February 10, 2012 admin

ਕੱਪੜਿਆਂ ਦੀ ਰੰਗਾਈ ਅਤੇ ਸ਼ਿੰਗਾਰ ਵਿਧੀ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ 13 ਫਰਵਰੀ ਤੋੱ ਸ਼ੁਰੂ ਹੋਵੇਗਾ

ਲੁਧਿਆਣਾ: 10 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋੱ ਕੱਪੜਿਆਂ ਦੀ ਰੰਗਾਈ ਅਤੇ ਸ਼ਿੰਗਾਰ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ 13 ਤੋੱ 17 ਫਰਵਰੀ ਤੀਕ ਕੈਰੋੱ ਕਿਸਾਨ ਘਰ ਵਿਖੇ ਕਰਵਾਇਆ ਜਾ ਰਿਹਾ ਹੈ। ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਇਸ ਕੋਰਸ ਵਿੱਚ ਰੰਗਾਂ ਦੇ ਮਿਸ਼ਰਣ, ਕਾਗਜ਼ ਤੇ ਕੱਪੜਿਆਂ ਉੱਪਰ ਬਣਾਉਣ ਵਾਲੇ ਡਿਜ਼ਾਈਨ ਤਿਆਰ ਕਰਨ, ਪੋਸਟਰ ਵਾਲੇ ਰੰਗ ਵਰਤਣ ਲਈ ਕਾਗਜ਼ੀ ਡਿਜ਼ਾਈਨ, ਕੱਪੜੇ ਉੱਪਰ ਸਿੱਧੀ ਪੇਟਿੰਗ, ਬਲਾਕ, ਸਟੈੱਸਿਲ, ਕਾਰਡ ਬੋਰਡ, ਸਟਰਿੰਗ, ਕਾਰਕ, ਜੂਟ ਅਤੇ ਸਬਜ਼ੀਆਂ ਤੋੱ ਇਲਾਵਾ ਸਪੰਜ਼ ਰਾਹੀੱ ਪੇਟਿੰਗ, ਗਲਾਸ ਪੇਟਿੰਗ ਆਦਿ ਬਾਰੇ ਡਾ: ਹਰਿੰਦਰ ਕੌਰ ਸੱਗੂ, ਡਾ: ਵੰਦਨਾ ਗੰਡੋਤਰਾ, ਡਾ: ਰੁਪਿੰਦਰ ਕੌਰ, ਡਾ: ਸੁਰਭੀ ਮਹਾਜਨ, ਡਾ: ਪੁਨੀਤ ਗੁਪਤਾ, ਸ਼੍ਰੀਮਤੀ ਰਾਜਦੀਪ ਕੌਰ ਅਤੇ ਸ਼੍ਰੀਮਤੀ ਭੁਪਿੰਦਰ ਕੌਰ ਜਾਣਕਾਰੀ ਅਤੇ ਵਿਹਾਰਕ ਸਿਖਲਾਈ ਦੇਣਗੇ। ਇਹ ਜਾਣਕਾਰੀ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦਿੱਤੀ।

Translate »