ਅੰਤਿਮ ਮਿਤੀ 15 ਫਰਵਰੀ 2012
ਅੰਮ੍ਰਿਤਸਰ, 8 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੋਸਟÎਗਰੈਜੂਏਟ ਪੱਧਰ ਦੇ ਦੂਜੇ ਸਮੈਸਟਰ ਦੇ ਪ੍ਰਾਈਵੇਟ ਪਰੀਖਿਆਰਥੀਆਂ ਦੇ ਦਾਖਲਾ ਫਾਰਮ ਅਤੇ ਫੀਸ ਆਨÎਲਾਈਨ ਪ੍ਰਣਾਲੀ ਰਾਹੀ— ਲਈ ਜਾਣੀ ਹੈ। ਇਹ ਦਾਖਲਾ ਫਾਰਮ ਅਤੇ ਫੀਸ ਬਿਨਾਂ ਲੇਟ ਫੀਸ ਤੋ— (ਤਿੰੰਨ ਦਿਨ ਗਰੇਸ ਪੀਰੀਅਡ ਸਮੇਤ) ਪ੍ਰਾਪਤ ਕਰਨ ਦੀ ਅੰਤਿਮ ਮਿਤੀ 15 ਫਰਵਰੀ 2012 ਹੈ। ਇਸ ਉਪਰੰਤ ਦਾਖਲਾ ਫਾਰਮ ਲੇਟ ਫੀਸ ਨਾਲ ਪ੍ਰਾਪਤ ਕੀਤੇ ਜਾਣਗੇ ।
ਇਹ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਆਰ. ਕੇ. ਮਹਾਜਨ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਦਾਖਲਾ ਫਾਰਮ ਯ੍ਵੂਨੀਵਰਸਿਟੀ ਦੀ ਵੈਬÎਸਾਈਟ www.gnduadmissions.org ‘ਤੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਸਮੈਸਟਰ ਦੀਆਂ ਪਰੀਖਿਆਵਾਂ ਮਿਤੀ 07-05-2012 ਤੋ— ਆਰੰਭ ਹੋਣਗੀਆਂ। ਕਾਲਜਾਂ ਦੇ ਰੈਗੂਲਰ ਪਰੀਖਿਆਰਥੀਆਂ ਦੇ ਦਾਖਲਾ ਫਾਰਮ ਪਹਿਲੀ ਪ੍ਰਥਾ ਅਨੁਸਾਰ ਹੀ ਲਏ ਜਾਣਗੇ।