February 9, 2012 admin

ਭਾਰਤ ਨੂੰ ਆਤਮ ਨਿਰਭਰ ਬਨਾਉਣ ਲਈ ਵੱਧ ਤੋਂ ਵੱਧ ਖੋਜਾਂ ਨੂੰ ਉਤਸਾਹਿਤ ਕਰਨ ਦੀ ਲੋੜ

15ਵੀਂ ਪੰਜਾਬ ਸਾਇੰਸ ਕਾਂਗਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਮਾਪਤ
ਅੰਮ੍ਰਿਤਸਰ, 9 ਫਰਵਰੀ – ਸੰਸਾਰ ਦੇ ਸਾਰੇ ਦੇਸ਼ ਹਰ ਖੇਤਰ ਵਿਚ ਤਕਨੀਕੀ ਕ੍ਰਾਂਤੀ ਨਾਲ ਵਿਕਾਸ ਕਰ ਰਹੇ ਹਨ ਅਤੇ ਵਿਕਸ਼ਿਤ ਦੇਸ਼ ਇਸ ਕ੍ਰਾਂਤੀ ਵਿਚ ਮੋਹਰੀ ਹਨ ਜਦੋਂਕਿ ਘਟ ਵਿਕਸ਼ਿਤ ਦੇਸ਼ ਜਿਵੇਂ ਕਿ ਭਾਰਤ ਪਿਛਾਂਹ ਵਲ ਜਾ ਰਹੇ ਹਨ। ਜਿਸ ਦੇ ਨਤੀਜੇ ਵਜੋ ਭਾਰਤ ਨੂੰ ਤਕਨੀਕ ਅਤੇ ਹੋਰਨ•ਾਂ ਸਾਧਨਾ ਲਈ ਦੂਸਰੇ ਦੇਸ਼ਾਂ ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਵਿਗਿਆਨਿਕਾਂ ਨੂੰ ਚਾਹੀਦਾ ਹੈ ਕਿ ਉਹ ਆਰਥਿਕ ਵਿਕਾਸ ਲਈ ਇਹੋ ਜਿਹੀਆਂ ਖੋਜਾਂ ਨੂੰ ਉਤਸਾਹਿਤ ਕਰਨ ਜਿਸ ਨਾਲ ਭਾਰਤ ਆਤਮਨਿਰਭਰ ਬਣ ਸਕੇ। ਇਹ ਵਿਚਾਰ ਉਘੇ ਵਿਗਿਆਨੀਆਂ ਦੁਆਰਾ ਤਿੰਨ ਰੋਜ਼ਾ 15ਵੀਂ ਪੰਜਾਬ ਸਾਇੰਸ ਕਾਂਗਰਸ ਦੇ ਸਮਾਪਨ ਮੌਕੇ ਤੇ ਪੇਸ਼ ਕੀਤੇ ਗਏ। ਕਾਂਗਰਸ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਅਕਾਦਮਿਕ ਆਫ ਸਾਇੰਸ ਵਲੋਂ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਾਂਗਰਸ ਵਿਚ 600 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਕਾਂਗਰਸ ਵਿਚ 500 ਤੋਂ ਵੱਧ ਐਬਸਟ੍ਰੈਕਸ ਅਤੇ 100 ਖੋਜ ਪਰਚੇ ਪੇਸ਼ ਕੀਤੇ ਗਏ, ਜਿਨ•ਾਂ ਵਿਚ ਪਲੈਨਰੀ ਲੈਕਚਰ ਅਤੇ ਲੀਡ ਲੈਕਚਰ ਵੀ ਸ਼ਾਮਿਲ ਸਨ ਇਸ ਤੋਂ ਇਲਾਵਾ ਨੌਜਵਾਨ ਫੈਕਲਟੀ ਅਤੇ ਖੋਜਾਰਥੀਆਂ ਵਲੋਂ ਮੌਖਿਕ ਪ੍ਰਸਤੁਤੀਆਂ ਵੀ ਦਿੱਤੀਆਂ ਗਈਆਂ।
