ਨਵੀਂ ਦਿੱਲੀ, 10 ਫਰਵਰੀ, 2012 : ਅੱਤਵਾਦ ਵਿਰੋਧੀ ਗਤੀਵਿਧੀਆਂ ਵਿੱਚ ਮਜ਼ਬੂਤੀ ਲਿਆਉਣ ਲਈ ਨਵੀਂ ਦਿੱਲੀ ਵਿੱਚ ਸਾਰਕ ਦੇਸ਼ਾਂ ਦੇ ਮਾਹਿਰਾਂ ਦੀ ਉਚ ਪੱਧਰੀ ਬੈਠਕ ਹੋਈ। ਭੂਟਾਨ, ਭਾਰਤ, ਮਾਲਦੀਵ, ਨੇਪਾਲ, ਸ਼੍ਰੀਲੰਕਾ ਅਤੇ ਸਾਰਕ ਸੈਕਟਰੀਏਟ ਦੇ ਵਫਦ ਇਸ ਦੋ ਦਿਨਾਂ ਬੈਠਕ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਵਫਦ ਦੀ ਅਗਵਾਈ ਆਸੂਚਨਾ ਬਿਊਰੋ ਦੇ ਨਿਦੇਸ਼ਕ ਸ਼੍ਰੀ ਨੇਹਚਲ ਸੰਧੂ ਨੇ ਕੀਤਾ।
ਸ਼੍ਰੀਲੰਕਾ ਦੇ ਕੋਲੰਬੋ ਸਥਿਤ ਸਾਰਕ ਅੱਤਵਾਦੀ ਅਪਰਾਧ ਨਿਗਰਾਨੀ ਡੇਸਕ ਅਤੇ ਸਾਰਕ ਮਾਦਕ ਅਪਰਾਧ ਨਿਗਰਾਨੀ ਡੇਸਕ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਉਣ, ਅੱਤਾਵਦ ਉਤੇ ਰੋਕ ਲਗਾਉਣ ਲਈ ਸਾਰਕ ਖੇਤਰੀ ਸਮਝੌਤਾ ਪੱਤਰ ਅਤੇ ਇਸ ਦੇ ਇਲਾਵਾ ਮਸੌਦੇ ਅਤੇ ਮਾਦਕ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਉਤੇ ਸਾਰਕ ਸਮਝੌਤਾ ਪੱਤਰ ਦੇ ਸਬੰਧ ਵਿੱਚ ਮੈਂਬਰ ਦੇਸ਼ਾਂ ਵੱਲੋਂ ਲਾਗੂ ਕਾਨੂੰਨ ਦੀ ਸਮੀਖਿਆ ਨਾਲ ਸਬੰਧਤ ਮੁੱਦਿਆ ਉਤੇ ਬੈਠਕ ਵਿੱਚ ਚਰਚਾ ਕੀਤੀ ਜਾ ਰਹੀ ਹੈ। ਬੈਠਕ ਵਿੱਚ ਮੈਂਬਰ ਦੇਸ਼ਾਂ ਵੱਲੋਂ ਇਨਾਂ• ਸਮਝੌਤਾਂ ਪੱਤਰਾਂ ਦੇ ਅਮਲ ਦੀ ਪ੍ਰਕ੍ਰਿਆ ਵਿੱਚ ਸੁਧਾਰ ਲਿਆਉਣ ਉਤੇ ਵੀ ਚਰਚਾ ਕੀਤੀ ਜਾ ਰਹੀ ਹੈ। ਬੈਠਕ ਵਿੱਚ ਅਪਰਾਧਿਕ ਮਾਮਲੇ ਸਬੰਧੀ ਆਪਸੀ ਸਹਾਇਤਾ ਉਤੇ ਸਾਰਕ ਸਮਝੌਤਾ ਪੱਤਰ ਬਾਰੇ ਵੀ ਚਰਚਾ ਕੀਤੀ ਗਈ। ਸਾਰਕ ਅੱਤਵਾਦ ਵਿਰੋਧੀ ਪ੍ਰਣਾਲੀ ਦੀ ਮਜ਼ਬੂਤੀ ਲਈ ਦੂਜੇ ਤਰੀਕਿਆਂ ਦੇ ਨਾਲ ਹੀ ਅੱਤਵਾਦ ਦਾ ਸਾਹਮਣਾ ਕਰਨ ਅਤੇ ਮਾਦਕ ਪਦਾਰਥਾਂ ਸਬੰਧੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਬਿਹਤਰ ਤਾਲਮੇਲ ਲਈ ਮੈਂਬਰ ਦੇਸ਼ਾਂ ਵਿਚਾਲੇ ਸਹੀ ਸਮੇਂ ਉਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ, ਸਹਿਯੋਗ ਵਧਾਉਣ ਅਤੇ ਸਾਰਕ ਪੁਲਿਸ ਅਧਿਕਾਰੀਆਂ ਵਿਚਾਲੇ ਸਮਰੱਥਾ ਅਤੇ ਸਬੰਧ ਨਿਰਮਾਣ ਵਰਗੇ ਤਰੀਕਿਆਂ ਦੀ ਪਛਾਣ ਕੀਤੀ ਗਈ ਹੈ।