February 10, 2012 admin

ਪੰਜਾਬ ਦੇ ਪੰਜ ਖਿਡਾਰੀਆਂ ਨੂੰ ਰਾਸ਼ਟਰੀ ਖਿਡਾਰੀ ਭਲਾਈ ਫੰਡ ਸਕੀਮ ਹੇਠ ਸਹਾਇਤਾ

ਨਵੀਂ ਦਿੱਲੀ, 10 ਫਰਵਰੀ, 2012 :  ਪਿਛਲੇ ਤਿੰਨ ਸਾਲਾਂ ਦੌਰਾਨ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਰਾਸ਼ਟਰੀ ਖਿਡਾਰੀ ਭਲਾਈ ਫੰਡ ਸਕੀਮ ਹੇਠ ਪੰਜਾਬ ਦੇ ਪੰਜ ਖਿਡਾਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਗੁਰਦੇਵ ਸਿੰਘ ਤੇ ਗੁਰਬਚਨ ਸਿੰਘ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਪੰਜਾਬ ਦੇ 1964 ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ  ਅਥਲੀਟ ਮੱਖਣ ਸਿੰਘ ਦੀ ਵਿਧਵਾ ਸ਼੍ਰੀਮਤੀ ਸੁਲਿੰਦਰ ਕੌਰ ਨੂੰ ਤਿੰਨ ਲੱਖ ਰੁਪਏ ਅਤੇ ਚੰਡੀਗੜ• ਤੋਂ ਕਪਿਲਦੇਵ ਕ੍ਰਿਕੇਟਰ ਦੇ ਕੋਚ ਦੇਸ਼ ਪ੍ਰੇਮ ਆਜ਼ਾਦ ਨੂੰ ਡਾਕਟਰੀ ਇਲਾਜ ਲਈ 3 ਲੱਖ 44 ਹਜ਼ਾਰ 703 ਰੁਪਏ ਇੱਕ ਮੁਸ਼ਤ ਰਕਮ ਵਜੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ।

Translate »