February 9, 2012 admin

ਇੰਟਰਨੈਟ ਸੁਰੱਖਿਆ’ ਉਪਰ ਖਾਲਸਾ ਕਾਲਜ ਵਿਖੇ ਵਰਕਸ਼ਾਪ, ਵਿਦਿਆਰਥੀਆਂ ਨੇ ਪੜਿ•ਆ ਕੰਪਿਊਟਰ ਸੁਰੱਖਿਆ ਦਾ ਪਾਠ

ਅੰਮ੍ਰਿਤਸਰ, 9 ਫਰਵਰੀ, 2012 : ਅੱਜ ਸਥਾਨਕ ਖਾਲਸਾ ਕਾਲਜ ਵਿਖੇ ਨੈੱਟਵਰਕ ਸਿਕਿਓਰਟੀ ਨਾਂ ਦੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ• ਕੇ ਹਿੱਸਾ ਲਿਆ ਅਤੇ ‘ਇੰਟਰਨੈਟ ਸੁਰੱਖਿਆ’ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਦੁਆਰਾ ਜੈਟ ਕਿੰਗ ਨਾਂ ਦੀ ਕੰਪਿਊਟਰ ਸਿਖਲਾਈ ਸੰਸਥਾ ਦੁਆਰਾ ਆਯੋਜਤ ਇਸ ਵਰਕਸ਼ਾਪ ਵਿੱਚ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਹੈਕਟਰਜ਼, ਇੰਟਰਨੈਟ ਬਗ, ਕੰਪਿਊਟਰ ਦੇ ਨਵੇਂ ਪ੍ਰੋਗਰਾਮਾਂ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਸ ਦੇ ਬਾਰੇ ‘ਚ ਵਡਮੁੱਲੀ ਜਾਣਕਾਰੀ ਦਿੱਤੀ।
ਖਾਲਸਾ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਉਨ•ਾਂ ਕਿਹਾ ਕਿ ਅੱਜ ਕੰਪਿਊਟਰ ਸਿਰਫ ਇਕ ਸੁੱਖ ਦਾ ਸਾਧਨ ਹੀ ਨਹੀਂ ਸਗੋਂ ਸਾਡੀ ਇਕ ਜ਼ਰੂਰਤ ਬਣ ਚੁੱਕਾ ਹੈ। ਉਨ•ਾਂ ਕਿਹਾ ਕਿ ਨਵੀਆਂ ਤਕਨੀਕਾਂ ਆਪਣੇ ਨਾਲ ਨਵੀਆਂ ਚੁਣੌਤੀਆਂ ਵੀ ਲੈ ਕੇ ਆਉਂਦੀ ਹੈ, ਜਿਸ ਦੇ ਹੱਲ ਸਾਨੂੰ ਲੱਭਣੇ ਪੈਣਗੇ। ਮੌਕੇ ‘ਤੇ ਮੌਜੂਦ ਮਾਹਿਰਲੂ- ਰਾਜੇਸ਼ ਗੁਪਤਾ, ਨਿਖਿਤ ਤਿਆਗੀ ਅਤੇ ਜਸਪ੍ਰੀਤ ਬਾਵਾ ਨੇ ਵਿਦਿਆਰਥੀਆਂ ਨੂੰ ਅਤੇ ਆਮ ਲੋਕਾਂ ਨੂੰ ਆਪਣੇ ਆਪ ਨੂੰ ਇੰਟਰਨੈੱਟ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਜ਼ਰੂਰੀ ਕਦਮ ਉਠਾਉਣ ਲਈ ਕਿਹਾ।
ਮਾਹਿਰਾਂ ਨੇ ਇਕ ਪਾਵਰ ਪੁਆਇੰਟ ਪੇਸ਼ਕਾਰੀ ਦੌਰਾਨ ਈ-ਮੇਲਜ਼, ਸੋਸ਼ਲ ਨੈੱਟਵਰਕ ਸਾਈਟਸ ਅਤੇ ਵਾਇਰਸ ਜਾਂ ਬਗ ਦੇ ਪ੍ਰਭਾਵ ਤੋਂ ਬਚਣ ਦੇ ਨੁਸਖੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ•ਾਂ ਇਹ ਵੀ ਕਿਹਾ ਕਿ ਅੱਜ ਬਹੁਤ ਸਾਰੇ ਤਕਨੀਕੀ ਅਤੇ ਸਾਫਟਵੇਅਰ ਪ੍ਰੋਗਰਾਮ ਹਨ, ਜਿੰਨ•ਾਂ ਦੀ ਸਹਾਇਤਾ ਨਾਲ ਅਸੀਂ ਆਪਣੇ ਕੰਪਿÀਟਰਾਂ ਨੂੰ ਸੁਰੱਖਿਅਤ ਬਣਾ ਸਕਾਂਗੇ। ਕੰਪਿਊਟਰ ਵਿਭਾਗ ਦੇ ਮੁਖੀ, ਡਾ. ਹਰਭਜਨ ਸਿੰਘ ਰੰਧਾਵਾ, ਜੋ ਕਿ ਇਸ ਵਰਕਸ਼ਾਪ ਦੇ ਕਨਵੀਨਰ ਵੀ ਸਨ, ਨੇ ਧੰਨਵਾਦ ਦਾ ਮਤਾ ਪਾਸ ਕੀਤਾ।
ਇਸ ਮੌਕੇ ‘ਤੇ ਪ੍ਰੋ. ਰਛਪਾਲ ਸਿੰਘ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਮਨੀ ਅਰੋੜਾ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਸੁਖਬੀਰ ਕੌਰ, ਪ੍ਰੋ. ਪੂਨਮਜੀਤ ਕੌਰ, ਪ੍ਰੋ. ਕਵਲਜੀਤ ਕੌਰ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਜਗਬੀਰ ਸਿੰਘ, ਪ੍ਰੋ. ਰਾਜਕਰਨ ਸਿੰਘ ਵੀ ਮੌਜੂਦ ਸਨ।

Translate »