February 8, 2012 admin

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਸਲਾਨਾ ਧਾਰਮਿਕ ਪ੍ਰੀਖਿਆ ਨਤੀਜਾ ਐਲਾਨਿਆ

ਹੁਸ਼ਿਆਰਪੁਰ, ੮ ਫਰਵਰੀ: ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵੱਲੋਂ ਹਰ ਸਾਲ ਵਿਦਿਆਰਥੀਆਂ ਦੀ ਦੇਸ਼ ਪੱਧਰ ਤੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ । ਇਸ ਪ੍ਰੀਖਿਆ ਦਾ ਨਿਸ਼ਾਨਾ ਵਿਦਿਆਰਥੀਆਂ ਵਿੱਚ ਉਚੱੀਆਂ ਸੁੱਚੱੀਆਂ ਕਦਰਾਂ ਕੀਮਤਾਂ ਅਤੇ ਨੈਤਿਕ ਗੁਣਾਂ ਦਾ ਸੰਚਾਰ ਕਰਨਾ ਹੈ । ਪਿਛਲੇ ਸਾਲ ਨਵੰਬਰ ੨੦੧੧ ਵਿੱਚ ਲਈ ਗਈ ਪ੍ਰੀਖਿਆ ਵਿੱਚ ੨੬੮੫ ਸਕੂਲਾਂ ਦੇ ਇੱਕ ਲੱਖ ਚਾਲੀ ਹਜ਼ਾਰ ਪੰਜ ਸੌ ਬਵੰਜਾ ਵਿਦਿਆਰਥੀਆਂ ਨੇ ਭਾਗ ਲਿਆ ।ਦੇਸ਼ ਭਰ ਵਿੱਚ ੧੩੩੯ ਪ੍ਰੀਖਿਆ ਕੇਂਦਰਾਂ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ  ਇਸ ਪ੍ਰੀਖਿਆ ਵਿੱਚ ੨੧੮੫ ਵਿਦਿਆਰਥੀ ਮੈਰਿਟ ਵਿੱਚ ਆਏ । ੪੮੮੧ ਵਿਦਿਆਰਥੀਆਂ ਨੇ  ਏ  ਗ੍ਰੇਡ ਪ੍ਰਾਪਤ ਕੀਤਾ । ੬੯੮੭ ਵਿਦਿਆਰਥੀਆਂ ਨੇ ਬੀ ਗ੍ਰੇਡ ਪ੍ਰਾਪਤ ਕੀਤਾ । ੮੯੫੭ ਵਿਦਿਆਰਥੀਆਂ ਨੇ ਸੀ ਗ੍ਰੇਡ ਪ੍ਰਾਪਤ ਕੀਤਾ ।ਕੁੱਲ ੨੫੨੧੨ ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਇਨਾਮ ਭੇਜੇ ਜਾ ਰਹੇ ਹਨ ।
             ਪੰਜਾਬ ਵਿਚਲੇ ਪ੍ਰਾਇਮਰੀ ਗਰੁੱਪ ਵਿੱਚੋਂ  ਐਂਬਰ ਪਬਲਿਕ ਹਾਈ ਸਕੂਲ ਨਵਾਂ ਟੈਨਲ ਜ਼ਿਲਾ ਅੰਮ੍ਰਿਤਸਰ ਦੀ ਵਿਦਿਆਰਥਣ ਰਵਨੀਤ ਕੌਰ ੨੯੭ / ੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ, ਦਸਮੇਸ਼ ਪਬਲਿਕ ਸਕੂਲ ਕਰਮਸਰ ਚੌਹਟਾਂ ਜ਼ਿਲਾ ਸੰਗਰੂਰ ਦੀ ਵਿਦਿਆਰਥਣ ਸੁਮਨਦੀਪ ਕੌਰ ੨੯੬/ ੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਸ੍ਰੀ ਗੁਰੁ ਹਰਗੋਬਿੰਦ ਖਾਲਸਾ ਹਾਈ ਸਕੂਲ ਸੋਹਲ ਜ਼ਿਲਾ ਤਰਨਤਾਰਨ ਦੀ ਵਿਦਿਆਰਥਣ ਕੰਵਲਜੀਤ ਕੌਰ ੨੯੫ / ੩੦੦ ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ ।
