February 10, 2012 admin

ਜੰਮੂ ਕਸ਼ਮੀਰ ਦੇ ਨੌਜਵਾਨ ਪੀ. ਚਿਦੰਬਰਮ ਤੇ ਡਾ. ਫਾਰੂਕ ਅਬਦੁੱਲਾ ਨੂੰ ਮਿਲੇ

ਨਵੀਂ ਦਿੱਲੀ, 10 ਫਰਵਰੀ, 2012 : ਜੰਮੂ ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ 158 ਵਿਦਿਆਰਥੀਆਂ ਦੇ ਇੱਕ ਸਮੂਹ ਨੇ ਨਵੀਂ ਦਿੱਲੀ ਵਿੱਚ  ਕੇਂਦਰੀ ਗ੍ਰਹਿ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ । ਇਨਾਂ• ਵਿੱਚ 127 ਲੜਕੇ ਅਤੇ 31 ਲੜਕੀਆਂ ਸ਼ਾਮਿਲ ਸਨ। 15 ਤੋਂ 24 ਵਰਿ•ਆਂ ਜੰਮੂ ਕਸ਼ਮੀਰ ਦੇ ਇਹ ਵਿਦਿਆਰਥੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਅਤੇ ਜੰਮੂ ਕਸ਼ਮੀਰ ਦੀ ਰਾਜ ਮੁੜ ਵਸੇਬਾ ਪ੍ਰੀਸ਼ਦ ਵੱਲੋਂ ਸੰਯੁਕਤ ਤੌਰ ‘ਤੇ ਪ੍ਰਯੋਜਿਤ ਮਿਸ਼ਨ ਵਤਨ ਕੋ ਜਾਨੋ ਤਹਿਤ ਨਵੀਂ ਦਿੱਲੀ ਆਏ ਹਨ। ਇਸ ਤੋਂ ਪਹਿਲਾਂ 20-20 ਵਿਦਿਆਰਥੀਆਂ ਦੀਆਂ ਟੋਲੀਆਂ ਨੂੰ ਦੇਸ਼ ਦੇ ਵੱਖ ਵੱਖ ਸਥਾਨਾਂ ਉਤੇ ਲਿਜਾਇਆ ਗਿਆ। 2 ਟੋਲੀਆਂ ਕੋਲਕਾਤਾ, ਤੇ ਇੱਕ ਇੱਕ ਟੋਲੀ ਅਹਿਦਾਬਾਦ, ਚੇਨੱਈ, ਬੰਗਲੌਰ, ਹੈਦਰਾਬਾਦ ਮੁੰਬਈ ਅਤੇ ਜੈਪੁਰ ਦੇ ਦੌਰੇ ਉਤੇ ਗਈਆਂ ਇਨਾਂ• ਦੌਰਿਆਂ ਦੌਰਾਨ ਇਨਾਂ• ਟੀਮਾਂ ਨੇ ਵੱਖ ਵੱਖ ਇਤਿਹਾਸ, ਸਭਿਆਚਾਰਕ, ਵਿਦਿਅਕ ਅਤੇ ਸੈਰ ਸਪਾਟੇ ਵਾਲੇ ਸਥਾਨਾਂ ਦਾ ਦੌਰਾ ਕੀਤਾ ਤੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।  ਵਿਦਿਆਰਥੀਆਂ ਦੇ ਇਸ ਸਮੂਹ ਨੂੰ ਇਸ ਸਾਲ 31 ਜਨਵਰੀ ਨੂੰ ਜੰਮੂ ਤੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੱਲੋਂ ਰਵਾਨਾ ਕੀਤਾ ਗਿਆ ਸੀ।
ਆਪਣੇ ਦਿੱਲੀ ਦੌਰੇ ਦੌਰਾਨ ਇਨਾਂ• ਯੁਵਕਾਂ ਨੇ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਡਾ. ਫਾਰੂਖ ਅਬਦੁੱਲਾ ਨਾਲ ਵੀ ਮੁਲਾਕਾਤ ਕੀਤੀ । ਇਸ ਮੌਕੇ  ‘ਤੇ ਯੁਵਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਫਾਰੂਖ ਅਬਦੁੱਲਾ ਨੇ ਵਿਦਿਆਰਥੀਆਂ ਨੂੰਂ ਸੱਚ,ਨੇਕੀ ਅਤੇਧਰਮ ਨਿਰਪੱਖਤਾ ਦੇ ਰਾਹ ਉਤੇ ਚੱਲਣ ਲਈ ਕਿਹਾ। ਉਨਾਂ• ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਵਿੱਚ ਉਪਲਬੱਧ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਉਪਲਬੱਧ ਮੌਕਿਆਂ ਤੋਂ ਫਾਇਦਾ ਲੈਣਾ ਚਾਹੀਦਾ ਹੈ। ਉਨਾਂ• ਨੇ ਊਰਜਾ ਉਤੇ ਖ਼ਾਸ ਤੌਰ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ  ਵਿਕਾਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਹੱਤਵਪੂਰਨ ਕੁਦਰਤੀ ਵਸੀਲਿਆਂ ਨੂੰ ਬਚਾਈਏ। ਵਤਨ ਕੋ ਜਾਨੋ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਡਾ. ਅਬਦੁੱਲਾ ਨੇ ਕਿਹਾ ਕਿ ਇਸ ਯਾਤਰਾ ਨਾਲ ਯੁਵਕਾਂ ਵਿੱਚ ਆਸ ਪਾਸ ਦੇ ਖੇਤਰਾਂ ਬਾਰੇ ਵਿੱਚ ਸਮਝਦਾਰੀ ਵਧੀ ਹੈ। ਉਨਾਂ• ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਜੰਮੂ ਕਸ਼ਮੀਰ ਦੇ ਮੁੱਖ ਮਤਰੀ ਸ਼੍ਰੀ ਉਮਰ ਅਬਦੁੱਲਾ ਵੀ ਇਸ ਮੌਕੇ ‘ਤ ਹਾਜ਼ਰ ਸਨ। ਡਾ. ਫਾਰੁਖ ਅਬਦੁੱਲਾ ਅਤੇ ਸ਼੍ਰੀ ਉਮਰ ਅਬਦੁੱਲਾ ਨੇ ਇਨਾਂ• ਬੱਚਿਆਂ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ । ਵਿਦਿਆਰਥੀਆਂ ਨੇ ਦੇਸ਼ ਦੇ ਵੱਖ ਵੱਖ ਹਿੱਸਾਆਂ ਦੀ ਯਾਤਰਾ ਦੌਰਾਨ ਹਾਸਿਲ ਕੀਤੇ ਆਪਣੇ ਤਜੁਰਬੇ ਦੱਸੇ ਅਤੇ ਸੰਕਲਪ ਕੀਤਾ ਕਿ ਉਹ ਰਾਜ ਦੀ ਪ੍ਰਗਤੀ ਵਿੱਚ ਆਪਣਾ ਯੋਗਦਾਨ ਕਰਨਗੇ। 

Translate »