February 8, 2012 admin

ਮੇਰੀ ਕਿਰਦਾਰਕੁਸ਼ੀ ਕਰਨ ਤੋਂ ਪਹਿਲਾ ਸ. ਕਲਕੱਤਾ ਆਪਣੇ ਅੰਦਰ ਝਾਤੀ ਮਾਰਨ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ: 8 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਮਨਜੀਤ ਸਿੰਘ ਕਲਕੱਤਾ ਵੱਲੋਂ ਅੱਜ ਦੇ ਅਖਬਾਰਾਂ ‘ਚ ਉਨ•ਾਂ (ਅਵਤਾਰ ਸਿੰਘ) ਦੀ ਕਿਰਦਾਰਕੁਸ਼ੀ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਹੈ ਕਿ ਮੈਂ ਲੰਮੇ ਸਮੇਂ ਤੋਂ ਲੁਧਿਆਣਾ ਵਿਖੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਰਿਹਾ ਹਾਂ ਅਤੇ ਇਸੇ ਹੀ ਸੇਵਾ ਸਦਕਾ ਸਤਿਗੁਰੂ ਵੱਲੋਂ ਮੈਨੂੰ ਸਿੱਖ ਜਗਤ ਦੀ ਮਹਾਨ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਵੱਜੋਂ ਸੇਵਾ ਬਖਸ਼ਿਸ਼ ਹੋਈ ਹੈ ਜਿਸ ਨੂੰ ਮੈਂ ਸੁਹਿਰਦਤਾ ਨਾਲ ਨਿਭਾਅ ਰਿਹਾ ਹਾਂ ਅਤੇ ਆਪਣੀ ਪਾਰਟੀ ਨੂੰ ਵੀ ਸਮਰਪਿਤ ਹਾਂ।
         ਉਨ•ਾਂ ਨੇ ਸ. ਕਲੱਕਤਾ ਦੇ ਪੰਥਕ ਹੋਣ ਦੇ ਦਾਹਵੇ ਦੀ ਫੂਕ ਕੱਢਦਿਆਂ ਕਿਹਾ ਕਿ ਉਸ ਦੇ ਸ਼੍ਰੋਮਣੀ ਕਮੇਟੀ ਸਕੱਤਰ ਦੇ ਕਾਰਜ ਕਾਲ ਸਮੇਂ ਜੋ ਪ੍ਰਬੰਧਕੀ ਨਿਗਾਰ ਆਇਆ ਉਸ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਈ ਸਾਲ ਲੱਗੇ। ਉਨ•ਾਂ ਕਿਹਾ ਕਿ ਕਲਕੱਤਾ ਸ਼੍ਰੋਮਣੀ ਕਮੇਟੀ ਸਕੱਤਰ ਵਜੋਂ ਬਿਨਾ ਕਿਸੇ ਸੇਵਾਫਲ (ਤਨਖਾਹ) ਦੇ ਕਰਨ ਦੀਆਂ ਗੱਲਾਂ ਬੜੇ ਫਖਰ ਨਾਲ ਕਰਦੇ ਹਨ ਪਰ ਇਨ•ਾਂ ਵੱਲੋਂ ਮਾਣੀਆਂ ਸ਼ਾਹੀ ਸੁਖ-ਸਹੂਲਤਾਂ ਦੇ ਖਰਚੇ ਮੌਜੂਦਾ ਸਕੱਤਰ ਦੀ ਤਨਖਾਹ ਤੋਂ ਵੀ ਕਿਤੇ ਅੱਗੇ ਲੰਘ ਜਾਂਦੇ ਰਹੇ ਹਨ। ਉਨ•ਾਂ ਕਿਹਾ ਕਿ ਸ. ਕਲਕੱਤਾ ਹੀ ਅਜਿਹੇ ਸਕੱਤਰ ਹੋਏ ਹਨ ਜੋ ਆਪਣੇ ਕਾਰਜਕਾਲ ਦੋਰਾਨ ਸ਼ਾਇਦ ਹੀ ਇਕ ਦਿਨ ਸਮੇਂ ਸਿਰ ਦਫ਼ਤਰ ਆਏ ਹੋਣ। ਦਫ਼ਤਰ ਬੰਦ ਹੋਣ ਸਮੇਂ ਉਨ•ਾਂ ਦਾ ਦਫ਼ਤਰ ਪੁੱਜਣਾ ਅਤੇ ਦੇਰ ਸ਼ਾਮ ਤੀਕ ਚਾਪਲੂਸਾਂ ‘ਚ ਘਿਰੇ ਰਹਿਣ ਵਰਗੇ ਕਲਚਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਮਲੇ ਨੂੰ ਘੋਰ ਨਿਰਾਸ਼ਾਂ ਦੇ ਆਲਮ ‘ਚ ਸੁੱਟ ਦਿੱਤਾ। ਉਨ•ਾਂ ਕਿਹਾ ਕਿ ਸ. ਕਲਕੱਤਾ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਸ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਕੱਤਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਤੇ ਫੈਡਰੇਸ਼ਨ ਦੀ ਪ੍ਰਧਾਨਗੀ ਦੇ ਕੀਤੇ ਦਾਅਵੇ ਉਸ ਦੀ ਨਿਜੀ ਹੋਂਦ ਸਦਕਾ ਨਹੀਂ ਬਲਕਿ ਪੰਥ ਦੀ ਬਖਸ਼ਿਸ਼ ਸਨ।
           ਉਨ•ਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਅਤੇ ਵੱਡੀ ਗਿਣਤੀ ‘ਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੂੰ ਘਰ ਸੱਦ ਕੇ ਸੇਵਾ ਕਰਵਾਉਣ ਦਾ ਸਭਿਆਚਾਰ ਵੀ ਉਨ•ਾਂ ਦੀ ਹੀ ਦੇਣ ਹੈ। ਉਨ•ਾਂ ਕਿਹਾ ਕਿ ਪੰਥ ਨੇ ਇਨ•ਾਂ ਦੀਆਂ ਕਈ ਕਮਜ਼ੋਰੀਆਂ ਨੂੰ ਅਖੋਂ-ਪਰੋਖੇ ਕਰਦਿਆਂ ਇਨ•ਾਂ ਨੂੰ ਅੰਮ੍ਰਿਤਸਰ ਤੋਂ ਐਮ.ਐਲ.ਏ ਦੀ ਟਿਕਟ ਦਿਤੀ ਅਤੇ ਮੰਤਰੀ ਵਰਗੇ ਸਨਮਾਨ ਜਨਕ ਅੋਹਦੇ ਨਾਲ ਨਿਵਾਜਿਆ ਪਰ ਸ. ਕਲਕੱਤਾ ਦੀ ਵਿਦਵਤਾ ਦੇ ਭਰਮ ਨੇ ਮੰਤਰੀ ਦਾ ਔਹਦਾ ਵੀ ਗਵਾ ਲਿਆ ਪਰ ਫੋਕੀ ਸ਼ੋਹਰਤ, ਔਹਦਿਆਂ ਤੇ ਸੁਖ ਸਹੂਲਤਾਂ ਦੇ ਲਾਲਚ ‘ਚ ਸ. ਕਲਕੱਤਾ ਮੁੜ ਉਸੇ ‘ਚ ਵਾਪਸ ਆ ਗਏ ਅਤੇ ਪੰਥ ਨੇ ਇਨ•ਾਂ ਨੂੰ ਫਿਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰਕੇ ਫਰਾਖਦਿਲੀ ਵਿਖਾਈ। ਬਜਾਏ ਇਸ ਦੇ ਕਿ ਸ. ਕਲਕੱਤਾ ਗੁਰਦੁਆਰਾ ਪ੍ਰਬੰਧਾਂ ਨੂੰ ਸੁਚਾਰੂ ਬਨਾਉਣ ਲਈ ਕੋਈ ਪੰਥਕ ਕਾਰਜ ਕਰਦੇ ਸਗੋਂ ਖੁਦ ਹੀ ਪੰਥ ਦੋਖੀਆਂ ਦੇ ਪਿਛਲੱਗ ਬਣਕੇ ਸਿੱਖ ਜਗਤ ਦੀ ਸਿਰਮੌਰ ਸੰਸਥਾ ਦੇ ਪ੍ਰਬੰਧ ਨੂੰ ਭੰਡਣ ਹੀ ਲੱਗ ਪਏ ਸਗੋਂ ਸਿੱਖ ਵਿਰੋਧੀ ਕਾਂਗਰਸ ਦੀ ਦਿਨ-ਦੀਵੀਂ ਹਮਾਇਤ ‘ਤੇ ਜਾ ਖਲੋਤੇ ਹਨ। ਉਨ•ਾਂ ਸ. ਕਲਕੱਤਾ ਨੂੰ ਕਿਹਾ ਕਿ ਕਿਸੇ ਦੀ ਕਿਰਦਾਰਕੁਸ਼ੀ ਕਰਨ ਤੋਂ ਪਹਿਲਾ ਆਪਣੇ ਅੰਦਰ ਝਾਤੀ ਮਾਰਨ।

Translate »