February 10, 2012 admin

ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ

ਲੁਧਿਆਣਾ-10-ਫਰਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗੁਣਵੱਤਾ ਭਰਪੂਰ ਉਤਪਾਦਾਂ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਯੂਨੀਵਰਸਿਟੀ ਵਿਖੇ ਅੱਜ 10 ਫਰਵਰੀ ਨੂੰ ਇਕ ‘ਫੂਡ ਫੈਸਟੀਵਲ’ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਦੁੱਧ, ਮੀਟ ਅਤੇ ਮੱਛੀ ਦੇ ਦੋ ਦਰਜਨ ਤੋਂ ਵਧੇਰੇ ਉਤਪਾਦ ਪ੍ਰਦਰਸਿਤ ਕੀਤੇ ਗਏ। ਇਨ•ਾਂ ਵਸਤਾਂ ਨੂੰ  ਲੋਕਾਂ ਨੇ ਬੜੇ ਚਾਅ ਨਾਲ ਖਰੀਦਿਆ। ਡਾ. ਐਸ. ਕੇ ਗਰਗ, ਸਾਬਕਾ ਉਪ-ਕੁਲਪਤੀ ਵੈਟਨਰੀ ਯੂਨਵਰਸਿਟੀ, ਮਥੂਰਾ ਨੇ ‘ਫੂਡ ਫੈਸਟੀਵਲ’ ਦਾ ਉਦਘਾਟਨ ਕੀਤਾ। ਇਸ ਫੂਡ ਫੈਸਟੀਵਲ ਦੇ ਵਿੱਚ ਯੂਨੀਵਰਸਿਟੀ ਦੇ ਤਿੰਨਾਂ ਕਾਲਜਾਂ, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਕਾਲਜ ਆਫ ਫ਼ਿਸ਼ਰੀਜ਼ ਸਾਇੰਸ ਦੇ ਵੱਲੋਂ ਤਿਆਰ ਕੀਤੇ ਗਏ ਕਈ ਕਿਸਮ ਦੇ ਮਿੱਠੇ, ਨਮਕੀਨ ਉਤਪਾਦ ਪੇਸ਼ ਕੀਤੇ ਗਏ। ਇਨ•ਾਂ ਉਤਪਾਦਾਂ ਦਾ ਆਨੰਦ ਲੈਣ ਲਈ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਦਯਾਨੰਦ ਮੈਡੀਕਲ ਕਾਲਜ ਅਤੇ ਵੈਟਨਰੀ ਯੂਨੀਵਰਸਿਟੀ ਤੋਂ ਲੋਕ ਆਏ ਉੱਥੇ ਸ਼ਹਿਰ ਦੇ ਸਥਾਨਕ ਵਸਨੀਕ ਭਾਰੀ ਗਿਣਤੀ ਵਿੱਚ ਪਹੁੰਚੇ। ਯੂਨੀਵਰਸਿਟੀ ਵੱਲੋਂ ਇਨ•ਾਂ ਉਤਪਾਦਾਂ ਦੀ ਨਿਰਖ ਪਰਖ ਕਰਨ ਵਾਸਤੇ ਇਕ ਵਿਸ਼ੇਸ਼ ਪੈਨਲ ਬਣਾਇਆ ਗਿਆ ਸੀ, ਜਿਸ ਵਿੱਚ  ਚੜ•ਦੀ ਉਮਰ ਦੇ ਬਚੇ, ਅੱਧਖੜ ਉਮਰ ਦੇ ਸ਼ਹਿਰੀ ਅਤੇ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਨ•ਾਂ ਲੋਕਾਂ ਨੇ ਇਨ•ਾਂ ਵਸਤਾਂ ਦੇ ਸਵਾਦ, ਖੁਸ਼ਬੂ ਅਤੇ ਦਿੱਖ ਵਰਗੇ ਮਾਪਦੰਡਾਂ ਨਾਲ ਇਨ•ਾਂ ਦੀ ਪਰਖ ਕੀਤੀ।
ਮੀਟ ਤੋਂ ਬਣਾਏ ਉਤਪਾਦਾਂ ਵਿੱਚ ਮੁਰਗੇ, ਬਕਰੇ ਅਤੇ ਬਤੱਖ ਦੇ ਮੀਟ ਤੋਂ ਤਿਆਰ ਕੀਤੇ ਨਗੇਟਸ, ਮੀਟ ਬਾਲ, ਮੀਟ ਪੈਟੀਆਂ, ਮੀਟ ਦਾ ਅਚਾਰ, ਮੀਟ ਸਾਸੈਜ ਤੋਂ ਇਲਾਵਾ ਮੁਰਗੇ ਦੇ ਕੁਰਕੁਰੇ, ਨੂਡਲਜ਼, ਚਿਕਨ ਵੜ•ੀ ਅਤੇ ਚਿਕਨ ਦੇ ਬਿਸਕੁਟ ਤਿਆਰ ਕੀਤੇ ਗਏ ਸਨ। ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਇਨ•ਾਂ ਉਤਪਾਦਾਂ ਤੋਂ ਇਲਾਵਾ ਦੁੱਧ ਤੋਂ ਤਿਆਰ ਕੀਤੇ ਮੌਜ਼ਰੇਲਾ ਪਨੀਰ ਅਤੇ ਸਾਧਾਰਣ ਪਨੀਰ ਜਿਸ ਵਿੱਚ ਚਿਕਨਾਈ ਦੀ ਸੰਤੁਲਿਤ ਮਾਤਰਾ ਰੱਖੀ ਗਈ ਸੀ ਨੂੰ ਲੋਕਾਂ ਨੇ ਬਹੁਤ ਸਰਾਹਿਆ।
ਫ਼ਿਸ਼ਰੀਜ਼ ਕਾਲਜ ਨੇ ਮੱਛੀ ਨੂੰ ਕੰਡਾ ਰਹਿਤ ਕਰਕੇ ਉਸਦੇ ਫ਼ਿਸ਼ ਬਾਲ, ਫ਼ਿਸ਼ ਕਟਲੈਟ, ਫ਼ਿਸ਼ ਨਗੇਟਸ, ਫ਼ਿਸ਼ ਫਿੰਗਰ ਤੋਂ ਇਲਾਵਾ ਮੱਛੀ ਦਾ ਕੀਮਾ ਵੀ ਤਿਆਰ ਕੀਤਾ ਸੀ। ਛੇਤੀ ਹਜ਼ਮ ਹੋਣ ਵਾਲੇ ਅਤੇ ਪ੍ਰੋਟੀਨ ਦੀ ਬਹੁਤਾਤ ਵਾਲੇ ਮੱਛੀ ਦੇ ਉਤਪਾਦ ਲੋਕਾਂ ਨੂੰ ਬਹੁਤ ਪਸੰਦ ਆਏ। ਇਨ•ਾਂ ਉੇਤਪਾਦਾਂ ਨੂੰ ਬਨਾਉਣ ਅਤੇ ਬਤੌਰ ਕਿੱਤੇ ਦੇ ਅਪਨਾਉਣ ਵਾਸਤੇ ਵੀ ਕਈ ਲੋਕਾਂ ਨੇ ਆਪਣੀ ਰੁਚੀ ਜ਼ਾਹਿਰ ਕੀਤੀ।