ਸਮਾਪਨ ਸਮਾਰੋਹ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਸ ਸਿੰਘ ਬਰਾੜ ਨੇ ਕੀਤੀ, ਜਦੋਂਕਿ ਮਕੈਸਟਰ ਗਰੁਪ ਆਫ ਕੰਪਨੀਜ਼ ਦੇ ਚੇਅਰਮੈਂਨ, ਸ੍ਰੀ ਬੀ.ਐਮ. ਤ੍ਰੇਹਨ ਮੁਖ ਮਹਿਮਾਨ ਸਨ। ਕਾਂਗਰਸ ਦੇ ਚੇਅਰਮੈਂਨ, ਪ੍ਰੋਫੈਸਰ ਏ.ਕੇ. ਠੁਕਰਾਲ ਨੇ ਮੁਖ ਮਹਿਮਾਨ ਸਮੇਤ ਹੋਰਨ•ਾਂ ਦਾ ਧੰਨਵਾਦ ਕੀਤਾ। ਆਗਨਾਇਜਿੰਗ ਸਕੱਤਰ, ਪ੍ਰੋਫੈਸਰ ਗੁਰਚਰਨ ਕੌਰ ਨੇ ਕਾਂਗਰਸ ਦੀ ਰਿਪੋਰਟ ਪੇਸ਼ ਕੀਤੀ। ਜ਼ਦੋਂਕਿ ਪੰਜਾਬ ਅਕਾਦਮੀ ਆਫ ਸਾਇੰਸ ਦੇ ਪ੍ਰਧਾਨ, ਪ੍ਰੋਫੈਸਰ ਆਈ.ਜੇ.ਐਸ. ਬਾਂਸਲ ਨੇ ਮੁਖ ਮਹਿਮਾਨ ਨਾਲ ਜਾਣ-ਪਛਾਣ ਕਰਵਾਈ।  ਸਮਾਰੋਹ ਦਾ ਸੰਚਾਲਨ, ਪ੍ਰੋ. ਰੇਣੂ ਭਾਰਦਵਾਜ ਨੇ ਕੀਤਾ ਜਦੋਂਕਿ ਕਮਿਸਟਰੀ ਦੇ ਪ੍ਰੋਫੈਸਰ ਆਰ.ਕੇ. ਮਹਾਜਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਤੋਂ ਇਲਾਵਾ ਇਸ ਕਾਂਗਰਸ ਦੇ ਵਿਸ਼ੇਸ਼ ਸੈਸ਼ਨ ਨੂੰ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੇ ਸਾਇੰਸ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ।
ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਵਿਗਿਆਨੀ ਅਤੇ ਪ੍ਰੋਫੈਸਰ ਐਮਰੀਟਸ, ਡਾ. ਹਰਜੀਤ ਸਿੰਘ ਅਤੇ ਪ੍ਰੋਫੈਸਰ ਡਾ. ਆਰ.ਕੇ. ਮਹਾਜਨ ਨੇ ਕੀਤੀ। ਆਈ.ਓ.ਐਲ. ਐਂਡ  ਆਰ.ਐਂਡ ਡੀ. ਗੁੜਗਾਉਂ ਤੋਂ ਪ੍ਰੋ. ਏ.ਐਸ. ਸਰਪਾਲ, ਸਾਬਕਾ ਜਨਰਲ ਮੈਨੇਜਰ, ਡਾ. ਐਸ.ਕੇ. ਮਾਜੂਮਦਾਰ, ਡਿਪਟੀ ਜਨਰਲ ਮੈਨੇਜਰ, ਡਾ. ਗੁਰਮੀਤ ਸਿੰਘ, ਸੀਨੀਅਰ ਰੀਸਰਚ ਆਫੀਸਰ ਅਤੇ ਡਾ. ਜੀ.ਐਸ. ਕਪੂਰ, ਚੀਫ ਰੀਸਰਚ ਆਫੀਸਰ ਅਤੇ ਡਾ. ਸਰਪਾਲ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।  