ਚੰਡੀਗੜ•, 8 ਫਰਵਰੀ : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੇ ਡਾਇਰੈਕਟਰ ਜਨਰਲ ਡਾ. ਆਰ.ਐਸ. ਖੰਡਪੁਰ ਨੂੰ ਆਨਰੇਰੀ ਫ਼ੈਲੋਸ਼ਿਪ ਨਾਲ ਸਨਮਾਨਤ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਪੰਜਾਬ ਸਾਇੰਸ ਅਕਾਦਮੀ ਵੱਲੋਂ ਕਰਵਾਈ ਗਈ 15ਵੀਂ ਸਾਇੰਸ ਕਾਨਫ਼ਰੰਸ ਦੌਰਾਨ ਡਾ. ਖੰਡਪੁਰ ਨੂੰ, ਇਲੈਕਟ੍ਰਾਨਿਕ ਇੰਸਟਰੂਮੈਂਟੇਸ਼ਨ ਵਿੱਚ ਉਨ•ਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ।
ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਸੈਂਟਰਜ਼ ਫ਼ਾਰ ਇਲੈਕਟ੍ਰਾਨਿਕ ਡਿਜ਼ਾਈਨ ਤਕਨਾਲੋਜੀ ਦੇ ਸਾਬਕਾ ਡਾਇਰੈਟਰ ਜਨਰਲ ਡਾ. ਖੰਡਪੁਰ ਸੀ-ਡੈਕ (ਸੈਂਟਰ ਫ਼ਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ, ਮੋਹਾਲੀ) ਦੇ ਫ਼ਾਊਂਡਰ ਡਾਇਰੈਕਟਰ ਵੀ ਹਨ। ਇਸ ਤੋਂ ਪਹਿਲਾਂ ਉਨ•ਾਂ ਨੇ ਸੀ.ਐਸ.ਆਈ.ਓ, ਚੰਡੀਗੜ• ਵਿਖੇ ਮੈਡੀਕਲ ਇੰਸਟਰੂਮੈਂਟੇਸ਼ਨ ਡਿਵੀਜ਼ਨ ਦੇ ਹੈੱਡ ਵੱਜੋਂ ਵੀ ਸੇਵਾਵਾਂ ਨਿਭਾਈਆਂ।
ਉਨ•ਾਂ ਆਪਣੇ ਸੁਚੱਜੇ ਮਾਰਗ ਦਰਸ਼ਨ ਨਾਲ ਸਾਇੰਸ ਸਿਟੀ, ਕਪੂਰਥਲਾ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾ ਕੇ ਕੌਮਾਂਤਰੀ ਪੱਧਰ ਦੇ ਸਾਇੰਸ ਸੈਂਟਰ ਵੱਜੋਂ ਵਿਕਸਤ ਕੀਤਾ ਤਾਂ ਜੋ ਲੋਕਾਂ ‘ਚ ਸਾਇੰਸ ਪ੍ਰਤੀ ਉਤਸ਼ਾਹ ਵੱਧ ਸਕੇ।