February 10, 2012 admin

ਪਹਿਲੀ ਰਾਜ ਪੱਧਰੀ ਮਹਿਲਾ ਗੱਤਕਾ ਓਪਨ ਚੈਂਪੀਅਨਸ਼ਿਪ 11 ਮਾਰਚ ਨੂੰ

ਚੰਡੀਗੜ•, 10 ਫਰਵਰੀ-ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੀ ਅਗਵਾਈ ਹੇਠ ਜ਼ਿਲ•ਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ (ਰਜ਼ਿ:) ਦੇ ਸਹਿਯੋਗ ਨਾਲ ਸੈਂਟਰਲ ਖਾਲਸਾ ਯਤੀਮਖਾਨਾ ਸ੍ਰੀ ਅੰਮ੍ਰਿਤਸਰ ਵਿਖੇ 11 ਮਾਰਚ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਲੜਕੀਆਂ ਦੀ ਪਹਿਲੀ ਰਾਜ ਪੱਧਰੀ ਮਹਿਲਾ ਗੱਤਕਾ ਓਪਨ ਚੈਂਪੀਅਨਸ਼ਿਪ (ਜੂਨੀਅਰ ਤੇ ਸੀਨੀਅਰ)-2012 ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਵਿੱਚੋਂ 14 ਸਾਲ, 17 ਸਾਲ, 19 ਸਾਲ, 21 ਸਾਲ ਅਤੇ 25 ਸਾਲ ਉਮਰ ਵਰਗ ਦੀਆਂ ਲੜਕੀਆਂ ਦੀਆਂ ਕਰੀਬ 18 ਟੀਮਾਂ ਸਿੰਗਲ ਸੋਟੀ ਤੇ ਫਰੀ-ਸੋਟੀ (ਵਿਅਕਤੀਗਤ ਤੇ ਟੀਮ ਇਵੈਂਟ) ਅਤੇ ਸਸ਼ਤਰ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਡਾ. ਦੀਪ ਸਿੰਘ ਤੇ ਜਥੇਬੰਦਕ ਸਕੱਤਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਕਰਵਾਏ ਜਾਣ ਵਾਲੇ ਇਨਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਤਕਸੀਮ ਕੀਤੇ ਜਾਣਗੇ। ਉਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਕਰਵਾਏ ਜਾਣ ਵਾਲੀ ਇਸ ਮਹਿਲਾ ਗੱਤਕਾ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਦਿਲਖਿੱਚਵੇਂ ਮੁਕਾਬਲੇ ਖੇਡ ਪੁਸ਼ਾਕ ਵਿੱਚ ਹੀ ਹੋਣਗੇ। ਇਸ ਗੱਤਕਾ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਦੀਆਂ ਟੀਮਾਂ 04 ਮਾਰਚ ਤੱਕ ਹਰ ਹਾਲਤ ਵਿੱਚ ਆਪਣੀਆਂ ਐਂਟਰੀਆਂ ਜ਼ਿਲਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਜਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਦਫਤਰ ਵਿਖੇ ਪਹੁੰਚਾ ਦੇਣ। ਲੇਟ ਐਂਟਰੀ ਵਾਲੀ ਟੀਮ ਨੂੰ ਟੂਰਨਾਮੈਂਟ ਵਿੱਚ ਖੇਡਣ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਸ. ਗਰੇਵਾਲ ਨੇ ਪ੍ਰਗਟਾਵਾ ਕੀਤਾ ਕਿ ਗੱਤਕਾ ਫੈਡਰੇਸ਼ਨ ਵੱਲੋਂ ਇਸ ਭਾਰਤੀ ਪੁਰਾਤਨ ਕਲਾ ਨੂੰ ਕੌਮੀ ਪੱਧਰ ‘ਤੇ ਅਸਰਦਾਰ ਢੰਗ ਨਾਲ ਪ੍ਰਫੁੱਲਤ ਕਰਨ ਲਈ ਦੂਜੀਆਂ ਰਵਾਇਤੀ ਖੇਡਾਂ ਵਾਂਗ ਗੱਤਕਾ ਖੇਡ ਦੇ ਵੀ ਉਚ ਪੱਧਰੇ ਰੌਮਾਂਚਿਕ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਉਨਖ਼ਾਂ ਕਿਹਾ ਕਿ ਗੱਤਕਾ ਫੈਡਰੇਸ਼ਨ ਵੱਲੋਂ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਗੱਤਕੇਬਾਜ਼ੀ ਨੂੰ ਸਮੁੱਚੀ ਦੁਨੀਆਂ ਅੱਗੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਰਵਾਇਤੀ ਮਾਰਸ਼ਲ ਆਰਟ ਗੱਤਕਾ ਹਰ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਦੇ ਉਦਘਾਟਨੀ ਅਤੇ ਸਮਾਪਤੀ ਜਸ਼ਨਾਂ ਮੌਕੇ ਗਿੱਧੇ-ਭੰਗੜੇ ਦੇ ਬਰਾਬਰ ਪੇਸ਼ ਹੋ ਕੇ ਮਕਬੂਲੀਅਤ ਖੱਟ ਸਕੇ। ਉਹਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ, ਗੱਤਕਾ ਖੇਡ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ, ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਟੀਮਾਂ ਦਾ ਅਦਾਨ-ਪ੍ਰਦਾਨ ਕਰਨਾ, ਧਾਰਮਿਕ ਅਤੇ ਪਵਿੱਤਰ ਦਿਹਾੜਿਆਂ ਦੇ ਮੌਕੇ ਗੱਤਕੇ ਦੇ ਪ੍ਰਦਰਸ਼ਨੀ ਮੈਚ ਕਰਾਵਾਉਂਦੇ ਹੋਏ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਵਿਕਾਸ ਤੇ ਪਸਾਰ ਕਰਨਾ ਹੈ। ਸ. ਗਰੇਵਾਲ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਗੱਤਕਾ ਖੇਡ ਦੀ ਵਿਆਪਕ ਨਿਯਮਾਂਵਲੀ (ਰੂਲਜ਼ ਬੁੱਕ) ਤਿਆਰ ਕੀਤੀ ਗਈ ਹੈ ਅਤੇ ਇਸੇ ਪ੍ਰਵਾਨਤ ਨਿਯਮਾਂਵਲੀ ਹੇਠ ਵੱਖ-ਵੱਖ ਥਾਵਾਂ ਉਪਰ ਗੱਤਕਾ ਮਾਹਿਰਾਂ ਵੱਲੋਂ ਰਿਫਰੈਸ਼ਰ ਕੋਰਸ ਅਤੇ ਸੈਮੀਨਾਰ ਲਾਏ ਜਾ ਰਹੇ ਹਨ ਜਿਨਾਂ ਵਿਚ ਗੱਤਕੇਬਾਜਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੰਦਿਆਂ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਵਿੱਚ ਲੈਕਚਰਾਂ ਅਤੇ ਕੰਪਿਊਟਰ ਦੀ ਪਾਵਰ-ਪ੍ਰੈਜੈਂਟੇਸ਼ਨ ਰਾਹੀਂ ਗੱਤਕਾ ਖੇਡ ਦੇ ਮੁੱਢਲੇ ਨਿਯਮਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਵੱਲੋਂ ਹਰ ਰਾਜ ਵਿੱਚ ਇੱਕ-ਇੱਕ ਗੱਤਕਾ ਅਕੈਡਮੀ ਸਥਾਪਿਤ ਕੀਤੀ ਜਾਵੇਗੀ ਜਿਨਾਂ ਵਿੱਚ ਸੰਬੰਧਿਤ ਰਾਜਾਂ ਦੇ ਖਿਡਾਰੀਆਂ ਨੂੰ ਬਿਹਤਰੀਨ ਟ੍ਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। Àਹਨਾਂ ਦੱਸਿਆ ਕਿ ਕਿ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਪਹਿਲਾਂ ਹੀ ਸਿੱਖ ਮਾਰਸ਼ਲ ਆਰਟਸ ਰਿਸਰਚ ਤੇ ਟ੍ਰੇਨਿੰਗ ਬੋਰਡ (ਸਮਾਰਟ ਬੋਰਡ) ਦਾ ਗਠਨ ਕੀਤਾ ਜਾ ਚੁੱਕਾ ਹੈ ਤਾਂ ਜੋ ਮਾਰਸ਼ਲ ਆਰਟ, ਵਿਸ਼ੇਸ਼ ਕਰਕੇ ਗੱਤਕੇ ਬਾਰੇ ਵੱਖ-ਵੱਖ ਖੋਜਕਾਰਜ਼ਾਂ ਲਈ ਪੀ.ਐਚ ਡੀ ਕਰਨ ਦੇ ਇੱਛਕ ਖੋਜਕਾਰਾਂ ਨੂੰ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਦੇ ਕੇ ਨਿਯਮਬੱਧ ਅਤੇ ਵਿਗਿਆਨਿਕ ਅਧਾਰ ‘ਤੇ ਕਿਤਾਬਾਂ ਛਪਵਾ ਕੇ ਮਾਰਸ਼ਲ ਆਰਟ ਦੇ ਅਮੁੱਲ ਇਤਿਹਾਸ ਨੂੰ ਸੰਭਾਲਿਆ ਜਾ ਸਕੇ।

Translate »