ਲੁਧਿਆਣਾ : ਭਾਜਪਾ ਦੇ ਮੰਤਰੀਆਂ ਵਲੋ ਕਰਨਾਟਕ ਵਿਧਾਨ ਸਭਾ ਅੰਦਰ ਅਸ਼ਲੀਲ ਫਿਲਮ ਦੇਖਣਾ ਅਤਿ ਘਿਨਾਉਣੀ ਘਟਨਾ ਹੈ, ਇਹ ਦੋਸ਼ ਅੱਜ ਇੱਕ ਲਿਖਤੀ ਬਿਆਨ ਰਾਹੀ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਲਗਾਇਆ।
ਸ੍ਰੀ ਬਾਵਾ ਨੇ ਕਿਹਾ ਕਿ ਭਾਜਪਾ ‘ਚ ਨੈਤਿਕਤਾ ਨਾਮ ਦੀ ਕੋਈ ਚੀਜ ਨਹੀ ਰਹਿ ਗਈ ਉਹਨਾਂ ਕਿਹਾ ਕਿ ਮੰਤਰੀਆਂ ਵਲੋ ਅਸਤੀਫਾ ਦੇਣਾ ਕਾਫੀ ਨਹੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ ਭੇਜਣਾ ਚਾਹੀਦਾ ਹੈ ਅਤੇ ਭਾਜਪਾ ਨੇਤਾ ਨਿਤਿਨ ਗਡਕਰੀ ਅਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਇਸ ਸ਼ਰਮਨਾਕ ਘਟਨਾ ਲਈ ਜਨਤਕ ਤੌਰ ਤੇ ਮੁਆਫੀ ਮੰਗਣ, ਉਹਨਾਂ ਕਿਹਾ ਕਿ ਇਹ ਘਿਨਾਉਣੀ ਘਟਨਾ ਨੇ ਭਾਰਤੀ ਲੋਕਤੰਤਰਤ, ਭਾਰਤੀ ਸੱਭਿਅਤਾ ਅਤੇ ਭਾਰਤੀ ਸੰਸਕ੍ਰਿਤੀ ਨੂੰ ਕਲੰਕਿਤ ਕਰ ਦਿੱਤਾ ਹੈ।
ਸ੍ਰੀ ਬਾਵਾ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ ਵਿਚ ਜੋ ਗੋਦਰਾਕਾਂਡ ਕਰਕੇ ਕੀਤਾ ਉਸ ਨੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਸਿਰ ਨੀਵਾ ਕੀਤਾ ਹੈ ਪਰ ਭਾਜਪਾ ਨੇਤਾ ਸਭ ਮੂਕਦਰਸ਼ਕ ਬਣਕੇ ਦੇਖ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਭ੍ਰਿਸ਼ਟਾਚਾਰ ਵਿਚ ਵੀ ਸਭ ਹੱਦਾ ਬੰਨੇ ਟੱਪੇ ਹਨ ਜੋ ਪੰਜਾਬ ਅਤੇ ਭਾਰਤ ਦੇ ਲੋਕਾਂ ਦੇ ਸਾਹਮਣੇ ਹੈ।
ਸ੍ਰੀ ਬਾਵਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਵਲੋ ਮੰਦਿਰ ਬਣਾਉਣ ਦੀ ਗੱਲ ਕਰਨਾ ਦਸਦਾ ਹੈ ਕਿ ਭਾਜਪਾ ਧਰਮ ਦੇ ਨਾਮ ਤੇ ਦੇਸ਼ ਨੂੰ ਵੰਡਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਫ੍ਰਿਕਾਪ੍ਰਸਤ ਤਾਕਤਾ ਤੋ ਦੇਸ਼ ਨੂੰ ਬਚਾ ਕੇ ਹੀ ਅਸੀ ਦੁਨੀਆ ਦੇ ਮੋਹਰੀ ਦੇਸ਼ਾ ਦੀ ਕਤਾਰ ਵਿਚ ਆ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਤੋ ਸਾਫ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਕੁਰਸੀ ਦੀ ਖਾਤਿਰ ਕੁਝ ਵੀ ਕਰ ਸਕਦੀ ਹੈ।