ਨਵੀਂ ਦਿੱਲੀ, 10 ਫਰਵਰੀ, 2012 : ਕੇਂਦਰ ਸਰਕਾਰ ਵੱਲੋਂ ਗ੍ਰਾਮੀਣ ਖੇਤਰਾਂ ਵਿੱਚ ਕੱਚੇ ਪਦਾਰਥਾਂ ਦਾ ਇਸਤੇਮਾਲ ਕਰਕੇ ਉਤਪਾਦਾਂ ਦੀ ਉਤਪਾਦਿਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਕੇਂਦਰੀ ਗ੍ਰਾਮੀਣ ਵਪਾਰ ਕੇਂਦਰ ਸਕੀਮ ਸ਼ੁਰੂ ਕੀਤੀ ਗਈ ਹੈ। ਇਹ ਦੇਸ਼ ਦੇ ਸਾਰੇ ਪੱਛੜਾ ਖੇਤਰ ਗ੍ਰਾਂਟ ਫੰਡ ਵਾਲੇ ਜ਼ਿਲਿ•ਆਂ ਅਤੇ ਉਤੱਰ ਪੂਰਬ ਦੇ ਖੇਤਰਾਂ ਵਿੱਚ ਜਨਤਕ ਨਿੱਜੀ ਪੰਚਾਇਤ ਭਾਈਵਾਲੀ ਨਾਲ ਚੱਲ ਰਹੀ ਹੈ। ਗ੍ਰਾਮੀਣ ਵਪਾਰ ਕੇਂਦਰ ਦੀ ਸਥਾਪਨਾ ਪਹਿਲਾਂ ਤੋਂ ਚਲ ਰਹੀਆਂ ਵੱਖ ਵੱਖ ਸਕੀਮਾਂ ਨੂੰ ਇਕੱਠਾ ਕਰਕੇ ਕੀਤੀ ਜਾ ਰਹੀ ਹੈ। ਗ੍ਰਾਮੀਣ ਵਪਾਰ ਕੇਂਦਰ ਸਕੀਮ ਹੇਠ ਇਹ ਸਹਾਇਤਾ ਕਿੱਤਾਮਈ ਸਮਰੱਥ ਸੇਵਾਵਾਂ ਅਤੇ ਛੋਟੇ ਉਪਕਰਣਾਂ ਦੀ ਖਰੀਦਦਾਰੀ ਲਈ ਮੁਹੱਈਆ ਕਰਵਾਈ ਜਾਂਦੀ ਹੈ। ਸਕੀਮ ਦੇ ਸੋਧੇ ਦਿਸ਼ਾ ਨਿਰਦੇਸ਼ ਇਸ ਮੰਤਰਾਲੇ ਦੀ ਵੈਬਸਾਈਟ www.panchayat.gov.in ਉਤੇ ਉਪਲੱਬਧ ਹਨ।