ਨਵੀਂ ਦਿੱਲੀ, 8 ਫਰਵਰੀ, 2012 : ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਖੁਰਾਕ ਸੁਰੱਖਿਆ ਕਾਨੂੰਨ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਖੇਤੀ ਖੇਤਰ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਕਰਨਾ ਹੋਵੇਗਾ। ਅੱਜ ਨਵੀਂ ਦਿੱਲੀ ਵਿੱਚ ਰਾਜਾਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੁਰਾਕ ਤੇ ਖੇਤੀ ਮੰਤਰੀਆਂ ਦੇ ਦੋ ਦਿਨਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਰਿਆਂ ਲਈ ਭੋਜਨ ਉਪਲਬੱਧ ਕਰਵਾਉਣ ਦਾ ਟੀਚਾ ਖੇਤੀਬਾੜੀ ਵਿੱਚ ਨਿਵੇਸ਼, ਉਤਪਾਦਨ ਵਿੱਚ ਵਾਧਾ ਤੇ ਤਕਨਾਲੌਜੀ ਦੇ ਇਸਤੇਮਾਲ ਨਾਲ ਹੀ ਹਾਸਿਲ ਕੀਤਾ ਜਾ ਸਕਦਾ ਹੈ। ਸ਼੍ਰੀ ਮੁਖਰਜੀ ਨੇ ਜ਼ੋਰ ਦਿੱਤਾ ਕਿ ਕੇਂਦਰ ਅਤੇ ਰਾਜ ਮਿਲ ਜੁਲ ਕੇ ਗਰੀਬ ਅਤੇ ਲਤਾੜੇ ਵਰਗ ਨੂੰ ਖੁਰਾਕ ਸੁਰੱਖਿਆ ਮੁਹੱਈਆ ਕਰਵਾਉਣ ਲਈ ਆ ਰਹੀਆਂ ਔਕੜਾਂ ਨੂੰ ਦੂਰ ਕਰਨ। ਉਨਾਂ• ਕਿਹਾ ਕਿ ਦੇਸ਼ ਦੀ ਜਨਸੰਖਿਆ ਨੂੰ ਮੁੱਖ ਰੱਖਦਿਆ ਖੇਤੀਬਾੜੀ ਵਿੱਚ ਵਾਧਾ ਕਰਨਾ ਲਾਜ਼ਮੀ ਹੋ ਗਿਆ ਹੈ। ਜਨਤਕ ਵੰਡ ਪ੍ਰਣਾਲੀ ਦਾ ਜ਼ਿਕਰ ਕਰਦਿਆਂ ਸ਼੍ਰੀ ਮੁਖਰਜੀ ਨਂੇ ਕਿਹਾ ਕਿ ਇਹ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਕਿ ਇਸ ਰਾਹੀਂ ਵੰਡਿਆਂ ਜਾਂਦਾ ਅਨਾਜ ਸਹੀ ਹੱਕਦਾਰਾਂ ਤੱਕ ਪਹੁੰਚੇ। ਉਨਾਂ• ਨੇ ਜਨਤਕ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਿਤਾਂ ਲਿਆਉਣ ‘ਤੇ ਜ਼ੋਰ ਦਿੱਤਾ। ਉਨਾਂ• ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਸੁਧਾਰਾਂ ਵਿੱਚ ਆਧਾਰ ਇੱਕ ਅਹਿਮ ਭੂਮਿਕਾ ਨਿਭਾਵੇਗਾ ਤੇ ਆਧਾਰ ਨੰਬਰਾਂ ਰਾਹੀਂ ਲੋੜਵੰਦ ਤੇ ਸਹੀ ਲੋਕਾਂ ਤੱਕ ਅਨਾਜ ਪੁੱਜ ਸਕੇਗਾ। ਸ਼੍ਰੀ ਮੁਖਰਜੀ ਨੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਤੇ ਸੁਧਾਰਾਂ ਦੇ ਕੰਮ ਵਿੱਚ ਵਿੱਤ ਮੰਤਰਾਲੇ ਵੱਲੋਂ ਰਾਜਾਂ ਨੂੰ ਪੂਰਾ ਸਮਰੱਥਨ ਦੇਣ ਦਾ ਯਕੀਨ ਵੀ ਦਵਾਇਆ।