February 10, 2012 admin

ਭਾਰਤ ਯੁਰੋਪੀਅਨ ਸੰਘ ਵਿਚਾਲੇ ਖੋਜਾਂ, ਨਵੀਨ ਖੋਜਾਂ ਅਤੇ ਅੰਕੜਾ ਸਹਿਯੋਗ ਬਾਰੇ ਸਮਝੌਤਿਆਂ ਉਤੇ ਦਸਤਖ਼ਤ

ਨਵੀਂ ਦਿੱਲੀ, 10 ਫਰਵਰੀ, 2012:  ਭਾਰਤ ਅਤੇ ਯੁਰੋਪੀਅਨ ਸੰਘ ਵਿਚਾਲੇ ਖੋਜਾਂ, ਨਵੀਆਂ ਖੋਜਾਂ, ਸਹਿਯੋਗ ਤੇ ਅੰਕੜਾ ਸਹਿਯੋਗ ਬਾਰੇ ਦੋ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਹਨ। ਖੋਜਾਂ ਤੇ ਨਵੀਆਂ ਖੋਜਾਂ ਸਹਿਯੋਗ ਬਾਰੇ ਸਮਝੌਤੇ ਉਪਰ ਯੋਜਨਾ ਰਾਜ ਮੰਤਰੀ ਡਾ. ਅਸ਼ਵਨੀ ਕੁਮਾਰ ਤੇ ਵਪਾਰ ਬਾਰੇ ਯੁਰੋਪੀਅਨ ਕਮਿਸ਼ਨਰ ਸ਼੍ਰੀ ਕਰੇਲ ਦੀ ਗੋਰੋਚ ਨੇ ਦਸਤਖਤ ਕੀਤੇ । ਆਂਕੜਾ ਸਹਿਯੋਗ ਬਾਰੇ ਸਮਝੌਤੇ ਉਤੇ ਆਂਕੜਾ ਅਤੇ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆਉਣ ਦੇ ਮੰਤਰਾਲੇ ਦੇ ਸਕੱਤਰ ਡਾ. ਟੀ.ਸੀ.ਏ. ਅਨੰਤ ਤੇ ਯੁਰੋਪੀਅਨ ਪ੍ਰਤੀਨਿਧ ਮੰਡਲ ਦੇ ਮੁੱਖੀ ਸ਼੍ਰੀ ਜਾਓ ਕਾਰਵੀਨੋ ਵੱਲੋਂ ਦਸਤਖ਼ਤ ਕੀਤੇ ਗਏ। ਇਨਾਂ• ਸਮਝੌਤਿਆਂ ਉਤੇ ਦਸਤਖ਼ਤ ਕੀਤੇ ਜਾਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂਰੋਪੀਅਨ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਹਰਮਨ ਵਾਨ ਰਮਪੇ  ਅਤੇ ਯੁਰੋਪੀਅਨ ਕਮਿਸ਼ਨ ਦੇ ਪ੍ਰਧਾਨ ਜੋਸ ਮੈਨੁਅਲ ਬਾਰਰੋਸ਼  ਵੀ ਮੌਜੂਦ ਸਨ। ਬਾਅਦ ਵਿੱਚ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਨਾਂ• ਦੋਵਾਂ ਸਮਝੌਤਿਆਂ ਨਾਲ ਭਾਰਤ ਅਤੇ ਯੁਰੋਪੀਅਨ ਸੰਘ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ।ਉਨਾਂ• ਨੇ ਕਿਹਾ ਕਿ ਭਾਰਤ ਅਤੇ ਯੁਰੋਪੀਅਨ ਸੰਘ  ਤੇਜ਼ ਬਦਲਾਅ ਅਤੇ ਵਿਸ਼ਵ ਮੰਚ ਵਿੱਚ ਕਾਰਜ ਨੀਤੀ ਦੇ ਹਿੱਸੇਦਾਰ ਹਨ। ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਲਈ ਯੁਰੋਪ ਦੀ ਸਫਲ ਰਾਜਨੀਤੀ ਅਤੇ ਆਪਸੀ ਤਾਲਮੇਲ ਦਾ ਵੱਡਾ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਅਤੇ ਯੁਰੋਪੀਅਨ ਸੰਘ ਵਿਚਾਲੇ ਦੁਵੱਲਾ ਵਪਾਰ ਲਗਾਤਾਰ ਵੱਧ ਰਿਹਾ ਹੈ ਤੇ ਪਿਛਲੇ ਸਾਲ ਇਹ ਵਪਾਰ ਇੱਕ ਖ਼ਰਬ 70 ਕਰੋੜ ਅਮਰੀਕੀ ਡਾਲਰ ਬਰਾਬਰ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁਰੋਪੀਅਨ ਸੰਘ ਦੇ ਨੇਤਾਵਾਂ ਨਾਲ ਪੱਛਮੀ ਏਸ਼ਿਆ ਦੀ ਸਥਿਤੀ, ਸੀਰੀਆ ਅਤੇ ਇਰਾਨ ਵਿੱਚ ਵਾਪਰੀਆਂ ਗੱਤੀਵਿਧੀਆਂ ਤੇ ਭਾਰਤ ਦੇ ਗੁਵਾਂਢੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਖਿੱਤੇ ਵਿੱਚ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਦੋਹਾਂ ਧਿਰਾਂ ਦੇ ਸਾਂਝੇ ਹਿੱਤ ਹਨ। ਉਨਾਂ• ਨੇ ਆਸ ਪ੍ਰਗਟ ਕੀਤੀ ਕਿ ਭਾਰਤ ਅਤੇ ਯੁਰੋਪੀਅਨ ਸੰਘ ਦੇ ਲਗਾਤਾਰ ਮਜ਼ਬੂਤ ਹੋ ਰਹੇ ਸਬੰਧ ਵਿਸ਼ਵ ਪੱਧਰ ਤੇ ਇੱਕ ਨਵੀਂ ਪਛਾਣ ਅਤੇ ਇੱਕ ਹਿੱਸੇਦਾਰੀ ਸਥਾਪਤ ਕਰਨਗੇ।

Translate »