ਹੁਸ਼ਿਆਰਪੁਰ, 10 ਫਰਵਰੀ: ਫੂਡ ਕਰਾਫ਼ਟ ਇੰਸਟੀਚਿਊਟ ਵੱਲੋਂ ‘ਹੁਨਰ ਸੇ ਰੋਜ਼ਗਾਰ’ ਤਹਿਤ ਚਲਾਏ ਜਾ ਰਹੇ ਫੂਡ ਪ੍ਰੋਡਕਸ਼ਨ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਕੋਰਸ ਮੁਕੰਮਲ ਹੋਣ ਉਪਰੰਤ ਸਰਟੀਫਿਕੇਟ ਦੇਣ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਤੇ ਉਨ•ਾਂ ਨੇ ਫੂਡ ਕਰਾਫ਼ਟ ਇੰਸਟੀਚਿਊਟ ਵੱਲੋਂ ਕਰਵਾਏ ਜਾ ਰਹੇ ਕੋਰਸਾਂ ਬਾਰੇ ਖੁਸ਼ੀ ਪ੍ਰ੍ਰਗਟ ਕਰਦਿਆਂ ਹੋਇਆਂ ਦੱਸਿਆ ਕਿ ਇਨ•ਾਂ ਕੋਰਸਾਂ ਨਾਲ ਸਿਖਿਆਰਥੀਆਂ ਨੂੰ 100 ਪ੍ਰਤੀਸ਼ਤ ਰੋਜ਼ਗਾਰ ਦੇ ਮੌਕੇ ਮਿਲ ਰਹੇ ਹਨ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਵੱਲੋਂ ਵੀ ਇਨ•ਾਂ ਸਿਖਿਆਰਥੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਉਨ•ਾਂ ਨੇ ਇਸ ਕੋਰਸ ਦੇ ਪਹਿਲੇ ਬੈਚ ਦੇ 31 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਅਤੇ ਉਨ•ਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।
ਫੂਡ ਕਰਾਸ ਕਰਾਫ਼ਟ ਇੰਸਟੀਚਿਊਟ ਦੇ ਪ੍ਰਿੰਸੀਪਲ ਸ੍ਰੀ ਨਵਦੀਪ ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਫੂਡ ਕਰਾਫ਼ਟ ਇੰਸਟੀਚਿਊਟ ਵਿੱਚ ‘ਹੁਨਰ ਸੇ ਰੋਜ਼ਗਾਰ’ ਅਧੀਨ ਕਰਵਾਏ ਜਾ ਰਹੇ ਕੋਰਸਾਂ ਲਈ ਵਿਦਿਆਰਥੀ ਦੀ ਯੋਗਤਾ ਘੱਟੋ ਘੱਟ ਅਠਵੀਂ ਪਾਸ ਅਤੇ ਉਮਰ 18 ਤੋਂ 28 ਸਾਲ ਤੱਕ ਨਿਸ਼ਚਿਤ ਕੀਤੀ ਗਈ ਹੈ । ਇਸ ਕੋਰਸ ਵਿੱਚ 90 ਪ੍ਰਤੀਸ਼ਤ ਹਾਜ਼ਰੀ ਅਤੇ ਟੈਸਟ ਪਾਸ ਕਰਨ ਤੇ 2000 ਰੁਪਏ ਦਾ ਵਜੀਫ਼ਾ ਗਿਆ ਹੈ। ਇਸ ਕੋਰਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਵਰਦੀ, ਟੂਲ ਕਿੱਟ ਅਤੇ ਦੁਪਹਿਰ ਦਾ ਖਾਣਾ ਇੰਸਟੀਚਿਊਟ ਵੱਲੋਂ ਮੁਫਤ ਦਿੱਤਾ ਜਾਂਦਾ ਹੈ। ਉਨ•ਾਂ ਹੋਰ ਦੱਸਿਆ ਕਿ ਦੋ ਮਹੀਨੇ ਦੇ ਇਸ ਕੋਰਸ ਵਿੱਚ ਹੁਨਰ ਦੇ ਵਿਕਾਸ ਤੇ ਜ਼ੋਰ ਦਿੱਤਾ ਜਾਂਦਾ ਹੈ। ਕੋਰਸ ਦੀਆਂ ਵਿਸੇਸ਼ਤਾਵਾਂ ਨੁੰ ਪ੍ਰਗਟ ਕਰਦੇ ਹੋਏ ਉਨ੍ਰਾਂ ਦੱਸਿਆ ਕਿ ਇਸ ਬੈਚ ਦੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਹੋਟਲਾਂ ਵਿੱਚ 112 ਘੰਟੇ ਦੀ ਟਰੇਨਿੰਗ ਦਿੱਤੀ ਗਈ ਹੈ। ਇਸ ਮੌਕੇ ਤੇ ਸਹਾਇਕ ਲੈਕਚਰਾਰ ਮੈਡਮ ਜਿਕਸੀ ਵਿਰਲੀ, ਮੰਜੂ ਸਰੋਆ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।