February 8, 2012 admin

ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਦੇ ਪ੍ਰਬੰਧਾਂ ਸਬੰਧੀ ਮੀਟਿੰਗ – ਸ੍ਰ: ਅਵਤਾਰ ਸਿੰਘ ਭੁੱਲਰ

ਹੁਸ਼ਿਆਰਪੁਰ, 8 ਫਰਵਰੀ: ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਵਿਖੇ ਨਵੇਂ ਵਿਦਿਅਕ ਸੈਸ਼ਨ  6ਵੀਂ ਕਲਾਸ ਵਿੱਚ 12 ਫਰਵਰੀ 2012 ਨੂੰ  ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ।  ਜਿਸ ਵਿੱਚ ਜ਼ਿਲ•ਾ ਸਿੱਖਿਆ ਅਫ਼ਸਰ (ਐਲੀ:) ਸ੍ਰ: ਅਮਰੀਕ ਸਿੰਘ, ਉਪ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰ:) ਸੁਖਵਿੰਦਰ ਕੌਰ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਸ਼ਾਮਲ ਸਨ।
    ਸ੍ਰ: ਭੁੱਲਰ ਨੇ ਦੱਸਿਆ ਕਿ ਜ਼ਿਲ•ਾ ਹੁਸ਼ਿਆਰਪੁਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਦਿਆਰਥੀਆਂ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 12 ਫਰਵਰੀ 2012 ਨੂੰ ਸਵੇਰੇ 10-00 ਵਜੇ ਤੋਂ ਦੁਪਹਿਰ 12-00 ਵਜੇ ਤੱਕ ਵੱਖ-ਵੱਖ ਸੈਂਟਰਾਂ ਤੇ ਹੋਵੇਗੀ।  ਉਨ•ਾਂ ਦੱਸਿਆ ਕਿ ਇਨ•ਾਂ ਪ੍ਰੀਖਿਆ ਕੇਂਦਰਾਂ ਵਿੱਚ ਜ਼ਿਲ•ੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ , ਬੀ ਡੀ ਪੀ ਓ ਬਤੌਰ ਪ੍ਰੀਖਿਆ ਆਬਜ਼ਰਵਰ ਹੋਣਗੇ। ਜਿਨ•ਾਂ ਦੀ ਦੇਖ-ਰੇਖ ਹੇਠ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਪ੍ਰੀਖਿਆ ਦੇ ਕੰਮ ਨੂੰ ਸ਼ਾਂਤੀਪੂਰਵਕ ਢੰਗ ਨਾਲ ਪੂਰਾ ਕਰਨ ਲਈ ਪ੍ਰੀਖਿਆ ਕੇਂਦਰ ਲਈ ਸੁਰੱਖਿਆ ਪ੍ਰਬੰਧਾਂ ਲਈ ਸੀਨੀਅਰ ਪੁਲਿਸ ਕਪਤਾਨ ਵੱਲੋਂ ਲੋੜੀਂਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ।  ਉਨ•ਾਂ ਦੱਸਿਆ ਕਿ ਬੁਲੋਵਾਲ ਬਲਾਕ ਦਾ ਪ੍ਰੀਖਿਆ ਕੇਂਦਰ ਸੈਣੀ ਬਾਰ ਹਾਈ ਸਕੂਲ ਬੁਲੋਵਾਲ, ਭੂੰਗਾ-1 ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਭੂੰਗਾ-2 ਕਲਰ ਖਾਲਸਾ ਹਾਈ ਸਕੂਲ ਹਰਿਆਣਾ, ਦਸੂਹਾ-1 ਸ: ਸ: ਸ: ਦਸੂਹਾ, ਦਸੂਹਾ-2 ਡੀ ਏ ਵੀ ਸੀ:ਸੈ: ਸਕੂਲ ਦਸੂਹਾ, ਗੜ•ਸ਼ੰਕਰ-1 ਸ:ਸੀ:ਸੈ: ਸਕੂਲ ਗੜ•ਸ਼ੰਕਰ, ਗੜ•ਸ਼ੰਕਰ-2 ਹੰਸ ਰਾਜ ਆਰੀਆ ਸਕੂਲ, ਹਾਜੀਪੁਰ ਸ:ਸੀ:ਸੈ:ਸਕੂਲ, ਹੁਸ਼ਿਆਰਪੁਰ-1 ਏ ਸ:ਹ: ਸਕੂਲ ਕਮਾਲ ਪੁਰ, ਹੁਸ਼ਿਆਰਪੁਰ-1 ਬੀ ਸ:ਸੀ:ਸਕੂਲ ਘੰਟਾ ਘਰ, ਹੁਸ਼ਿਆਰਪੁਰ-2 ਏ ਸ:ਸੀ:ਸੈ:ਸਕੂਲ ਰੇਲਵੇ ਮੰਡੀ, ਹੁਸ਼ਿਆਰਪੁਰ-2 ਬੀ ਸ: ਸੀ:ਸ ਸਕੂਲ ਰਾਜਪੁਰ ਭਾਈਆਂ, ਮਾਹਿਲਪੁਰ-1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਹਿਲਪੁਰ-2 ਸ:ਸੀ:ਸੈ:ਸਕੂਲ (ਲੜਕੀਆਂ) ਮਾਹਿਲਪੁਰ, ਮੁਕੇਰੀਆਂ-1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਕੇਰੀਆਂ-2 ਬੀ ਐਸ ਪੀ ਐਸ ਖਾਲਸਾ ਹਾਈ ਸਕੂਲ ਮੁਕੇਰੀਆਂ,  ਤਲਵਾੜਾ ਸ:ਸੀ:ਸੈ ਸਕੂਲ ਸੈਕਟਰ 1 ਤਲਵਾੜਾ, ਟਾਂਡਾ-1 ਸ:ਸੀ:ਸੈ: ਸਕੂਲ (ਲੜਕੇ) ਅਤੇ ਟਾਂਡਾ-2 ਸ.ਸੀ.ਸੈਕੰ:ਸਕੂਲ (ਲੜਕੀਆਂ) ਟਾਂਡਾ ਉੜਮੁੜ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
 ਇਸ ਮੌਕੇ ਤੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪਿੰ੍ਰਸੀਪਲ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਨ•ਾਂ ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਪ੍ਰਾਪਤ ਨਹੀਂ ਹੋਂਿÂਆ , ਉਹ ਸਬੰਧਤ ਬਲਾਕ ਸਿੱਖਿਆ ਅਫ਼ਸਰ ਨੂੰ 9 ਫਰਵਰੀ 2012 ਤੱਕ ਸੰਪਰਕ ਕਰਨ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਫੋਨ ਨੰਬਰ 01882-289393, 94787-27772 ਅਤੇ 94176-83662 ਤੇ ਸੰਪਰਕ ਕਰ ਸਕਦੇ ਹਨ। ਉਨ•ਾਂ ਹੋਰ ਦੱਸਿਆ ਕਿ ਜਿਨ੍ਰਾਂ ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਪ੍ਰਾਪਤ ਨਹੀਂ ਹੋਇਆ, ਉਹ 11 ਫਰਵਰੀ ਤੱਕ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ (ਹੁਸ਼ਿਆਰਪੁਰ) ਤੋਂ ਡੁਪਲੀਕੇਟ ਪ੍ਰਵੇਸ਼ ਪੱਤਰ (ਰੋਲ ਨੰਬਰ) ਪ੍ਰਾਪਤ ਕਰ ਸਕਦੇ ਹਨ।

Translate »