February 7, 2012 admin

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਲੁਧਿਆਣਾ, 7 ਫਰਵਰੀ : ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਅਬਦੁਲਾਪੁਰ ਬਸਤੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 635ਵਾਂ ਪ੍ਰਕਾਸ਼ ਉਤਸਵ ਅੱਜ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰੂ ਚਰਨਾਂ ਨਾਲ ਜੋੜਿਆ।  ਪੰਜਾਬ ਹਾਊਸਫੈਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਨਗਰ ਸੁਧਾਰ ਟਰਸੱਟ ਦੇ ਟਰਸੱਟੀ ਨਰੇਸ਼ ਧੀਗਾਨ, ਪ੍ਰਧਾਨ ਲੁਧਿਆਣਾ ਭਲਾਈ ਮੰਚ ਕ੍ਰਿਸ਼ਨ ਗੋਪਾਲ ਰਾਜੂ  ਅਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਕੈੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦਿਖਾਏ ਮਾਰਗ ਤੇ ਚੱਲਣ ਦੀ । ਉਹਨਾਂ ਕਿਹਾ ਕਿ ਸੰਤਾ-ਮਹਾਪੁਰਸ਼ਾਂ ਦੀ ਬਾਣੀ ਨਾਲ ਜੁੜ ਕੇ ਹੀ ਮਨੁੱਖੀ ਜੀਵਨ ਸਫਲ ਹੋ ਸਕਦਾ ਹੈ। ਉਕਤ ਆਗੂਆਂ ਨੇ ਸੰਗਤਾਂ ਨੂੰ ਇਹ ਵੀ ਪੁਰਜ਼ੋਰ ਅਪੀਲ ਕੀਤੀ ਕਿ ਜਾਤ-ਪਾਤ ਤੋਂ ਉਪਰ ਉਠ ਕਿ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਵੇ ਤਾਂ ਜੋ ਆਪਸੀ ਭਾਈਚਾਰਾ ਮਜ਼ਬੂਤ ਬਣਿਆ ਰਹਿ ਸਕੇ।  ਇਸ ਸਮੇਂ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਕਪਿਲ ਕੁਮਾਰ ਸੋਨੂੰ ਕੌਂਸਲਰ, ਰਾਮਪਾਲ ਧੀਗਾਨ, ਸੁਰਿੰਦਰ ਸੁਦਾਈ, ਅਕਸ਼ੇ ਭਨੌਟ, ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ, ਤਿਲਕ ਰਾਜ ਸੋਨੂੰ, ਚਰਨਜੀਤ ਸਿੰਘ, ਗੁਰਮੇਲ ਸਿੰਘ, ਸਾਧੂ ਸਿੰਘ, ਸਰਬਜੀਤ ਕਟਾਰੀਆ, ਮੁਖਤਿਆਰ ਸਿੰਘ, ਮਲਕੀਤ ਕੈੜਾ, ਭੁਪਿੰਦਰ ਸਿੰਘ ਕੈਂਥ, ਗੁਰਦੇਵ ਸਿੰਘ, ਸੁਭਾਸ਼ ਚੰਦਰ, ਦਰਸ਼ਨ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ, ਰਵੀ, ਰੂਬੀ, ਮੀਨੂੰ ਮਲਹੋਤਰਾ, ਸ਼ੀਸ਼ ਪਾਲ, ਮੁਕੇਸ਼ ਵਰਮਾ, ਮਨੀਸ਼ ਟੰਡਨ, ਹਰਦੀਪ ਬਿੱਟਾ, ਰਜਨੀਸ਼ ਕਿੱਟੂ, ਹਰਦੀਪ ਕੁਮਾਰ, ਪਵਨ ਧੀਗਾਨ, ਪ੍ਰਭਜੀਤ ਸਿੰਘ ਆਦਿ ਨੇ ਵੀ ਹਾਜ਼ਰੀ ਲਵਾਈ।

Translate »