         ਮਿਡਲ ਗਰੁੱਪ ਵਿੱਚੋਂ ਐਸ.ਕੇ.ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲਾ ਜ਼ਿਲਾ ਗੁਰਦਾਸਪੁਰ ਦੀ ਵਿਦਿਆਰਥਣ ਮਨਪ੍ਰੀਤ ਕੌਰ ੨੯੯/੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਦਸਮੇਸ਼ ਅਕੈਡਮੀ, ਪਿੰਡ ਅੱਲਾਦਾਦ ਚੱਕ , ਜ਼ਿਲਾ ਕਪੂਰਥਲਾ ਦੀ ਵਿਦਿਆਰਥਣ ਅਵਨੀਤ ਕੌਰ ੨੯੬/੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਅਤੇ ਐਸ.ਕੇ.ਡੀ ਖ਼ਾਲਸਾ ਸੀ. ਸੈ. ਸਕੂਲ , ਤੁਗਲਵਾਲਾ ਜ਼ਿਲਾ ਗੁਰਦਾਸਪੁਰ ਦੀ ਵਿਦਿਆਰਥਣ ਅਮਨਦੀਪ ਕੌਰ ੨੯੫/੩੦੦ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ।
         ਸੀਨੀਅਰ ਸੈਕੰਡਰੀ ਗਰੁੱਪ ਵਿੱਚੋਂ ਐਸ.ਐਮ. ਹਾਈ ਸਕੂਲ ਧਮੋਟ ਕਲਾਂ ਜ਼ਿਲਾ ਲੁਧਿਆਣਾ ਦੀ ਵਿਦਿਆਰਥਣ  ਮਨਪ੍ਰੀਤ ਕੌਰ ੨੯੧ / ੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ‘ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਰਾਂਗੜਾ ਜ਼ਿਲਾ ਅੰਮ੍ਰਿਤਸਰ ਦੀ ਵਿਦਿਆਰਥਣ ਪਰਮਜੀਤ ਕੌਰ ੨੮੬ / ੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਅਤੇ ਨਵਦੀਪ ਮਾਡਰਨ ਸਕੂਲ ਜਗਦੇਵ ਕਲਾ ਜ਼ਿਲਾ ਅੰਮ੍ਰਿਤਸਰ ਦੀ ਵਿਦਿਆਰਥਣ ਵੀਰਪਾਲ ਕੌਰ  ੨੮੫/੩੦੦ ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ ।
 ਚੌਥਾ ਗਰੁੱਪ ਜੋ ਕਾਲਜਾਂ ਅਤੇ ਸਰਬੱਤ ਸੰਗਤ ਲਈ ਸੀ , ਵਿਚੋਂ ਨੂਰ ਮਹਿਲ ਜ਼ਿਲਾ ਜਲੰਧਰ ਦਾ ਵਿਦਿਆਰਥੀ ਰਜਿੰਦਰ ਸਿੰਘ ੨੭੫/੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਪਿੰਡ ਚੰਗਾਲੀਵਾਲਾ ਜ਼ਿਲਾ ਸੰਗਰ੍ਰਰ ਦੀ ਵਿਦਿਆਰਥਣ ਕਿਰਨਜੀਤ ਕੌਰ ੨੭੧/੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਗੁਰੁ ਤੇਗ ਬਹਾਦਰ ਮਿਸ਼ਨ ਹਾਈ ਸਕੂਲ , ਚਿਮਨੀ ਰੋਡ , ਸ਼ਿਮਲਾਪੁਰੀ ਜ਼ਿਲਾ ਲੁਧਿਆਣਾ ਦੀ ਵਿਦਿਆਰਥਣ ਬਲਜੀਤ ਕੌਰ ੨੭੦/੩੦੦ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ।  