ਇਨ•ਾਂ ਸਾਰਿਆਂ ਨੇ ਪ੍ਰੋ. ਬਰਾੜ ਦੇ ਸਾਇੰਸ ਦੇ ਖੇਤਰ ਵਿਚ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪ੍ਰੋ. ਬਰਾੜ ਦੇਸ਼ ਦੇ ਮੋਹਰੀ ਵਿਗਿਆਨੀ ਹਨ, ਜਿਨ•ਾਂ ਨੇ ਐਨ.ਐਮ.ਆਰ. ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਤਕਨਾਲੋਜੀ ਦੀ ਖੋਜ ਨਾਲ ਸਰੀਰ ਅਤੇ ਦਿਮਾਗ ਨੂੰ ਸਕੈਨ ਕਰਕੇ ਇਸ ਦੀਆਂ ਬੀਮਾਰੀਆਂ ਦੇ ਹੱਲ ਨੂੰ ਲੱਭੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਪ੍ਰੋ. ਬਰਾੜ ਨੇ ਵੱਕਾਰੀ ਇਮਤਿਹਾਨ ‘ਗੇਟ’ ਦਾ ਵੀ ਸੰਚਾਲਨ ਕੀਤਾ।
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੇ ਸਾਇੰਸ ਅਤੇ ਤਕਨੀਕ ਤੇ ਖੇਤਰ ਵਿਚ ਪਾਏ ਯੋਗਦਾਨ ਅਤੇ ਸਮਾਜ ਨੂੰ ਇਕ ਸਮਰਪਿਤ ਅਧਿਆਪਕ, ਉਘੇ ਵਿਗਿਆਨਕ ਅਤੇ ਵਧੀਆ ਪ੍ਰਸਾਸ਼ਕ ਤੌਰ ‘ਤੇ ਦਿੱਤੀਆਂ ਸੇਵਾਵਾਂ ਨੂੰ ਮੁਖ ਰਖਦਿਆਂ ਯੂਨੀਵਰਸਿਟੀ ਦੇ ਅਧਿਆਪਕਾਂ ਉਨ•ਾਂ ਦੇ ਸਾਥੀ ਵਿਗਿਆਨੀਆਂ, ਦੋਸਤਾਂ, ਵਿਦਿਆਰਥੀਆਂ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਉਨ•ਾਂ ਦੇ 65ਵੇਂ ਜਨਮ ਦਿਨ ਤੇ  ਉਨ•ਾਂ ਨੂੰ "ਜੀਵਨ ਪ੍ਰਵਾਜ਼" ਨਾਮਕ ਪੁਸਤਕ ਪਿਆਰ ਸਹਿਤ ਭੇਟ ਕੀਤੀ ਗਈ। ਇਹ ਪੁਸਤਕ ਯੂ.ਜੀ.ਸੀ. ਦੇ ਸਾਬਕਾ  ਚੇਅਰਮੈਂਨ ਪ੍ਰੋਫੈਸਰ ਯਸ਼ਪਾਲ ਵਲੋਂ ਰਿਲੀਜ਼ ਕੀਤੀ ਗਈ।  
ਇਹ ਪੁਸਤਕ ਜਿਥੇ ਉਨ•ਾਂ ਦੇ ਵਿਦਿਆਰਥੀਆਂ ਸਾਥੀ ਵਿਗਿਆਨੀਆਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ ਉਥੇ ਹੀ ਇਸ ਵਿਚ ਪ੍ਰੋਫੈਸਰ ਬਰਾੜ ਦੇ ਸਫਲ ਜੀਵਨ ਸਫਰ ਬਾਰੇ ਦਰਸਾਉਂਦੀ ਹੈ। ਪੁਸਤਕ ਵਿਚ ਪ੍ਰੋਫੈਸਰ ਬਰਾੜ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ•ਾਂ ਉਨ•ਾਂ ਨੇ ਜਿਲ•ਾ ਮੋਗਾ ਦੇ ਇਕ ਛੋਟੇ ਜਿਹੇ ਪਿੰਡ ਨਾਥੇਵਾਲ ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਯੂਨੈਸਕੋ ਦੀ ਫੈਲੋਸ਼ਿਤਕ ਦਾ ਸਫਰ ਅਤੇ ਇਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਨਵੀਂ ਦਿੱਲੀ ਤੋਂ ਲੈ ਕੇ ਲਖਨਊ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੇ ਅਹੁਦੇ ਤਕ ਦੇ ਸਫਰ ਦਾ ਉਲੇਖ ਕੀਤਾ ਗਿਆ ਹੈ।
   ਇਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਲਖਨਊ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਦਾ ਕਾਰਜ ਕਰਦੇ ਹੋਏ ਵਿਦਿਆਰਥੀਆਂ ਨੂੰ ਪੜ•ਾਉਣਾ ਡਾ. ਬਰਾੜ ਦੀ ਅਧਿਆਪਨ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ•ਾਂ ਦੱਸਿਆ ਕਿ ਪ੍ਰੋ. ਦੇ ਯਤਨਾਂ ਸਦਕਾ ਹੁਣ ਤਕ  ਯੂਨੀਵਰਸਿਟੀ ਵਿਚ ਸਭ ਤੋਂ ਵੱਧ 170 ਕਰੋੜ ਦੀ ਗ੍ਰਾਂਟ ਵੱਖ-ਵੱਖ ਸਰਕਾਰੀ ਅਦਾਰਿਆਂ ਤੋਂ ਪ੍ਰਾਪਤ ਹੋਈ ਹੈ। ਉਨਾਂ• ਵਾਈਸ-ਚਾਂਸਲਰ ਨੂੰ ਵਧਾਈ ਵੀ ਦਿੱਤੀ, ਜਿਨ•ਾਂ ਦੀ ਸੁਯੋਗ ਅਗਵਾਈ ਸਦਕਾ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿਚ ਸਰਵਉੱਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤੀ ਅਤੇ ਸਭਿਆਚਾਰ ਦੇ ਖੇਤਰ ਵਿਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰਾਫੀ ਹਾਸਲ ਕੀਤੀ।
 ਇਸ ਤੋਂ ਇਲਾਵਾ, ਸਾਇੰਸ ਕਾਂਗਰਸ ਵਿਚ ਭਾਗ ਲੈਣ ਆਏ  ਵਿਸ਼ੇਸ਼ ਮਹਿਮਾਨਾਂ ਜਿਨ•ਾਂ ਵਿਚ ਅੱਖਾਂ ਦੇ ਮਾਹਿਰ, ਡਾ. ਦਲਜੀਤ ੰਿਸੰਘ, ਸ. ਜਗਦੀਸ਼ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ-ਚਾਂਸਲਰ, ਡਾ. ਐਸ.ਐਸ. ਗਿੱਲ, ਜੰਮੂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਐਮ.ਪੀ.