ਨਵੀਂ ਦਿੱਲੀ, 8 ਫਰਵਰੀ, 2012 : ਭਾਰਤੀ ਰੇਲਵੇ ਨੂੰ ਇੱਕ ਅਪ੍ਰੈਲ, 2011ਤੋਂ 31 ਜਨਵਰੀ, 2012 ਦੌਰਾਨ ਦੌਰਾਨ 84,155.40 ਕਰੋੜ ਰੁਪਏ ਦੀ ਆਮਦਨ ਹੋਈ, ਪਿਛਲੇ ਵਰੇ• ਦੇ ਇਸੇ ਅਰਸੇ ਦੌਰਾਨ 76223.07 ਕਰੋੜ ਰੁਪਏ ਦੀ ਆਮਦਨ ਹੋਈ ਸੀ। ਪਿਛਲੇ ਸਾਲ ਦੇ ਮੁਕਾਬਲੇ ਵਿੱਚ 10.41 ਫੀਸਦੀ ਦਾ ਵਾਧਾ ਹੋਇਆ।
ਇੱਕ ਅਪ੍ਰੈਲ 2010 ਤੋਂ ਜਨਵਰੀ, 2011 ਦੌਰਾਨ ਮਾਲ ਭਾੜੇ ਤੋਂ 50916 ਕਰੋੜ 21 ਲੱਖ ਰੁਪਏ ਦੀ ਆਮਦਨ ਹੋਈ ਸੀ ਜਦਕਿ ਇਸੇ ਵਰੇ• ਦੇ ਇਸੇ ਅਰਸੇ ਵਿੱਚ 56247 ਕਰੋੜ 30 ਲੱਖ ਰੁਪਏ ਦੀ ਆਮਦਨ ਹੋਈ। ਇਸੇ ਤਰਾਂ• ਪਿਛਲੇ ਵਰੇ• ਦੇ ਮੁਕਾਬਲੇ ਵਿੱਚ ਆਮਦਨ ਵਿੱਚ 10.47 ਫੀਸਦੀ ਦਾ ਵਾਧਾ ਹੋਇਆ।