ਕੈਂਸਰ ਵਰਗੀ ਲਾਇਲਾਜ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕ ਲਈ ਵਿਸ਼ਾਲ ਰੈਲੀ
ਪਟਿਆਲਾ 8 ਫਰਵਰੀ: ਕੈਂਸਰ ਵਰਗੀ ਲਾਇਲਾਜ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮੁਢਲੀ ਅਵਸਥਾ ਵਿੱਚ ਹੀ ਇਸ ਦਾ ਇਲਾਜ ਕਰਾਉਣ ਨਾਲ ਕਈ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਸੇਰਾਂਵਾਲਾ ਗੇਟ ਬਾਰਾਂਦਰੀ ਵਿਖੇ ਮਿਸਜ ਨਿਰਮਲਾ ਵਰਮਾ ਮੈਮੋਰੀਅਲ ਕੈਂਸਰ ਕਰਾਈ ਕੇਅਰ ਸੁਸਾਇਟੀ (ਰਜਿਸਟਰਡ) ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਅਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੱਢੀ ਗÂਂੀ ਵਿਸ਼ਾਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਇਸ ਰੈਲੀ ਰਾਹੀਂ ਵਿਦਿਆਰਥੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵੱਡਾ ਯੋਗਦਾਨ ਪਾਉਣਗੇ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਆਪਣਾ ਸੰਦੇਸ਼ ਉਹਨਾਂ ਤੱਕ ਪਹੁੰਚਾਉਣਗੇ।
ਸ੍ਰੀ ਗਰਗ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨਸ਼ਿਆਂ, ਭਰੂਣ ਹੱਤਿਆ, ਦਾਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅਸੀਂ ਇਹਨਾਂ ਸਮਾਜਿਕ ਬੁਰਾਈਆਂ ‘ਤੇ ਕਾਬੂ ਨਾ ਪਾਇਆ ਤਾਂ ਸਾਡੇ ਸਮਾਜ ਦਾ ਸੰਤੁਲਨ ਵਿਗੜ ਜਾਵੇਗਾ ਅਤੇ ਸਾਨੂੰ ਕਈ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ੇ ਸਾਡੀ ਨੌਜਵਾਨ ਪੀੜ•੍ਰੀ ਨੂੰ ਘੁਣ ਵਾਂਗ ਖਾ ਰਹੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੰਨਾਂ ਸਮਾਜਿਕ ਬੁਰਾਈਆਂ ਨੂੰ ਜੜ•ੋਂ ਖਤਮ ਕਰਨ ਲਈ ਇਕ ਜੁਟ ਹੋ ਕੇ ਹੰਭਲਾ ਮਾਰੀਏ । ਸ੍ਰੀ ਗਰਗ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਸਮਾਜ ਸੇਵਾ ਦੇ ਕੰਮਾਂ ਦੇ ਨਾਲ- ਨਾਲ ਇਹਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਵੀ ਆਪਣਾ ਅਭਿਆਨ ਜਾਰੀ ਰੱਖਣ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਸ੍ਰੀ ਗਰਗ ਨੇ ਦੱਸਿਆ ਕਿ ਅੱਜ ਦੀ ਇਸ ਰੈਲੀ ਵਿੱਚ ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਉਦਯੋਗਿਕ ਸਿਖਲਾਈ ਸੈਂਟਰ ਪਟਿਆਲਾ, ਸ੍ਰ: ਰਜਿੰਦਰ ਸਿੰਘ ਮੋਮੋਰੀਅਲ ਸਕੂਲ ਰਾਜਪੁਰਾ, ਨਿਊ ਏਰਾ ਪਬਲਿਕ ਸਕੂਲ ਰਾਘੋ ਮਾਜਰਾ, ਕੇ ਕੇ. ਇੰਟਰ ਨੈਸ਼ਨਲ ਪਬਲਿਕ ਸਕੂਲ ਹਸਨਪੁਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗਰੀਨ ਵੈਲ ਹਾਈ ਸਕੂਲ, ਆਤਮਾ ਰਾਮ ਕੁਮਾਰ ਸਭਾ ਸਕੂਲ, ਟਾਇਨੀ ਪਬਲਿਕ ਹਾਈ ਸਕੂਲ ਅਤੇ ਐਸ. ਡੀ.ਕੇ. ਐਸ. ਸੁਕੰਤਲਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੇ ਲਗਭਗ 1000 ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਇਹ ਰੈਲੀ ਸੇਰਾਂਵਾਲਾ ਗੇਟ, ਤਵਕੱਲੀ ਮੋੜ, ਧਰਮਪੁਰਾ ਬਜ਼ਾਰ, ਅਨਾਰਦਾਨਾ ਚੌਂਕ, ਅਦਾਲਤ ਬਜ਼ਾਰ ਵਿਚੋਂ ਹੁੰਦੀ ਹੋਈ ਕਿਲਾ ਚੌਂਕ ਵਿਖੇ ਸਮਾਪਤ ਹੋਈ। ਇਸ ਮੌਕੇ ਸ੍ਰੀ ਗਰਗ ਨੇ ਮਿਸਜ ਨਿਰਮਲਾ ਵਰਮਾ ਮੈਮੋਰੀਅਲ ਕੈਂਸਰ ਕਰਾਈ ਕੇਅਰ ਸੁਸਾਇਟੀ ਵਲੋਂ ” ਕੈਂਸਰ ਜਾਗਰੂਕਤਾ” ਸਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ। ਇਸ ਮੌਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਦੇ ਮਹਾਨ ਕ੍ਰਿਕਟਰ ਸ੍ਰੀ ਯੁਵਰਾਜ ਸਿੰਘ ਦੀ ਜਲਦੀ ਸਿਹਤਯਾਬੀ ਲਈ ਪ੍ਰਾਥਨਾ ਵੀ ਕੀਤੀ।
ਇਸ ਮੌਕੇ ਮਿਸਜ ਨਿਰਮਲਾ ਵਰਮਾ ਮੈਮੋਰੀਅਲ ਕੈਂਸਰ ਕਰਾਈ ਕੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੁਦੇਸ਼ ਵਰਮਾ, ਉਪ ਪ੍ਰਧਾਨ ਡਾ. ਵੀ. ਕੇ. ਵਾਲੀਆ , ਜਨਰਲ ਸਕੱਤਰ ਸ੍ਰੀ ਐਮ. ਐਸ. ਜੱਗੀ, ਮੈਂਬਰ ਪ੍ਰੋ: ਮੰਜੂ ਵਾਲੀਆ, ਡਾ. ਡੀ. ਐਸ. ਭੁੱਲਰ, ਡਾ. ਜਤਿੰਦਰ ਕਾਂਸਲ, ਡਾ. ਮਨਜੀਤ ਸਿੰਘ ਬਲ, ਡਾ. ਐਚ. ਪੀ. ਐਸ. ਸੰਧੂ, ਸੇਵਾਮੁਕਤ ਕਰਨਲ ਬਿਸ਼ਨਦਾਸ, ਸਮਾਜ ਸੇਵੀ ਸ੍ਰੀ ਕਾਕਾ ਰਾਮ ਵਰਮਾ, ਸਿਵਲ ਡਿਫੈਂਸ ਪਟਿਆਲਾ ਦੇ ਚੀਫ ਵਾਰਡਨ ਸ੍ਰੀ ਕੇ.ਐਸ. ਸੇਖੋਂ, ਡਾ. ਵਿਜੇ ਸ਼ਰਮਾ, ਨਹਿਰੂ ਯੁਵਾ ਕੇਂਦਰ ਵਲੋਂ ਸ੍ਰ: ਜਤਵਿੰਦਰ ਸਿੰਘ ਗ੍ਰੇਵਾਲ ਅਤੇ ਪਰਮਜੀਤ ਸਿੰਘ ਬਾਦਸ਼ਾਹਪੁਰ, ਪ੍ਰਸਿੱਧ ਰੰਗ ਕਰਮੀ ਸ੍ਰੀ ਪ੍ਰਾਣ ਸਭਰਵਾਲ, ਹੋਲਦਾਰ ਗੁਰਜਾਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।