ਐਸ. ਈਸ਼ਰ, ਡਾ. ਆਈ.ਜੇ.ਐਸ. ਬੰਸਲ, ਪੰਜਾਬ ਅਕੈਡਮੀ ਆਫ ਸਾਇੰਸ ਦੇ ਸਕੱਤਰ ਅਤੇ ਪ੍ਰਧਾਨ, ਡਾ. ਜਗਤਾਰ ਸਿੰਘ, ਰਜਿਸਟਰਾਰ, ਡਾ. ਇੰਦਰਜੀਤ ਸਿੰਘ ਤੇ ਡੀਨ, ਅਕਾਦਮਿਕ ਮਾਮਲੇ , ਡਾ. ਰਜਿੰਦਰਜੀਤ ਕੌਰ ਪੁਆਰ ਵਾਈਸ-ਚਾਂਸਲਰ ਦੇ ਪੁਰਾਣੇ ਸਾਥੀ ਅਤੇ ਪ੍ਰੋਫੈਸਰ ਐਮ.ਐਸ. ਹੁੰਦਲ ਨੇ ਪ੍ਰੋਫੈਸਰ ਬਰਾੜ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ•ਾਂ ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਅਤੇ ਖੋਜ ਦੇ ਖੇਤਰ ਵਿਚ ਲਿਆਂਦੀਆਂ ਗਈਆਂ ਤਬਦੀਲੀਆਂ ਦੀ ਸ਼ਲਾਘਾ ਕੀਤੀ।
ਉਨ•ਾਂ ਨੇ ਪ੍ਰੋਫੈਸਰ ਬਰਾੜ ਦੇ ਯਤਨਾਂ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਐਕਸੀਲੈਂਸ ਵਿਦ ਪੋਟੈਂਸ਼ਿਅਲ ਦੇ ਦਰਜੇ ਨਾਲ ਦੇਸ਼ ਵਿਚ ਤੀਸਰੇ ਸਥਾਨ ਤੇ ਸਥਾਪਿਤ ਕਰਨ ਦੀ ਪ੍ਰਸੰਕੀਤੀ ਅਤੇ ਕਿਹਾ ਕਿ ਸਿਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਉਨ•ਾਂ ਵਲੋਂ ਸਮਰਪਿਤ ਭਾਵਨਾ ਨਾਲ ਦਿਤੇ ਗਏ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਨੇ ਇਹ ਵੀ ਦੱÎਸਿਆ ਕਿ ਪ੍ਰੋਫੈਸਰ ਬਰਾੜ ਨੇ ਪੇਂਡੂ ਖੇਤਰ ਦੇ ਗਰੀਬ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਮੁਹੱਈਆਂ ਕਰਵਾਉਣ ਦੀ ਸੋਚ ਨੂੰ ਲੈ ਕੇ ਐਜੂਕੇਸ਼ਨ ਟਰਸਟ ਦੀ ਸਥਾਪਨਾ ਕੀਤੀ ਜਿਸ ਵਿਚ ਹਰ ਸਾਲ ਪੇਂਡੂ ਪਿਛੋਕੜ ਦੇ 50 ਵਿਦਿਆਰਥੀ ਆਈ.ਆਈ.ਟੀ. ਅਤੇ ਆਈ.ਆਈ.ਐਮ. ਦੇ ਦਾਖਲਾ ਟੈਸਟ ਲਈ ਤਿਆਰੀ ਕਰਦੇ ਹਨ। ਇਸ ਮੌਕੇ ਤੇ ਸ੍ਰੀਮਤੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ ਬਰਾੜ ਨੇ ਪ੍ਰੋਫੈਸਰ ਬਰਾੜ ਦੇ ਨਾਲ ਆਪਣੇ ਨਿਜੀ ਤਰਜ਼ਬਿਆਂ ਬਾਰੇ ਦੱਸਿਆ ਅਤੇ ਨਾਲ ਹੀ ਉਨ•ਾਂ ਨੇ ਡਾ. ਡੀ.ਐਸ. ਖੇਰ, ਮਿਸ ਜੋਬਨਜੀਤ ਅਤੇ ਪ੍ਰੋਫੈਸਰ ਪਰਮਿੰਦਰ ਸਿੰਘ ਦਾ ਪੁਸਤਕ ਦੇ ਪ੍ਰਕਾਸ਼ਨ ਵਿਚ ਸਹਾਇਤਾ ਕਰਨ ਲਈ ਧੰਨਵਾਦ ਕੀਤਾ।  
ਪੰਜਾਬ ਸਾਇੰਸ ਕਾਂਗਰਸ ਦੇ ਸਮਾਪਨ ਸਮਾਰੋਹ ਮੌਕੇ ਇਕਤਤਰ ਹੋਏ ਵਿਗਿਆਨੀਆਂ ਦਾ ਇਹ ਮਤ ਸੀ ਕਿ ਭਾਵੇਂ ਕਿ ਭਾਰਤ ਖਗੋਲ ਤਕਨੀਕ, ਨਿਊਕਲੀਅਰ ਵਿਗਿਆਨ, ਸੂਚਨਾ ਟੈਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿਚ ਤੱਰਕੀ ਕਰ ਰਿਹਾ ਹੈ ਪਰ ਵਿਗਿਆਨ, ਖੋਜ ਅਤੇ ਸਿਖਿਆ ਦੇ ਖੇਤਰ ਵਿਚ ਮੁੜ ਨਵੀਂਆਂ ਸੰਭਾਵਨਾਵਾਂ ਦੀ ਲੋੜ ਹੈ। ਉਨ•ਾਂ ਦਾ ਇਹ ਵੀ ਵਿਚਾਰ ਸੀ ਕਿ ਭਾਰਤੀ ਵਿਗਿਆਨੀਆਂ ਨੇ ਅੰਤਰ-ਰਾਸ਼ਟਰੀ ਪੱਧਰ ਦੇ ਜਨਰਲਾਂ ਵਿਚ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ ਪਰ ਉਹ ਆਪਣਾ ਪ੍ਰਭਾਵ ਛੱਡਣ ਵਿਚ ਉਹ ਬਹੁਤੇ ਕਾਮਯਾਬ ਨਹੀਂ ਹੋ ਸਕੇ ਹਨ। ਇਸ ਤੋਂ ਇਹ ਨਤੀਜਾ ਨਿਕਲਦਾ ਹੈ। ਵਿਗਿਆਨ ਦੇ ਖੇਤਰ ਵਿਚ ਹੋਰ ਤਰਕੀ ਕਰਨ ਲਈ ਹੋਰ ਵੱਧ ਉਪਰਾਲਿਆਂ ਦੀ ਲੋੜ ਹੈ। ਵਿਗਿਆਨੀਆਂ ਦਾ ਇਹ ਵੀ ਮਨਣਾ ਸੀ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਖੋਜਾਂ ਬਾਰੇ ਵਿਚਾਰ -ਵਟਾਂਦਰੇ ਲਈ ਇਸ ਤਰ•ਾਂ ਦੀਆਂ ਕਾਂਗਰਸ ਦੇ ਆਯੋਜਨ ਦੀ ਲੋੜ ਹੈ। ਜਿਸ ਦੇ ਨਾਲ ਸਾਇੰਸ ਅਤੇ ਤਕਨੀਕ ਦੇ ਖੇਤਰ ਵਿਚ ਨਵੀਂਆਂ ਖੋਜਾਂ ਦੇ ਨਾਲ-ਨਾਲ ਵੱਧ-ਵੱਧ ਵਿਕਾਸ ਹੋ ਸਕੇ।
ਸਮਾਪਨ ਸਮਾਰੋਹ ਦੇ ਮੌਕੇ ਤੇ ਪ੍ਰੋਫੈਸਰ ਬਰਾੜ ਵਲੋਂ ਸ੍ਰੀ ਵੀ ਐਮ. ਤ੍ਰੈਹਨ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਫੈਸਰ ਬਰਾੜ ਦੇ ਵਿਦਿਆਰਥੀਆਂ ਅਤੇ ਸਾਥੀਆਂ ਵਲੋਂ ਸਾਈਟੇਸ਼ਨਜ਼ ਅਤੇ ਯਾਦਗਾਰੀ ਚਿੰਨ• ਨਾਲ ਸਨਮਾਨਿਤ ਕੀਤਾ ਗਿਆ।

Translate »