February 10, 2012 admin

ਅਕਾਲੀ ਦਲ ਦਾ ਨਿਸ਼ਾਨਾ ਪੰਜਾਬ ਦੇ ਹਿਤਾਂ ਲਈ ਲੜਨਾ – ਸੰਧੂ

ਪਟਿਆਲਾ – 10 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਇੰਚਾਰਜ ਸ. ਤੇਜਿੰਦਰ ਪਾਲ ਸਿੰਘ ਸੰਧੂ ਨੇ ਕਾਂਗਰਸੀ ਆਗੂਆਂ ਵੱਲੋਂ ਚੌਣ ਨਤੀਜੇ ਆਉਣ ਤੋਂ ਪਹਿਲਾਂ ਹੀ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਵਿਆਂ ਨੂੰ ਮਹਿਜ਼ ‘ਖਿਆਲੀ ਪਲਾਓ’ ਅਤੇ ਲਾਲਸਾ ਭਰੀ ਬਿਆਨਬਾਜ਼ੀ ਕਰਾਰ ਦਿੰਦਿਆਂ ਆਖਿਆ ਕਿ ਸ਼੍ਰੋਮਣਂ ਅਕਾਲੀ ਦਲ ਦਾ ਮਕਸਦ ਕੇਵਲ ਸਤਾ ਪ੍ਰਾਪਤੀ ਨਹੀਂ ਸਗੋਂ ਪੰਜਾਬ ਦੇ ਹਿਤਾਂ ਲਈ ਲੜਨਾ ਹੈ। ਉਨ੍ਹਾਂ ਆਖਿਆ ਕਿ 6 ਮਾਰਚ ਨੂੰ ਜਦੋਂ ਚੌਣ ਨਤੀਜ਼ੇ ਸਾਹਮਣੇ ਆਉਣਗੇ ਤਾਂ ਕਾਂਗਰਸੀਆਂ ਦੇ ਸਭ ਭੁਲੇਖੇ ਆਪਣੇ ਆਪ ਦੂਰ ਹੋ ਜਾਣਗੇ, ਪਰ ਅਕਾਲੀ ਦਲ ਨੂੰ ਬਹੁਤੀ ਚਿੰਤਾ ਇਸ ਗੱਲ ਦੀ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਲੜਾਈ ਕਿਵੇਂ ਲੜੀ ਜਾਵੇ। ਉਹ ਪਾਸੀ ਰੋਡ ਪਟਿਆਲਾ ਸਥਿਤ ਆਪਣੀ ਰਿਹਾਇਸ਼ ਉਤੇ ਗੱਲਬਾਤ ਕਰ ਰਹੇ ਸਨ। ਸ. ਸੰਧੂ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪਾਣੀਆਂ ਨੂੰ ਨਿੱਜੀ ਕੰਪਨੀਆਂ ਦੇ ਹੱਥਾ ਵਿਚ ਸੌਂਪੇ ਜਾਣ ਦੀਆਂ ਬਣਾਈਆਂ ਜਾ ਰਹੀਆਂ ਤਜ਼ਵੀਜਾ ਨੂੰ ਰਾਜਾਂ ਦੇ ਵੱਧ ਅਧਿਕਾਰਾਂ ‘ਤੇ ਡਾਕਾ ਕਰਾਰ ਦਿੰਦਿਆਂ ਆਖਿਆ ਕਿ ਅਜਿਹੀ ਕਿਸੇ ਵੀ ਤਜ਼ਵੀਜ਼ ਦਾ ਅਕਾਲੀ ਦਲ ਡਟਵਾਂ ਵਿਰੋਧ ਕਰੇਗਾ ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਜ਼ਾਰੀ ਰੱਖਣ ਲਈ ਅਜਿਹੀ ਨੀਤੀ ਘੜ ਰਹੀ ਹੈ। ਪਰ ਅਕਾਲੀ ਦਲ ਪੰਜਾਬ ਦੇ ਹਿਤਾਂ ਨੂੰ ਬਹੁਕੌਮੀ ਕੰਪਨੀਆਂ ਦੇ ਹੱਥੀ ਵਿਕਣ ਨਹੀਂ ਦੇਵੇਗਾ। ਵਿਧਾਨ ਸਭਾ ਚੌਣਾਂ ਦੌਰਾਨ ਅਕਾਲੀ ਦਲ ਨੂੰ ਮਿਲੇ ਹੁੰਗਾਰੇ ਲਈ ਸ. ਸੰਧੂ ਨੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਬਣਨ ਉਪਰੰਤ ਮੁਫ਼ਤ ਬਿਜਲੀ, ਪਾਣੀ ਅਤੇ ਸਸਤਾ ਆਟਾ ਦਾਲ ਵਰਗੀਆਂ ਸਹੂਲਤਾਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਅਵਤਾਰ ਸਿੰਘ ਗੁਥਮੜਾ, ਤੇਜਿੰਦਰ ਪਾਲ ਸਿੰਘ ਘੁੰਮਣ, ਜਥੇਦਾਰ ਤੇਜਾ ਸਿੰਘ ਕਾਨਾਹੇੜੀ, ਜਥੇਦਾਰ ਨਰੰਜਣ ਸਿੰਘ, ਜਥੇਦਾਰ ਭੋਲਾ ਸਿੰਘ ਈਸ਼ਰਹੇੜੀ, ਜਥੇਦਾਰ ਗੁਲਜ਼ਾਰ ਸਿੰਘ, ਇੰਦਰਜੀਤ ਸਿੰਘ ਸੰਧੂ, ਸਤਨਾਮ ਸਿੰਘ ਢੀਂਡਸਾ, ਗੁਰਨਾਮ ਸਿੰਘ, ਮੌਣੀ ਭਾਂਖਰ, ਅਜਾਇਬ ਸਿੰਘ ਮਜੌਲੀ, ਵੇਦ ਪ੍ਰਕਾਸ਼ ਬੇਦੀ, ਰਾਕੇਸ਼ ਮਿੱਤਲ, ਜਸਵੀਰ ਸਿੰਘ ਬਲਬੇੜਾ, ਗੁਰਜੰਟ ਸਿੰਘ, ਕੁਲਦੀਪ ਸਿੰਘ ਸ਼ਮਸ਼ਪੁਰ, ਜਥੇਦਾਰ ਬੂਟਾ ਸਿੰਘ ਸ਼ਾਦੀਪੁਰ, ਕੁਲਵਿੰਦਰ ਸਿੰਘ, ਸਰਪੰਚ ਹਰਦਿਆਲ ਸਿੰਘ, ਸਰਪੰਚ ਬਾਵਾ ਸਿੰਘ, ਗੁਰਜੀਤ ਸਿੰਘ ਸਰਪੰਚ ਲੋਚਮਾਂ, ਪੂਰਨ ਸਿੰਘ, ਗੁਰਮੀਤ ਸਿੰਘ ਮਹਿਮੂਦਪੁਰ, ਸੀਨੀਅਰ ਅਕਾਲੀ ਆਗੂ ਕਰਮ ਸਿੰਘ, ਰਵਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।

Translate »