ਨਵੀਂ ਦਿੱਲੀ, 8 ਫਰਵਰੀ, 2012 : ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸ਼੍ਰੀ ਕਪਿਲ ਸਿੱਬਲ ਵੱਲੋਂ ਅੱਜ ਅਧਿਆਪਕ ਸਿੱਖਿਆ ਵੈਬਸਾਈਟ ਅਤੇ ਅਧਿਆਪਕਾਂ ਦੀ ਆਵਾਜ਼ ਅਤੇ ਅਧਿਆਪਕ ਸਿੱਖਿਅਕ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ‘ਤੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਸਕੱਤਰ ਸ਼੍ਰੀਮਤੀ ਅੰਸ਼ੂਵੈਸ਼ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਚਾਰ ਮੈਗਜ਼ੀਨ ਸਾਲ ਵਿੱਚ ਛਪਣਗੇ ਜਿਨਾਂ• ਨੂੰ ਤਿਆਰ ਕਰਨ ਦੀ ਜ਼ਿੰਮੇਂਵਾਰੀ ਟੀ.ਆਈ.ਐਸ.ਐਸ. ਜਾਮੀਆਮਿਲੀਆ ਇਸਲਾਮੀਆਂ, ਵਿਦਿਆ ਭਵਨ ਸੁਸਾਇਟੀ ਅਤੇ ਵਿਗਿਆਨ ਸਿੱਖਿਆ ਲਈ ਹੋਮੀ ਭਾਬਾ ਕੇਂਦਰ ਨੇ ਲਈ ਹੈ। ਅਧਿਆਪਕ ਸਿੱਖਿਆ ਬਿਊਰੋ ਵਲੋਂ ਵਿਆਪਕ ਵੈਬਸਾਈਟ www.teindia.nic.in ਤਿਆਰ ਕੀਤੀ ਹੈ। ਇਸ ਸਾਈਟ ਉਤੇ ਸਕੀਮਾਂ ਬਾਰੇ ਵਿਸਥਾਰਪੂਰਵਕ ਦਿਸ਼ਾ ਨਿਰਦੇਸ਼, ਅਧਿਆਪਕ ਸਿੱਖਿਆ ਉਤੇ ਸਾਰੀਆਂ ਰਿਪੋਰਟਾਂ, ਖੋਜ ਰਿਪੋਰਟਾਂ ਦੇ ਨਾਲ ਨਾਲ ਅਧਿਆਪਕ ਸਿੱਖਿਆ ਪ੍ਰਾਜੈਕਟਾਂ ਦੀ ਸਮੀਖਿਆ ਦੀ ਜਾਣਕਾਰੀ ਵੀ ਉਪਲਬੱਧ ਕਰਵਾਈ ਜਾਵੇਗੀ।