ਅੰਮ੍ਰਿਤਸਰ, 8 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੁਰਸ਼ਾਂ ਦੇ ਅੰਤਰ-ਵਿਭਾਗੀ ਕੈਰਮ ਦੇ ਨਾਕ-ਆਊਟ/ਲੀਗ ਦੋ-ਦਿਨਾਂ ਮੁਕਾਬਲੇ ਸਟੂਡੈਂਟਸ ਸੈਂਟਰ ਵਿਖੇ ਸੰਪੰਨ ਹੋਏ।
ਇਨ੍ਹਾਂ ਮੁਕਾਬਲਿਆਂ ਵਿਚ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਅਤੇ ਕਾਮਰਸ ਅਤੇ ਬਿਜਨੈਸ ਮੈਨਜਮੇ—ਟ ਵਿਭਾਗ ਨੇ 4-4 ਅੰਕ ਪ੍ਰਾਪਤ ਕੀਤੇ ਅਤੇ ਟਾਈ-ਬਰੇਕਰ ਮੈਚਾਂ ਦੇ ਆਧਾਰ ਤੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਾਮਰਸ ਅਤੇ ਬਿਜਨੈਸ ਮੈਨਜਮੇ—ਟ ਵਿਭਾਗ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਇਨਾਂ ਮੁਕਾਬਲਿਆਂ ਵਿਚ ਫੂਡ ਸਾਇੰਸ ਐ—ਡ ਟੈਕਨੋਲੋਜੀ ਵਿਭਾਗ ਨੇ 2 ਅੰਕ ਹਾਸਲ ਕਰਕੇ ਤੀਜਾ ਸਥਾਨ ਕੀਤਾ ਜਦੋ—ਕਿ ਇਲੈਕਟ੍ਰੋਨਿਕਸ ਟੈਕਨੋਲੋਜੀ ਵਿਭਾਗ ਚੌਥੇ ਸਥਾਨ ਤੇ ਰਿਹਾ।
ਪ੍ਰੋਫੈਸਰ ਪੀ.ਕੇ.ਸਹਿਜਪਾਲ, ਡੀਨ, ਵਿਦਿਆਰਥੀ ਭਲਾਈ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਜੇਤੂਆਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ ।
ਇਸਤ੍ਰੀਆਂ ਦੇ ਸੈਕਸ਼ਨ ਵਿਚ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਨੇ ਲੀਗ ਦੇ ਸਾਰੇ ਮੈਚ ਜਿੱਤ ਕੇ 6 ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦੋ—ਕਿ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਨੇ 4 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਵਿਭਾਗ 2 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਰਿਹਾ।
ਇਨ੍ਹਾਂ ਦੋ-ਦਿਨਾਂ ਮੁਕਾਬਲਿਆਂ ਵਿਚ ਪੁਰਸ਼ਾਂ ਅਤੇ ਇਸਤ੍ਰੀਆਂ ਦੀਆਂ 11 ਟੀਮਾਂ ਨੇ ਭਾਗ ਲਿਆ ।