February 8, 2012 admin

ਸਿਖ ਮਨੁ’ਖੀ ਅਧਿਕਾਰਾਂ ਬਾਰੇ ਸੰਸਥਾ ਦੀ ਵੈਬਸਾਈਟ ਹੈਕ ਕੀਤੀ ਗਈ

ਐਫ ਬੀ ਆਈ ਕੋਲ ਸ਼ਿਕਾਇਤ ਦਾਇਰ
ਨਿਊਯਾਰਕ, ੭ ਫਰਵਰੀ ੨੦੧੨- ਨਵੰਬਰ ੧੯੮੪ ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਦੋਂ ਜਹਿਦ ਕਰ ਰਹੀ ਅਮਰੀਕਾ ਸਥਿਤ ਮਨੁ’ਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੀ ਵੈਬਸਾਈਟ ਾ.ਸਕਿਹਸਡੋਰਜੁਸਟਚਿe.ੋਰਗ ਨੂੰ ਹੈਕ ਕਰ ਲਿਆ ਗਿਆ ਹੈ। ਸਿਖਸ ਫਾਰ ਜਸਟਿਸ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ ਬੀ ਆਈ) ਦੀ ਇਕ ਇਕਾਈ ਇੰਟਰਨੈਟ ਕਰਾਈਮ ਕੰਪਲੇਂਟ ਸੈਂਟਰ (ਆਈ ਸੀ ੩) ਜੋ ਕਿ ਇੰਟਰਨੈਟ ਸੰਬਧੀ ਮਾਮਲਿਆਂ ਦੀ ਜਾਂਚ ਕਰਦੀ ਹੈ ਤੇ ਕਾਰਵਾਈ ਕਰਦੀ ਹੈ, ਕੋਲ ਇਕ ਲਿਖਤੀ ਸ਼ਿਕਾਇਤ ਕੀਤੀ ਹੈ।
ਸੰਸਥਾ ਦੀ ਵੈਬਸਾਈਟ ‘ਤੇ ਸਾਈਬਰ ਹਮਲਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਸਿਖਸ ਫਾਰ ਜਸਟਿਸ ਦਾ ਨਵੰਬਰ ੧੯੮੪ ਸਿਖ ਨਸਲਕੁਸ਼ੀ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਕੇਂਦਰੀ ਮੰਤਰੀ ਕਮਲ ਨਾਥ ਨਾਲ ਅਮਰੀਕੀ ਸੰਘੀ ਅਦਾਲਤ ਵਿਚ ਮੁਕ’ਦਮਾ ਚਲ ਰਿਹਾ ਹੈ।  ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਸਿਖਸ ਫਾਰ ਜਸਟਿਸ  ‘ਤੇ ਤਾਜ਼ਾ ਸਾਈਬਰ ਹਮਲਾ ਇਨਸਾਫ ਲਈ ਸਿਖ ਭਾਈਚਾਰੇ ਵਲੋਂ ਉਠਾਈ ਜਾ ਰਹੀ ਜ਼ੋਰਦਾਰ ਮੰਗ, ਨੂੰ ਸ਼ਾਂਤ ਕਰਨ ਲਈ ਵ’ਖ ਵ’ਖ ਹਲਕਿਆਂ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹੀ ਇਕ ਹਿ’ਸਾ ਹੈ ਕਿਉਂਕਿ ਇਨਸਾਫ ਦੀ ਇਹ ਮੰਗ ਕੌਮਾਂਤਰੀ ਪ’ਧਰ ‘ਤੇ ਜ਼ੋਰ ਫੜ ਗਈ ਹੈ। ਅਟਾਰਨੀ ਪੰਨੂ ਨੇ ਹੋਰ ਕਿਹਾ ਕਿ ਅਜਿਹੇ ਘਟੀਆ ਹਮਲਿਆਂ ਨਾਲ ਨਾ ਕੇਵਲ ਸਿਖ ਭਾਈਚਾਰੇ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਜਾਣਗੇ ਸਗੋਂ ਨਵੰਬਰ ੧੯੮੪ ਦੇ ਪੀੜਤਾਂ ਲਈ ਇਨਸਾਫ ਦੀ ਪੈਰਵਾਈ ਕਰਨ ਵਿਚ ਇਕਜੁਟ ਵੀ ਹੋ ਜਾਣਗੇ।

Translate »