ਨਵੀਂ ਦਿੱਲੀ, 10 ਫਰਵਰੀ, 2012 : ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ਸਵਰਨ ਜਯੰਤੀ ਦੇ ਸਬੰਧ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ। ਇਸ ਡਾਕ ਟਿਕਟ ਦੁਆਰਾ ਆਈ.ਆਈ. ਸੀ. ਦੇ ਭਾਵਨਾ ਅਤੇ ਇਸ ਦੇ ਬੋਧ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਨਾਲ ਹੀ ਇਸ ਵਿੱਚ ਕੇਂਦਰ ਦੇ ਬਹੁ ਮੰਤਵੀ ਵਿਅਕਤੀਤਵ ਦੇ ਸਾਰ ਦੀ ਪ੍ਰਸਤੂਤੀ ਕੀਤੀ ਗਈ ਹੈ। ਸੰਚਾਰ ਅਤੇ ਸੂਚਨਾ ਤਕਨਾਲੌਜੀ ਰਾਜ ਮੰਤਰੀ ਸ਼੍ਰੀ ਸਚਿਨ ਪਾਇਲਟ ਨੇਕਿਹਾ ਕਿ ਆਈ.ਆਈ.ਸੀ. ਦੀ ਸਥਾਪਨਾ ਪਿਛੇ ਅਜਿਹੇ ਸਥਾਨ ਦੇ ਨਿਰਮਾਣ ਦਾ ਦ੍ਰਿਸ਼ਟੀਕੋਣ ਸੀ, ਜਿੱਥੇ ਬਾਗ, ਭਵਨ, ਜਲ,ਪ੍ਰਿਥਵੀ ਅਤੇ ਆਕਾਸ਼ ਇਨਾਂ• ਸਭ ਦੇ ਇੱਕ ਦੂਜੇ ਨਾਲ ਜੁੜੇ ਹੋਏ ਆਪਸੀ ਸਬੰਧ ਹੋਵੇ। ਇੰਡੀਆ ਇੰਟਰਨੈਸ਼ਨਲ ਸੈਂਟਰ ਨੂੰ ਸੁਪ੍ਰਸਿੱਧ ਸ਼ਿਲਪਕਾਰ , ਜੋਸੇਫ ਏਨਲ ਨੇ ਡਿਜ਼ਾਇਨ ਕੀਤਾ ਸੀ।