ਲੁਧਿਆਣਾ: 10 ਫਰਵਰੀ : ਮਧੂ ਮੱਖੀਆਂ ਦੇ ਮੋਮ ਤੋੱ ਵਸਤਾਂ ਤਿਆਰ ਕਰਕੇ ਮਧੂ ਮੱਖੀ ਪਾਲਕਾਂ ਦੀ ਕਮਾਈ ਵਧਾਉਣ ਲਈ ਸਿਖਲਾਈ ਕੋਰਸ 16-17 ਫਰਵਰੀ ਨੂੰ ਕੈਰੋੱ ਕਿਸਾਨ ਘਰ ਵਿਖੇ ਕਰਵਾਇਆ ਜਾ ਰਿਹਾ ਹੈ। ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਵੱਲੋੱ ਮਿਲੀ ਜਾਣਕਾਰੀ ਅਨੁਸਾਰ ਇਸ ਕੋਰਸ ਵਿੱਚ ਮੋਮਬੱਤੀਆਂ ਤਿਆਰ ਕਰਨ ਬਾਰੇ ਡਾ: ਸੁਰਿੰਦਰਜੀਤ ਕੌਰ ਅਤੇ ਡਾ: ਰੁਪਿੰਦਰ ਕੌਰ ਜਾਣਕਾਰੀ ਦੇਣਗੇ। ਮੋਮ ਤੋੱ ਫਰਨੀਚਰ ਪਾਲਿਸ਼ ਤਿਆਰ ਕਰਨ ਅਤੇ ਕਰੀਮਾਂ ਬਣਾਉਣ ਤੋੱ ਇਲਾਵਾ ਕੱਪੜਿਆਂ ਦੀ ਰੰਗਾਈ ਦੀ ਬਾਟਿਕ ਵਿਧੀ ਵਿੱਚ ਮੋਮ ਦੀ ਵਰਤੋੱ ਬਾਰੇ ਡਾ: ਹਰਿੰਦਰ ਕੌਰ ਸੱਗੂ ਅਤੇ ਸ਼੍ਰੀਮਤੀ ਵੰਦਨਾ ਗੰਡੋਤਰਾ ਜਾਣਕਾਰੀ ਦੇਣਗੇ। ਹੱਥਾਂ ਪੈਰਾਂ ਅਤੇ ਬੁੱਲ•ਾਂ ਦੀ ਸੰਭਾਲ ਵਿੱਚ ਮੋਮ ਦੀ ਵਰਤੋੱ ਯੋਗ ਬਾਮ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।