February 9, 2012 admin

ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਇਮਤਿਹਾਨ ਦੀ ਤਾਰੀਕਾਂ ਦਾ ਐਲਾਨ

ਚੰਡੀਗੜ•, 9 ਫਰਵਰੀ: ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ. (ਆਰ.ਆਈ.ਐਮ.ਸੀ) ਦੇ ਜਨਵਰੀ, 2013 ਟਰਮ ਦੇ ਦਾਖਲੇ ਲਈ ਅਗਲਾ ਇਮਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ• ਵਿਖੇ ਪਹਿਲੀ ਜੂਨ (ਸੁਕਰਵਾਰ) ਅਤੇ 2 ਜੂਨ (ਸਨਿੱਚਰਵਾਰ) 2012 ਨੂੰ ਹੋਵੇਗਾ।
 ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਡਾਇਰੈਕਟੋਰੇਟ ਸੈਨਿਕ ਭਲਾਈ, ਪੰਜਾਬ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਯੋਗ ਲੜਕੇ ਹੀ ਬਿਨੈ-ਪੱਤਰ ਭੇਜ ਸਕਦੇ ਹਨ। ਉਮੀਦਵਾਰ ਦੀ ਉਮਰ 2 ਜਨਵਰੀ, 2000 ਤੋ’ ਪਹਿਲੀ ਜੁਲਾਈ, 2001 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀ’ ਜਮਾਤ ਵਿੱਚ ਪੜ•ਦਾ ਹੋਵੇ ਜਾਂ 7ਵੀ’ ਪਾਸ ਹੋਵੇ। ਚੁਣੇ ਉਮੀਦਵਾਰਾਂ ਨੂੰ 8ਵੀ’ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ•ਾਂ ਦਾ ਵੀਵਾ-ਵੇਸ ਟੈਸਟ 05 ਅਕਤੂਬਰ, 2012 (ਸੁਕਰਵਾਰ) ਨੂੰ ਹੋਣਾ ਮਿਥਿਆ ਗਿਆ ਹੈ।
ਉਨ•ਾਂ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈ’ਟ ਆਰ.ਆਈ.ਐਮ.ਸੀ.ਦੇਹਰਾਦੂਨ ਭੁਗਤਾਨ ਸਟੇਟ ਬੈ’ਕ ਆਫ ਇੰਡੀਆ ਤੇਲ ਭਵਨ (ਕੋਡ 1576) ਦੇਹਰਾਦੂਨ ਦੇ ਨਾਂ ਤੇ 350/-ਰੁਪਏ ਦਾ ਬੈ’ਕ ਡਰਾਫਟ ਭੇਜ ਕੇ ਮੰਗਵਾਏ ਜਾ ਸਕਦੇ ਹਨ। ਅਰਜ਼ੀ ਦੋ ਪਰਤਾਂ ਵਿੱਚ ਹੋਵੇ, ਜਿਸ ਦੇ ਨਾਲ 50/-ਰੁਪਏ (5/-ਰੁਪਏ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਦੇ ਉਮੀਦਵਾਰਾਂ ਲਈ) ਦਾ ਬੈ’ਕ ਡਰਾਫਟ ਕਮਾਂਡੈ’ਟ ਆਰ.ਆਈ.ਐਮ.ਸੀ. ਦੇਹਰਾਦੂਨ ਦੇ ਨਾਂ ਤੇ, ਉਮਰ ਦਾ ਸਬੂਤ ਸਕੂਲ ਰਿਕਾਰਡਜ਼ ਜਾਂ ਮਿਊ’ਸਪਲ ਜਨਮ ਰਜਿਸਟਰ ਵਿਚੋ’ ਅਤੇ ਉਮੀਦਵਾਰ ਦੀਆਂ ਤਿੰਨ ਤਸ਼ਦੀਕਸ਼ੁਦਾ ਫੋਟੋ ਨਾਲ ਨਥੀ ਹੋਣੀਆਂ ਚਾਹੀਦੀਆਂ ਹਨ।
ਉਨ•ਾਂ ਹੋਰ ਦੱਸਿਆ ਕਿ ਮੁਕੰਮਲ ਅਰਜ਼ੀਆਂ ਦੂਹਰੀ ਪਰਤ ਵਿੱਚ ਡਾਇਰੈਕਟਰ, ਸੈਨਿਕ ਭਲਾਈ, ਪੰਜਾਬ ਪਾਸ 31 ਮਾਰਚ, 2012 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਬਿਨੈ-ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ  31-3-2012 ਹੈ।

Translate »