February 10, 2012 admin

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਦਾਖਲਾ ਸ਼ੁਰੂ: ਸਤਬੀਰ ਸਿੰਘ

ਅੰਮ੍ਰਿਤਸਰ: 10 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਹਿੱਤ ਘਰ ਬੈਠਿਆਂ ਹੀ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਪੰਜਾਬੀ,ਹਿੰਦੀ ਅਤੇ ਅੰਗਰੇਜੀ ਵਿਚ ਚਲਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਰਲੀਜ ਰਾਹੀਂ ਜਾਣਕਾਰੀ ਦੇਂਦਿਆਂ ਧਰਮ ਪ੍ਰਚਾਰ ਕਮੇਟੀ ਦੇ ਐਡੀ. ਸਕੱਤਰ ਸ. ਸਤਬੀਰ ਸਿੰਘ ਨੇ ਦੱਸਿਆ ਕਿ ਪੱਤਰ ਵਿਹਾਰ ਕੋਰਸ ਸਾਲ 2012 ਦਾ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਵਿਚ ਕਿਸੇ ਵੀ ਧਰਮ ਦਾ ਜਗਿਆਸੂ, ਵਿਦਿਆਰਥੀ (ਸਿੱਖ ਜਾਂ ਗੈਰ ਸਿੱਖ) ਦਾਖ਼ਲਾ ਲੈ ਸਕਦਾ ਹੈ। ਦਾਖ਼ਲਾ ਲੈਣ ਵਾਲੇ ਦੀ ਉਮਰ 16 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਉਹ ਪੰਜਾਬੀ/ਹਿੰਦੀ/ਅੰਗਰੇਜੀ ਪੜ• ਲਿਖ ਸਕਣ ਦੇ ਯੋਗ ਹੋਵੇ, ਨੌਕਰੀ ਪੇਸ਼ਾ, ਵਪਾਰੀ ਅਤੇ ਰੀਟਾਇਰਡ ਅਧਿਕਾਰੀ, ਕਰਮਚਾਰੀ ਵੀ ਦਾਖਲਾ ਲੈ ਸਕਦੇ ਹਨ। ਦਾਖ਼ਲੇ ਦੀ ਆਖ਼ਰੀ ਤਰੀਕ 31 ਮਈ 2012 ਹੈ।
ਉਨ•ਾਂ ਦੱਸਿਆ ਕਿ ਇਸ ਕੋਰਸ ਦੀ ਲਿਖਤੀ ਪ੍ਰੀਖਿਆ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿਚ ਆਉਣ ਵਾਲੇ ਜਗਿਆਸੂ/ਵਿਦਿਆਰਥੀ ਨੂੰ ਕ੍ਰਮਵਾਰ 7100, 5100 ਅਤੇ 3100 ਰੁਪਏ ਅਤੇ 80% ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਪਹਿਲੇ 51 ਵਿਦਿਆਰਥੀਆਂ ਨੂੰ ਵੀ 1100-1100 ਰੁਪਏ ਦਾ ਵਿਸ਼ੇਸ਼ ਇਨਾਮ ਸਨਮਾਨ ਵਜੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਜਾਵੇਗਾ। ਸ. ਸਤਬੀਰ ਸਿੰਘ ਨੇ ਸਮੂਹ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪੱਤਰ ਵਿਹਾਰ ਕੋਰਸ ਨਾਲ ਜੁੜਣ ਤੇ ਵੱਡੀ ਗਿਣਤੀ ਵਿਚ ਦਾਖਲਾ ਲੈ ਕੇ ਸਿੱਖ ਧਰਮ ਦੀ ਹਰ ਪੱਖੋਂ ਮੁਢਲੀ ਜਾਣਕਾਰੀ ਪ੍ਰਾਪਤ ਕਰਨ। ਇਸ ਮੌਕੇ ਤੇ ਪੱਤਰ ਵਿਹਾਰ ਕੋਰਸ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੌੜਾ ਵੀ ਹਾਜਰ ਸਨ।

Translate »