ਡੇਅਰੀ ਸਾਇੰਸ ਤਕਨਾਲੋਜੀ ਕਾਲਜ ਨੇ ਮਿੱਠੀ, ਨਮਕੀਨ ਲੱਸੀ ਦੇ ਵਿਭਿੰਨ ਸਵਾਦ ਕਈ ਤਰ•ਾਂ ਦੇ ਸੁਗੰਧਿਤ ਦੁੱਧ, ਪਨੀਰ ਦੇ ਪਾਣੀ ਤੋਂ ਤਿਆਰ ਕੀਤੇ ਅੰਬ ਅਤੇ ਜਲਜੀਰੇ ਦੇ ਸੁਆਦ ਵਾਲੇ ਪੀਣ ਪਦਾਰਥ, ਮਸਾਲਾ ਪਨੀਰ, ਆਈਸਕ੍ਰੀਮ ਦੇ ਵੱਖ ਵੱਖ ਸੁਆਦ, ਢੋਡਾ ਬਰਫੀ, ਮਿਲਕ ਕੇਕ ਤੋਂ ਇਲਾਵਾ ਮਿੱਠਤ ਦਹੀਂ ਨਾਂ ਦਾ ਦਹੀਂ ਵੀ ਤਿਆਰ ਕੀਤਾ ਸੀ। ਇਨ•ਾਂ ਵਸਤਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਜਿੱਤੇ ਇਹ ਖੁਰਾਕੀ ਅੰਸ਼ ਵਜੋਂ ਚੰਗੇ ਗੁਣਾਂ ਵਾਲੇ ਹਨ ਉੱਥੇ ਇਹ ਕਈ ਸਰੀਰਕ ਅਲਾਮਤਾਂ ਲਈ ਵੀ ਬਿਹਤਰ ਸਾਬਿਤ ਹੁੰਦੇ ਹਨ।    
ਫੂਡ ਫੈਸਟੀਵਲ ਸਬੰਧੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਵਿਜੇ ਕੁਮਾਰ ਤਨੇਜਾ ਨੇ ਕਿਹਾ ਕਿ ਸਾਡਾ ਇਹ ਉਪਰਾਲਾ ਬੜਾ ਸਫਲ ਰਿਹਾ ਹੈ ਕਿਉਂਕਿ ਲੋਕਾਂ ਦਾ ਉਤਸਾਹ ਸਾਡੇ ਲਈ ਬੜਾ ਹੋਸਲਾ ਵਧਾਊ ਹੈ। ਉਨ•ਾਂ ਕਿਹਾ ਕਿ ਗੁਣਵੱਤਾ ਭਰਪੁਰ ਵਸਤਾਂ ਨੂੰ ਹਰਮਨਪਿਆਰੇ ਕਰਨ ਲਈ ਯੂਨੀਵਰਸਿਟੀ ਦਾ ਇਹ ਉਪਰਾਲਾ ਸਾਰਥਕ ਰਹੇਗਾ ਜਿਸਦਾ ਸਾਨੂੰ ਯਕੀਨ ਹੈ। ਡਾ. ਤਨੇਜਾ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਉਣ ਆਪਣੇ ਸਵੈ-ਸਹਾਇਤਾ ਸਮੂਹ ਬਣਾ ਕੇ ਇਨ•ਾਂ ਵਸਤਾਂ ਨੂੰ ਤਿਆਰ ਕਰਨ। ਯੂਨੀਵਰਸਿਟੀ ਤਕਨਾਲੋਜੀ ਅਤੇ ਹੋਰ ਜਾਣਕਾਰੀਆਂ ਸਬੰਧੀ ਹਰ ਤਰ•ਾਂ ਦੀ ਸਿੱਖਿਆ ਦੇਣ ਵਿੱਚ ਪੂਰੀ ਸਮਰੱਥ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੇ ਇਸ ਮੁਹਿਮ ਵਿੱਚ ਸ਼ਾਮਿਲ ਹੋਣ ਨਾਲ ਇਕ ਆਮ ਉਪਭੋਗੀ ਨੂੰ ਬਿਹਤਰ, ਤਸੱਲੀਬਖਸ਼ ਅਤੇ ਮਿਲਾਵਟ ਰਹਿਤ ਖੁਰਾਕ ਮਿਲੇਗੀ।

Translate »