February 8, 2012 admin

ਮਾਰੀਸ਼ਸ ਦੇ ਵਪਾਰ ਮੰਤਰੀ ਨੇ ਸ਼੍ਰੀ ਆਨੰਦ ਸ਼ਰਮਾ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ, 8 ਫਰਵਰੀ, 2012 : ਭਾਰਤ ਅਤੇ ਮਾਰੀਸ਼ਸ ਨੇ ਆਪਣੇ ਦੁਵੱਲੇ ਆਰਥਿਕ ਅਤੇ ਵਣਜ ਸਬੰਧਾਂ ਦੀ ਚੰਗੀ ਪ੍ਰਗਤੀ ਉਤੇ ਸੰਤੋਸ਼ ਪ੍ਰਗਟ ਕੀਤਾ ਹੈ। ਭਾਰਤ ਸਾਲ 2007 ਤੋ ਲੈ ਕੇ ਮਾਰੀਸ਼ਸ ਲਈ ਜਿਣਸਾਂ ਅਤੇ ਸੇਵਾਵਾਂ ਦਾ ਸਭ ਤੋਂ ਵੱਡਾ ਨਿਯਾਰਤਕ ਰਿਹਾ ਹੈ। ਕੇਂਦਰੀ ਵਣਜ ਉਦਯੋਗ ਅਤੇ ਕੱਪੜਾ ਮੰਤਰੀ ਸ਼੍ਰੀ ਆਨੰਦ ਸ਼ਰਮਾ ਨੇ ਮਾਰੀਸ਼ਸ ਦੇ ਵਪਾਰ ਮੰਤਰੀ ਸ਼੍ਰੀ ਸੱਯਦ ਅਬਦ ਅਲ ਕਦੇਰ ਸਾਇਦ ਹੁਸੈਨ ਨੂੰ  ਨਵੀਂ ਦਿੱਲੀ ਵਿੱਚ ਦੱਸਿਆ ਕਿ ਸਾਡੇ ਆਰਥਿਕ ਅਤੇ ਵਣਜ ਸਬੰਧਾਂ ਦਾ ਵਿਸਤਾਰ ਹੋ ਰਿਹਾ ਹੈ। ਪਰੰਤੂ ਹੁਣ ਵੀ ਕੁਝ ਅਜਿਹੇ ਖੇਤਰ ਹਨ ਜਿਨਾਂ• ਦੀਆਂ ਸੰਭਾਵਨਾਵਾਂ ਦਾ ਦੋਹਨ ਨਹੀ ਹੋ ਰਿਹਾ ਅਤੇ ਉਨਾਂ• ਖੇਤਰਾਂ ਨਾਲ ਮੁਨਾਫ਼ਾ ਹੋਣਾ ਜ਼ਰੂਰੀ ਹੈ। ਜਿਵੇਂ ਖੇਤੀ, ਡੱਬਾਬੰਦ, ਵਿਨਿਰਮਾਣ, ਦਵਾ ਅਤੇ ਔਸ਼ਧੀਆਂ, ਚਿਕਿਤਸਾ ਉਪਕਰਣ, ਸਮੁੰਦਰੀ ਖੁਰਾਕ ਪਦਾਰਥ, ਮੋਟਰ ਵਾਹਨ ਪੁਰਜ਼ੇ, ਸੈਰ ਸਪਾਟਾ ਅਤੇ ਸੂਚਨਾ ਅਤੇ ਤਕਨਾਲੌਜੀ ਅਤੇ ਸੂਚਨਾ ਤਕਨਾਲੌਜੀ ਆਧਾਰਿਤ ਸੇਵਾਵਾਂ ਆਦਿ।
ਦੋਵਾਂ ਨੇਤਾਵਾਂ ਨੇ ਦੱਸਿਆ ਕਿ ਭਾਰਤ ਵਿੱਚ ਮਾਰੀਸ਼ਸ ਸਿੱਧੇ ਵਿਦੇਸ਼ੀ ਨਿਵੇਸ਼ ਦਾ ਸਭ ਤੋਂ ਵੱਡਾ ਵਸੀਲਾ ਹੈ। ਅਪ੍ਰੈਲ 2000 ਤੋਂ ਲੈ ਕੇ ਨਵੰਬਰ, 2011 ਤੱਕ ਮਾਰੀਸ਼ਸ ਨਾਲ 62.05 ਬਿਲੀਅਨ ਅਮਰੀਕੀ ਡਾਲਰ ਮੁੱਲ ਦਾ ਸਿੱਧਾ ਵਿਦੇਸ਼ੀ ਨਿਵੇਸ਼ ਕੀਤਾ ਗਿਆ ਜੋ ਕਿ ਕੁੱਲ ਐਫ.ਡੀ.ਆਈ. ਪ੍ਰਵਾਹ ਦਾ 40.67 ਫੀਸਦੀ ਹੈ। ਮਾਰੀਸ਼ਸ ਵਿੱਚ ਭਾਰਤੀ ਨਿਵੇਸ਼ ਨਿਰੰਤਰ ਵੱਧ ਰਿਹਾ ਹੈ। ਮਾਰੀਸ਼ਸ ਵਿੱਚ ਅਪ੍ਰੈਲ 2006 ਤੋਂ ਲੈ ਕੇ 5 ਦਸੰਬਰ, 2011 ਤੱਕ ਭਾਰਤੀ ਨਿਵੇਸ਼ 13,567.49 ਮਿਲੀਅਨ ਅਮਰੀਕੀ ਡਾਲਰ ਦਾ ਸੀ। ਮਾਰੀਸ਼ਸ ਵਿੱਚ ਅਪੋਲੋ, ਫੋਟਿਰਟਸ, ਬਿਨਾਨੀ, ਸੀਮੈਂਟ, ਫਾਈਨੇਸ਼ਿਯਲ ਤਕਨਾਲੌਚੀ ਇੰਡੀਆ, ਜੀ.ਬੀ.ਓ.ਟੀ., ਓਬੇਰਾਏ ਗਰੁੱਪ, ਪਟੇਲ ਇੰਜੀਨੀਅਰਿੰਗ, ਆਡੀਕਾਨ, ਆਜੰਤਾ, ਫਾਰਮਾ, ਏਸਸਾਰ ਗੁਰੱਪ ਆਦਿ ਪ੍ਰਮੁੱਖ ਭਾਰਤੀ ਕੰਪਨੀਆਂ ਹਨ।
ਮਾਰੀਸ਼ਸ ਦੇ ਵਪਾਰ ਮੰਤਰੀ ਨੇ ਗ਼ੈਰ ਬਾਸਮਤੀ ਚਾਵਲ ਦੀ ਬਰਾਮਦ ਉਤੇ ਰੋਕ ਹਟਾਉਣ ਨਾਲ ਸਬੰਧਤ ਭਾਰਤ ਦੇ ਫੈਸਲੇ ਦੀ ਸ਼ਲਾਘਾ ਕੀਤੀ।

Translate »