February 8, 2012 admin

“”ਮਨੁੱਖਤਾ ਦੀ ਭਲਾਈ ਲਈ ਵਿਸ.ਵਾਸ, ਸਬਰ ਅਤੇ ਦਾਨ ਵਰਗੇ ਅਣਮੁੱਲੇ ਗੁਣਾਂ ਨੂੰ ਸੰਭਾਲਣ ਹਿਤ ਤਤਪਰ ਰਹਿਣਾ%%

ਪਟਿਆਲਾ, 08 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਵਿਮੈਨਜ. ਕਲੱਬ ਵਲੋ੦ ਯੂਨੀਵਰਸਿਟੀ ਦੇ ਵਿਮੈਨ ਸਟੱਡੀਜ. ਸੈ੦ਟਰ ਦੇ ਸਹਿਯੋਗ ਨਾਲ ਅੱਜ ਇਥੇ ਕੈ੦ਪਸ ਵਿਖੇ ""ਮਨੁੱਖਤਾ ਦੀ ਭਲਾਈ ਲਈ ਵਿਸ.ਵਾਸ, ਸਬਰ ਅਤੇ ਦਾਨ ਵਰਗੇ ਅਣਮੁੱਲੇ ਗੁਣਾਂ ਨੂੰ ਸੰਭਾਲਣ ਹਿਤ ਤਤਪਰ ਰਹਿਣਾ%% ਵਿਸ.ੇ ਤੇ ਫੇਟ-2012 ਦਾ ਆਯੋਜਨ ਕੀਤਾ ਗਿਆ| ਪੰਜਾਬੀ ਯੂਨੀਵਰਸਿਟੀ ਦੇ ਵਿਮੈਨਜ. ਕਲੱਬ ਜਿਸ ਦੀ ਕਨਵੀਨਰ ਡਾ. ਅੰਮ੍ਰਿਤਪਾਲ ਕੌਰ ਹਨ ਅਤੇ ਵਾਈਸ-ਪ੍ਰਧਾਨ ਡਾ. ਰਿਤੂ ਲਹਿਲ ਹਨ, ਨੇ ਦੱਸਿਆ ਕਿ ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਸ.੍ਰੀਮਤੀ ਜਗਜੀਤ ਕੌਰ ਦੀ ਸਰਪ੍ਰਸਤੀ ਹੇਠ ਉਲੀਕਿਆ ਗਿਆ ਤਾਂ ਕਿ ਇਸ ਮੇਲੇ ਤੋ੦ ਪ੍ਰਾਪਤ ਧਨ ਰਾਸ.ੀ ਕਲੱਬ ਵਲੋ੦ ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਵਰਤੀ ਜਾ ਸਕੇ|
ਮੇਲੇ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤਾ| ਇਸ ਮੇਲੇ ਵਿੱਚ 12 ਗੇਮਜ. ਸਟਾਲ, 08 ਬੁਟੀਕ, 08 ਮੋਬਾਈਲ, 10 ਆਟੋ-ਮੋਬਾਈਲ ਅਤੇ 12 ਫੂਡ ਸਟਾਲ ਲਗਾਏ ਗਏ| ਇਨ੍ਹਾਂ ਸਟਾਲਾਂ ਵਿੱਚ ਆਨੰਦ ਮਾਣ ਰਹੇ ਵਿਦਿਆਰਥੀਆਂ ਦਾ ਚਾਅ ਮਲ੍ਹਾਰ ਵੇਖਿਆਂ ਹੀ ਬਣਦਾ ਸੀ| ਯੂਨੀਵਰਸਿਟੀ ਕੈ੦ਪਸ ਦੇ ਟੂਰਿਜ.ਮ ਅਤੇ ਹਾਸਪੀਟੈਲਿਟੀ ਵਿਭਾਗ ਵਲੋ੦ ਇਕ ਵਿਸ.ੇਸ. ਸਟਾਲ ਲਗਾਈ ਗਈ ਜਿਸ ਵਿੱਚ ਵੱਖ ਵੱਖ ਪ੍ਰਕਾਰ ਦੇ ਵਿਅੰਜਨ ਉਪਲਬਧ ਕਰਵਾਏ ਗਏ ਸਨ ਜੋ ਕਿ ਵਿਦਿਆਰਥੀਆਂ ਵਿੱਚ ਬੜੀ ਖਿੱਚ ਦਾ ਕੇ੦ਦਰ ਬਣੇ ਹੋਏ ਸਨ| ਵਿਭਾਗ ਦੇ ਮੁਖੀ ਡਾ. ਐਸ.ਐਮ. ਵਰਮਾ ਨੇ ਦੱਸਿਆ ਕਿ ਅਜਿਹੇ ਮੇਲਿਆਂ ਵਿੱਚ ਇਸ ਪ੍ਰਕਾਰ ਦੀਆਂ ਸਟਾਲਾਂ ਉਪਲਬਧ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਜਿਥੇ ਆਪਣੇ ਸਮਾਜਿਕ ਪੱਧਰ ਦੇ ਖਾਣ ਪਾਣ ਦਾ ਗਿਆਨ ਵੱਧਦਾ ਹੈ ਉਥੇ ਹੀ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਕਾਰ ਦੀ ਸਿਖਲਾਈ ਅਤੇ ਆਪਣੇ ਹੁਨਰ ਵਿੱਚ ਮੁਹਾਰਤ ਵੀ ਹਾਸਲ ਹੁੰਦੀ ਹੈ| ਪੰਜਾਬੀ ਰਸੋਈ ਵੀ ਇਸ ਮੇਲੇ ਦਾ ਇਕ ਵੱਡਾ ਆਕਰਸ.ਣ ਸੀ ਜਿਸ ਵਿੱਚ ਆਯੋਜਕਾਂ ਵਲੋ੦ ਮਾਲ ਪੂੜੇ, ਸਰੋ੦ ਦਾ ਸਾਗ, ਮੱਕੀ ਦੀ ਰੋਟੀ ਆਦਿ ਵਿਅੰਜਨ ਆਪਣੀਆਂ ਖੁਸ.ਬੋਆਂ ਨਾਲ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੇ ਸਨ| ਵਿਦਿਆਰਥੀਆਂ ਵਲੋ੦ ਰਵਾਇਤੀ ਝੂਟੇ ਅਤੇ ਸੰਗੀਤ ਦੀ ਧੁਨ ਦਾ ਆਨੰਦ ਮਾਣਿਆ ਗਿਆ ਅਤੇ ਉਨ੍ਹਾਂ ਦੇ ਚਿਹਰੇ ਤੇ ਖੁਸ.ੀ ਅਤੇ ਰੌਣਕ ਸਪੱਸ.ਟ ਨਜ.ਰ ਆ ਰਹੀ ਸੀ|

Translate »