           ਪੰਜਾਬ ਤੋਂ ਬਾਹਰ ਪ੍ਰਾਇਮਰੀ ਗਰੁੱਪ ਵਿੱਚੋਂ ਸਰਕਾਰੀ ਮਿਡਲ ਸਕੂਲ (ਲੜਕੇ ) ਸੀਮੋਹ ਤਰਾਲ ਜ਼ਿਲਾ ਪੁਲਵਾਮਾ ਕਸ਼ਮੀਰ ‘ ਦੀ ਵਿਦਿਆਰਥਣ ਪਰਵਿੰਦਰ ਕੌਰ ੨੮੧/੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ । ਨਿਊ ਕਾਨਵੈਂਟ ਹਾਈ  ਸਕੂਲ, ਗੋਗੀ ਬਾਗ  ਸ੍ਰੀ ਨਗਰ ( ਕਸ਼ਮੀਰ ) ਦਾ  ਵਿਦਿਆਰਥੀ ਗੁਰਪ੍ਰੀਤ ਸਿੰਘ ੨੮੦/੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ  ਮੀਰੀ ਪੀਰੀ ਖਾਲਸਾ ਅਕੈਡਮੀ ਰਤਨਪੁਰਾ ,ਨਵਾਬਗੰਜ ਪ੍ਰੇਮ ਨਗਰ ਜ਼ਿਲਾ ਊਧਮ ਸਿੰਘ ਨਗਰ  ਦੀ ਵਿਦਿਆਰਥਣ ਕਿਰਨਜੋਤ ਕੌਰ ੨੭੭/੩੦੦ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ।    
              ਮਿਡਲ ਗਰੁੱਪ ਵਿੱਚੋਂ  ਸੰਤ ਮੇਲਾ ਸਿੰਘ ਜੀ ਪਬਲਿਕ ਅਕੈਡਮੀ ਮਹੱਲਾ ਸਰਾਇ ਪੁਣਛ ਦਾ ਵਿਦਿਆਰਥੀ ਜਸਪ੍ਰੀਤ ਸਿੰਘ ੨੮੩/੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕ.ਸਕੂਲ ਅਮਰ ਭਵਨ ਚੌਂਕ ਜ਼ਿਲਾ ਪਾਨੀਪਤ ( ਹਰਿਆਣਾ ) ਦੀ ਵਿਦਿਆਰਥਣ ਸਰਵਜੀਤ ਕੌਰ ੨੮੧/੩੦੦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਅਤੇ ਸੰਤ ਮੇਲਾ ਸਿੰਘ ਜੀ ਪਬਲਿਕ ਅਕੈਡਮੀ ਪੁਣਛ ਦੀ ਵਿਦਿਆਰਥਣ ਨਵਨੀਤ ਕੌਰ ੨੭੮/੩੦੦ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ।  
         ਸੀਨੀਅਰ ਸੈਕੰਡਰੀ ਗਰੁੱਪ ਵਿੱਚੋਂ  ਗੁਰੁ ਨਾਨਕ ਦੇਵ ਅਕੈਡਮੀ, ਪਿੰਡ ਗੁੰਮਥਲਾ ਗੜੂ, ਤਹਿ.ਪਿਹੋਵਾ, ਜ਼ਿਲਾ ਕੁਰਕਸ਼ੇਤਰ ( ਹਰਿਆਣਾ ) ਦਾ ਵਿਦਿਆਰਥੀ ਜੁਗਰਾਜ ਸਿੰਘ ੨੯੪ / ੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਿਹਾ ।
      ਚੌਥਾ ਗਰੁੱਪ ਜੋ ਕਾਲਜਾਂ ਅਤੇ ਸਰਬੱਤ ਸੰਗਤ ਲਈ ਸੀ , ਵਿਚੋਂ ‘ਮਾਡਰਨ ਕਲੋਨੀ, ਜਮੁਨਾ ਨਗਰ, ਹਰਿਆਣਾ ਦੀ ਵਿਦਿਆਰਥਣ’ਗੁਰਦੀਪ ਕੌਰ ੨੮੯/੩੦੦ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ ।
  ਪ੍ਰੀਖਿਆ ਦੇ ਹਰ ਗਰੁੱਪ ਵਿੱਚ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਾਨਦਾਰ ਮੋਮੈਂਟੋ ਤੋਂ ਇਲਾਵਾ ੨੦੦੦ , ੧੫੦੦ ਅਤੇ ੧੦੦੦ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ । ਪ੍ਰੀਖਿਆ ਵਿੱਚ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਜਾ ਰਹੇ ਹਨ ।   

Translate »