ਲੁਧਿਆਣਾ, 8 ਫਰਵਰੀ : ਵਧੀਕ ਜ਼ਿਲ•ਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਰੁਪਾਂਜਲੀ ਕਾਰਤਿਕ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਸਲਾ ਡੀਪੂ ਬੱਦੋਵਾਲ ਦੇ ਇੱਕ ਹਜ਼ਾਰ ਗਜ਼ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਨਵੀਂ ਉਸਾਰੀ ਕਰਨ ਜਾਂ ਵਾਧਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ । ਉਨ•ਾਂ ਦੱਸਿਆ ਕਿ ਪਾਬੰਦੀ ਦੇ ਇਹ ਹੁਕਮ 8 ਅਪ੍ਰੈਲ, 2012 ਤੱਕ ਲਾਗੂ ਰਹਿਣਗੇ ।
ਵਧੀਕ ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਉਨ•ਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਸਲਾ ਡੀਪੂ ਬੱਦੋਵਾਲ ਦੇ ਨਜ਼ਦੀਕ ਅਣ-ਅਧਿਕਾਰਤ ਉਸਾਰੀਆਂ ਹੋ ਰਹੀਆਂ ਹਨ ਅਤੇ ਅਸਲਾ ਡੀਪੂ ਨੇੜੇ ਹੋਣ ਕਾਰਨ ਉਥੇ ਇਨਸਾਨੀ ਜ਼ਿੰਦਗੀ ਨੂੰ ਖਤਰਾ ਹੈ, ਇਸ ਲਈ ਧਾਰਾ 144 ਅਧੀਨ ਬੱਦੋਵਾਲ ਆਰਮੀ ਡੀਪੂ ਤੋਂ ਇੱਕ ਹਜ਼ਾਰ ਗਜ਼ ਦੇ ਘੇਰੇ ਅੰਦਰ ਇਹ ਪਾਬੰਦੀ ਲਗਾਈ ਗਈ ਹੈ ।