੱਚ ਹੀ ਜਾਰੀ ਕੀਤੀ ਇੱਕ ਰੈਕਿੰਗ ਮੁਤਾਬਕ ਭਾਰਤ ਵਾਤਾਵਰਣ ਦੇ ਪਖੋਂ ਖਤਰਨਾਕ ਦੇਸ਼ਾਂ ਵਿੱਚ ਸਤਵੇਂ ਨੰਬਰ ਤੇ ਹੈ। ਇਹ ਅਧਿਐਨ ਵੱਖ ਵੱਖ 179 ਦੇਸ਼ਾਂ ਦੇ ਪ੍ਰਾਪਤ ਤਥਾਂ ਦੇ ਅਧਾਰ ਤੇ ਹਾਵਰਡ, ਪ੍ਰਿਸਟਨ, ਐਡੀਲੇਡ ਤੇ ਸਿੰਗਾਪੁਰ ਯੁਨੀਵਰਸੀਟੀ ਵਲੋਂ ਕੀਤਾ ਗਿਆ। ਵਾਤਾਵਰਣ ਮਾਪਕਾਂ ਤੇ ਬ੍ਰਾਜੀਲ ਸਭ ਤੋਂ ਮਾੜਾ ਤੇ ਸਿੰਗਾਪੁਰ ਸਭ ਤੋਂ ਵਧੀਆ ਪਾਇਆ ਗਿਆ। ਅਮਰੀਕਾ ਸÎਭ ਤੋਂ ਖਰਾਬ ਦੇਸ਼ਾਂ ਵਿੱਚ ਦੂਜੇ ਨੰਬਰ ਤੇ ਅਤੇ ਚੀਨ ਤੀਜੇ ਨੰਬਰ ਤੇ ਸੀ। 2007 ਦੇ ਇੱਕ ਅਧਿਐਨ ਦੇ ਮੁਤਾਬਕ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਦਾ ਉਤਸਰਜਨ 1360 ਕਿਲੋਗਰਾਮ ਸੀ ਜੋਕਿ ਅਮਰੀਕਾ 19278 ਕਿਲੋਗਰਾਮ ਤੇ ਚੀਨ 4763 ਕਿਲੋਗਰਾਮ ਦੇ ਮੁਕਾਬਲੇ ਕਾਫੀ ਘੱਟ ਹੈ। ਵਿਸ਼ਵ ਸੇਹਤ ਸੰਗਠਨ ਮੁਤਾਬਕ ਆਏ ਸਾਲ ਲਗਭਗ 2 ਲੱਖ ਲੋਕ ਹਵਾ ਦੇ ਪ੍ਰਦੂਸ਼ਨ ਨਾਲ ਮਰ ਜਾਂਦੇ ਹਨ ਜਦਕਿ ਕਈ ਹੋਰ ਦਿਲ ਅਤੇ ਸਾਹ ਦੀ ਬਿਮਾਰੀ, ਫੇਫੜਿਆਂ ਦੀ ਐਲਰਜੀ ਤੇ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ। ਨਵੀਆਂ ਖੋਜਾਂ ਮੁਤਾਬਕ ਪ੍ਰਦੂਸ਼ਤ ਹਵਾ ਨਾਲ ਦਿਮਾਗ ਨੂੰ ਨੁਕਸਾਨ ਹੁੰਦਾ ਹੈ ਜਿਸ ਨਾਲ ਯਾਦਸ਼ਾਤ ਦੇ ਘਟਣ ਦਾ ਘਤਰਾ ਬÎਿਣਆ ਰਹਿੰਦਾ ਹੈ। ਭਾਰਤ ਦੇਸ਼ ਵਿੱਚ ਹਵਾ ਦੇ ਪ੍ਰਦੂਸ਼ਤ ਹੋਣ ਵਿੱਚ 70 ਫਿਸਦੀ ਭਾਗੀਦਾਰੀ ਵਾਹਨਾਂ ਚੋਂ ਨਿਕਲਦੀਆਂ ਜਹਰੀਲੀਆਂ ਗੈਸਾਂ ਦੀ ਹੈ। ਪਿਛਲੇ 20 ਸਾਲਾਂ ਦੇ ਦੌਰਾਨ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਨ ਵਿੱਚ 8 ਗੁਣਾ ਤੇ ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਨ ਵਿੱਚ 4 ਗੁਣਾ ਵਾਧਾ ਹੋਇਆ ਹੈ। ਹਵਾ ਵਿੱਚ ਮਿਲਦੇ ਹਾਨੀਕਾਰਕ ਤੱਤ ਨਾਂ ਸਿਰਫ ਦਮੇ ਦਾ ਕਾਰਣ ਬਣਦੇ ਹਨ ਸਗੋਂ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਵੀ ਵਧਾਉਂਦੇ ਹਨ। ਹਵਾ ਦੇ ਪ੍ਰਦੂਸ਼ਨ ਕਾਰਣ ਹੀ ਅੱਖਾਂ ਵਿੱਚ ਜਲਨ, ਖਾਂਸੀ, ਗਲੇ ਦਾ ਦੁਖਣਾ, ਟੀ.ਬੀ., ਸਾਹ ਔਖਾ ਆਉਣਾ ਤੇ ਫੇਫੜਿਆਂ ਦੇ ਰੋਗਾਂ ਵਿੱਚ ਵਾਧਾ ਹੁੰਦਾ ਹੈ। ਅਗਰ ਤੂੰਸੀ ਵਾਤਾਵਰਣ ਦੀ ਸੰਭਾਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਜਿੰਦਗੀ ਵਿੱਚ ਇੱਕ ਨੀਮ ਦਾ ਰੁੱਖ ਲਾਕੇ ਤੁੰਸੀ ਵਾਤਾਵਰਣ ਨੂੰ ਬਚਾਉਣ ਵਿੱਚ ਕਈ ਕਰੋੜ ਰੁਪਏ ਜਿਨਾਂ• ਯੋਗਦਾਨ ਪਾ ਸਕਦੇ ਹੋ। ਨੀਮ ਆਪਣੀ ਅੋਸਤ 50 ਸਾਲ ਦੀ ਉਮਰ ਵਿੱਚ ਰੋਜਾਨਾ ਇੱਕ ਸਲੰਡਰ ਜਿੰਨੀ ਅੋਕਸੀਜਨ ਛੱਡਦਾ ਹੈ ਤੇ ਭਾਰੀ ਮਾਤਰਾ ਵਿੱਚ ਕਾਰਬਨਡਾਈ ਆਕਸਾਈਡ ਖਪਾ ਲੈਂਦਾ ਹੈ।
ਜਿਦਗੀ ਜੀਣ ਲਈ ਸਾਫ ਹਵਾ ਅਤੇ ਸਾਫ ਪਾਣੀ ਸਭ ਤੋਂ ਜਰੂਰੀ ਹੁੰਦਾ ਹੈ ਪਰ ਅੱਜ ਕੁਦਰਤ ਦੇ ਦੋਣੇ ਅਨਮੋਲ ਰਤਨ ਵੀ ਇੰਨਸਾਨ ਦੀ ਗਲਤੀ ਕਾਰਣ ਗੰਦਲੇ ਹੋ ਰਹੇ ਹਨ। ਇਹ ਅਨਮੋਲ ਰਤਨ ਕੁਦਰਤ ਨੇ ਗੰਦਲੇ ਨਹੀਂ ਕੀਤੇ ਸਗੋ ਮਨੁੱਖ ਦੀ ਲਾਲਸਾ ਨੇ ਇਹ ਸਭ ਕੁੱਝ ਗੰਦਲਾ ਕਰ ਦਿੱਤਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸਾਫ ਪਾਣੀ ਦੇਣ ਦੇ ਬੇਸ਼ਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਕਰੋੜਾਂ ਅਰਬਾਂ ਰੁਪਏ ਦਾ ਬਜਟ ਵੀ ਸਾਫ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਰਖਿਆ ਜਾਂਦਾ ਹੈ ਪਰ ਜਿਆਦਾਤਰ ਉਪਰਾਲੇ ਸਰਕਾਰ ਦੇ ਉਪਰਲੇ ਪੱਧਰ ਤੋਂ ਥੱਲੇ ਤੱਕ ਪਹੁੰਚਦੇ ਪਹੁੰਚਦੇ ਕਾਗਜਾਂ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ।
