ਪਟਿਆਲਾ: 10 ਫਰਵਰੀ : ਆਕਾਸ਼ਵਾਣੀ ਪਟਿਆਲਾ ਵੱਲੋਂ 11 ਫਰਵਰੀ ਨੂੰ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਆਡੀਟੋਰੀਅਮ ਵਿੱਚ ਬਾਅਦ ਦੁਪਿਹਰ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪਹਿਲੀ ਵਾਰ ਆਪਣੇ ਸੱਦੇ ਗਏ ਸ੍ਰੋਤਿਆਂ ਲਈ ਵਿਸ਼ੇਸ਼ ਸ਼ਾਸ਼ਤਰੀ ਸੰਗੀਤ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਆਲ ਇੰਡੀਆ ਰੇਡੀਓ ਪਟਿਆਲਾ ਦੇ ਪ੍ਰੋਗਰਾਮ ਮੁਖੀ ਸ਼੍ਰੀ ਅਮਰਜੀਤ ਸਿੰਘ ਵੜੈਚ ਨੇ ਦਿੰਦਿਆਂ ਦੱਸਿਆ ਕਿ ਇਸ ਸ਼ਾਸਤਰੀ ਸੰਗੀਤ ਸਭਾ ਵਿੱਚ ਅਕਾਸ਼ਵਾਣੀ ਦੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਤੌਰ ‘ਤੇ ਪ੍ਰਸਿੱਧ ਬੰਸਰੀ ਵਾਦਕ ਸ਼੍ਰੀ ਅਜੈ ਪ੍ਰਸੰਨਾਂ , ਧਰੁਪਦ ਗਾਇਕ ਸ਼੍ਰੀ ਨਿਰਮੱਲਿਆ ਡੇ, ਤਬਲਾ ਵਾਦਕ ਜਨਾਬ ਅਮਜ਼ਦ ਖਾਂ ਤੇ ਪਖਾਵਜ਼ ਵਾਦਕ ਸ਼੍ਰੀ ਮੋਹਨ ਸ਼ਿਆਮ ਸ਼ਰਮਾ ਆਪਣੀ ਕਲਾ ਦੇ ਜ਼ੋਹਰ ਵਿਖਾਉਣਗੇ। ਉਨ•ਾਂ ਦੱਸਿਆ ਕਿ ਇਸ ਮੌਕੇ ਦੇਸ਼ ਦੇ ਪ੍ਰਸਿੱਧ ਸ਼ਾਸਤਰੀ ਗਾਇਕਾਂ ਤੇ ਸੰਗੀਤਕਾਰਾਂ ਦੀਆਂ ਅਕਾਸ਼ਵਾਣੀ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਗਈਆਂ ਸੀ.ਡੀਜ਼ ਵੀ ਬੁਲਾਏ ਗਏ ਸਰੋਤਿਆਂ ਲਈ ਉਪਲਬਧ ਹੋਣਗੀਆਂ।