ਨਦੀਆਂ ਜਾਂ ਤਲਾਬ ਜੋ ਇਨਸਾਨ ਨੂੰ ਜਿੰਦਗੀ ਦਿੰਦੇ ਹਨ, ਇਨਸਾਨ ਉਹਨਾਂ ਨੂੰ ਤਬਾਹ ਕਰਨ ਦੀ ਹੱਦ ਤੱਕ ਪਹੁੰਚ ਗਿਆ ਹੈ। ਨਦੀਆਂ ਜੋਕਿ ਇਨਸਾਨ ਨੂੰ ਜੀਵਨ ਦਿੰਦੀਆਂ ਹਨ, ਇੰਨਸਾਨ ਉਹਨਾਂ ਵਿੱਚ ਫੈਕਟਰੀਆਂ ਦੀ ਜਹਰੀਲੀ ਗੰਦਗੀ, ਘਰੇਲੂ ਗੰਦਗੀ ਤੇ ਹੋਰ ਕਈ ਤਰਾਂ• ਦੀ ਗੰਦਗੀ ਬਹਾ ਕੇ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਨਦੀਆਂ ਵਿੱਚ ਪਲ ਰਹੇ ਜਾਨਵਰਾਂ ਦੇ ਜੀਵਨ ਨਾਲ ਵੀ ਖਿਲਵਾੜ ਕਰਦਾ ਹੈ। ਸਰਕਾਰ ਵੱਲੋਂ ਬੇਸ਼ਕ ਫੈਕਟਰੀਆਂ ਲਈ ਜਹਰੀਲਾ ਪਾਣੀ ਨਦੀਆਂ ਵਿੱਚ ਸੁੱਟਣ ਦੀ ਮਨਾਹੀ ਹੈ ਪਰ ਲਾਲ ਫੀਤਾਸ਼ਾਹੀ ਕਾਰਨ ਹਰ ਜਗਹਾ ਜਹਰੀਲਾ ਪਾਣੀ ਨਦੀਆਂ ਵਿੱਚ ਪਾ ਦਿੱਤਾ ਜਾਂਦਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਦੇ ਸ਼ਹਿਰੀ ਇਲਾਕਿਆਂ ਵਿੱਚ ਆਏ ਸਾਲ 5000 ਕਰੋੜ ਲੀਟਰ ਗੰਦਲੇ ਪਾਣੀ ਦੀ ਨਿਕਾਸੀ ਹੁੰਦੀ ਹੈ ਤੇ ਜੇ ਇਸ ਵਿੱਚ ਪਿੰਡਾ ਦਾ ਆਂਕੜਾ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਗਿਣਤੀ ਕਿਧਰੇ ਵਧੇਰੇ ਹੋਵੇਗੀ। ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਦ ਵੀ ਗੰਦੇ ਪਾਣੀ ਦਾ ਕੁੱਝ ਫੀਸਦੀ ਹਿੱਸਾ ਹੀ ਸ਼ੋਧਿਤ ਹੋ ਰਿਹਾ ਹੈ ਤੇ ਬਾਕੀ ਦਾ ਕਾਫੀ ਹਿਸਾ ਇੰਝ ਹੀ ਸਿੱਧਾ ਨਦੀਆਂ ਨਾਲਿਆਂ ਵਿੱਚ ਪੈ ਕੇ ਇਸ ਦੀ ਗੁਣਵੱਤਾ ਨੂੰ ਘਟਾ ਕੇ ਪਾਣੀ ਨੂੰ ਜਹਰੀਲਾ ਬਣਾ ਰਿਹਾ ਹੈ। ਫੈਕਟਰੀਆਂ ਦੇ ਜਹਰੀਲੇ ਪਾਣੀ ਵਿੱਚ ਨਮਕ, ਜਹਰੀਲੇ ਰਸਾਇਣ, ਗਰੀਸ, ਤੇਲ, ਪੇਂਟ, ਲੋਹਾ, ਸੀਸਾ, ਆਰਸੈਨਿਕ, ਜਸਤਾ, ਟਿਨ ਆਦਿ ਹਾਨੀਕਾਰਕ ਤੱਤ ਹੁੰਦੇ ਹਨ। ਕਈ ਉਦਯੋਗ ਤਾਂ ਪਾਣੀ ਦੇ ਟਰੀਟਮੈਂਟ ਪਲਾਂਟ ਤੇ ਆਉਣ ਵਾਲਾ ਖਰਚਾ ਬਚਾਉਣ ਲਈ ਰੇਡੀਓ ਐਕਟਿਵ ਪਦਾਰਥ ਵੀ ਪਾਣੀ ਦੇ ਸੋਮਿਆਂ ਵਿੱਚ ਹੀ ਬਹਾ ਦਿੰਦੇ ਹਨ ਜਿਸ ਨਾਲ ਸੋਮਿਆਂ ਦੇ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਤੇ ਪਾਣੀ ਦੇ ਜੀਵ ਜੰਤੁਆਂ ਲਈ ਇਹ ਜਾਨਲੇਵਾ ਸਾਬਤ ਹੁੰਦੀ ਹੈ।
ਲੋਕਾਂ ਨੂੰ ਪਹਿਲਾਂ ਤਾਂ ਪਾਣੀ ਮਿਲਦਾ ਹੀ ਬਹੁਤ ਹੀ ਘੱਟ ਹੈ ਅਤੇ ਜੱਦ ਪਾਣੀ ਮਿਲਦਾ ਹੈ ਉਹ ਪੂਰੀ ਤਰ•ਾ ਸ਼ੁਧ ਨਹੀ ਹੁੰਦਾ। ਇਸ ਲਈ ਲੋਕਾਂ ਨੂੰ ਜੋ ਪਾਣੀ ਮਿਲ ਜਾਵੇ ਉਹੋ ਪੀ ਲੈਂਦੇ ਹਨ ਜਿਸ ਨਾਲ ਉਹ ਕਈ ਤਰਾਂ• ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਪਾਣੀ ਵਿੱਚ ਜ਼ਿਆਦਾ ਸ਼ੋਰੇ ਕਾਰਨ ਇੱਥੇ ਲੋਕਾਂ ਦੇ ਦੰਦਾ ਦੀ ਬਿਮਾਰੀ ਵੱਧ ਹੈ। ਇਸ ਂਿÂਲਾਕੇ ਦੇ ਪਾਣੀ ਵਿੱਚ ਸ਼ੋਰੇ ਦੀ ਮਾਤਰਾ ਜਿਆਦਾ ਹੋਣ ਕਾਰਣ ਨਿੱਕੇ ਨਿੱਕੇ ਬੱਚੇ ਵੀ ਦੰਦਾ ਅਤੇ ਹੱਡੀਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਹ ਸ਼ੋਰਾ ਹੀ ਹੈ ਜੋ ਹੱਡੀਆਂ ਨੂੰ ਵੀ ਕਮਜੋਰ ਬਣਾ ਰਿਹਾ ਹੈ।
ਧਰਤੀ ਜੋਕਿ ਸਾਡੀ ਮਾਂ ਸਮਾਨ ਹੈ ਇਸਨੂੰ ਵੀ ਪ੍ਰਦੂਸ਼ਤ ਕਰਣ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ। ਸਭ ਤੋਂ ਪਹਿਲਾਂ ਤਾਂ ਅੰਧਾ ਧੁੰਧ ਪਾਣੀ ਦੇ ਦੋਹਣ ਨਾਲ ਜਮੀਨ ਵਿੱਚ ਪਾਣੀ ਦਾ ਪੱਧਰ ਬਹੁਤ ਹੇਂਠਾ ਚਲਾ ਗਿਆ ਹੈ ਜਿਸ ਨਾਲ ਇਸਦੀ ਉਪਜਾਉ ਸ਼ਕਤੀ ਘਟੀ ਹੈ। ਮੁਨੱਖ ਨੇ ਧਰਤੀ ਦੀ ਹਰੀਆਲੀ ਨੂੰ ਕੱਟ ਕੇ ਜਗ•ਾ ਜਗ•ਾ ਤੇ ਪਦੂਸ਼ਨ ਵਿੱਚ ਵਾਧਾ ਕੀਤਾ ਹੈ। ਇੱਕ ਦਰਖਤ ਹੀ ਹਨ ਜੋ ਸਭ ਨੂੰ ਸਾਫ ਹਵਾ ਦਿੰਦੇ ਹਨ ਤੇ ਨਾਲ ਹੀ ਧਰਤੀ ਦੇ ਕਟਾਅ ਨੂੰ ਵੀ ਰੋਕਦੇ ਹਨ। ਪੇੜਾਂ ਦੀ ਲਗਾਤਾਰ ਕਟਾਈ ਨਾਲ ਵੀ ਮਿੱਟੀ ਦੀ ਉਪਜਾਉ ਤਹਿ ਮੀਂਹ ਦੇ ਪਾਣੀ ਵਿੱਚ ਰੁੜ ਜਾਂਦੀ ਹੈ। ਪਰ ਇਨਸਾਨ ਨੇ ਉਹਨਾਂ ਦਾ ਘਾਣ ਕਰਨ ਵਿੱਚ ਵੀ ਕੋਈ ਕਮੀ ਨਹੀ ਛੱਡੀ। 2009 ਦੀ ਸਟੇਟ ਆਫ ਐਨਵਾਇਰਮੈਂਟ ਰਿਪੋਰਟ ਮੁਤਾਬਕ ਭਾਰਤ ਦੇ ਕੁੱਲ ਭੁਗੋਲਿਕ ਖੇਤਰ ਦਾ ਬੱਸ 20.29 ਫਿਸਦੀ ਖੇਤਰ ਹੀ ਜੰਗਲਾਤ ਅਧੀਨ ਸੀ ਤੇ ਉਸ ਵਿੱਚੋਂ ਕੁੱਲ ਸੁਰਖਿਅਤ ਖੇਤਰ ਸਿਰਫ 4.83 ਫਿਸਦੀ ਹੀ ਸੀ ਜਿਸ ਵਿੱਚ 1.19 ਫਿਸਦੀ ਰਾਸ਼ਟਰੀ ਬਾਗ, 3.60 ਫਿਸਦੀ ਵਾਈਲਡਲਾਈਫ ਸੈਨਚੁਰੀ ਤੇ 0.04 ਫਿਸਦੀ ਹੋਰ ਰਾਖਵਾਂ ਖੇਤਰ ਸੀ। ਜੰਗਲਾ ਦੀ ਕਟਾਈ ਨਾਲ ਨਾ ਸਿਰਫ ਵਾਤਾਵਰਣ ਤੇ ਮਾੜਾ ਪ੍ਰਭਾਅ ਪੈਂਦਾ ਹੈ ਸਗੋਂ ਕਈ ਜੰਗਲੀ ਪ੍ਰਜਾਤੀਆਂ ਵੀ ਲੁਪਤ ਹੋਣ ਦੀ ਕਗਾਰ ਤੇ ਪਹੁੰਚ ਗਈਆਂ ਹਨ। ਅੱਜ ਦੀ ਭੱਜਦੋੜ ਵਿੱਚ ਅਸੀਂ ਪੇੜ ਪੋਦਿਆਂ ਨੂੰ ਆਪਣੀ ਜਿੰਦਗੀ ਤੋਂ ਦੂਰ ਕਰੀ ਜਾ ਰਹੇ ਹਾਂ ਪਰ ਇਹੀ ਪੇੜ ਪੋਦੇ ਜਿੰਦਗੀ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜਰੂਰੀ ਹਨ।
ਮਨੂੱਖ ਜਿਸਨੂੰ ਆਪਣੀ ਤਰੱਕੀ ਸਮਝ ਰਿਹਾ ਹੈ ਹਕੀਕਤ ਵਿੱਚ ਉਹ ਉਸਨੂੰ ਉਸਦੀ ਕੁਦਰਤ ਅਤੇ ਸਿਹਤ ਦੋਹਾਂ ਤੋਂ ਹੀ ਦੂਰ ਕਰ ਰਹੀ ਹੈ। ਜੇਕਰ ਮਨੁੱਖ ਆਪਣੇ ਵਾਤਾਵਰਣ ਨੂੰ ਇੰਝ ਹੀ ਦੂਸ਼ਤ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਦੂਸ਼ਨ ਦੀ ਮਾਰੀ ਮਨੂੱਖੀ ਦੇਹ ਬਿਮਾਰੀਆਂ ਦਾ ਘਰ ਬਣ ਜਾਵੇਗੀ।