ਫਿਰੋਜ਼ਪੁਰ 10 ਜਨਵਰੀ 2012: ਦੇਸ਼ ਵਿੱਚੋਂ ਪੋਲੀਓੁ ਦੇ ਖਾਤਮੇ ਲਈ 1995 ਵਿੱਚ ਸ਼ੁਰੂ ਕੀਤੀ ਗਈ ਪਲਸ ਪੋਲੀਓੁ ਮਹਿੰਮ ਅਧੀਨ ਜ਼ਿਲ•ਾ ਫਿਰੋਜ਼ਪੁਰ ਵਿੱਚ 19 ਫਰਵਰੀ ਅਤੇ 1 ਅਪ੍ਰੈਲ 2012 ਨੂੰ 0-5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਲਾਉਣ ਲਈ ਡਾ.ਐਸ.ਕੇ. ਰਾਜੂ ਡਿਪਟੀ ਕਮਿਸ਼ਨਰ ਦੇ ਪ੍ਰਧਾਨਗੀ ਹੇਠ ਜ਼ਿਲ•ਾ ਟਾਸਕ ਫੋਰਸ ਦੀ ਹੋਈ ਮੀਟਿੰਗ ਦੌਰਾਨ , ਡਾ.ਰਾਜੂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 319743 ਬੱਚਿਆਂ ਨੂੰ ਪੋਲੀਉ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ ਅਤੇ 357498 ਘਰਾ ਅੰਦਰ 2244591 ਦੀ ਅਬਾਦੀ ਨੂੰ ਕਵਰ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਪੋਲੀਓੁ ਖਾਤਮੇ ਦੀ ਮੁਹਿੰਮ ਲਈ ਤਿਆਰ ਕੀਤੀ ਗਈ ਮਾਈਕਰੋ ਪਲਾਨ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਮੁਹਿੰਮ ਦੌਰਾਨ ਪੋਲੀਓੁ ਪਲਾਉਣ ਵਾਲੀਆਂ ਟੀਮਾਂ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਹੇਠਲੇ ਸਟਾਫ ਤੋਂ ਹਰੇਕ ਦੋ ਘੰਟੇ ਬਾਅਦ ਰਿਪੋਰਟ ਪ੍ਰਾਪਤ ਕਰਕੇ ਜ਼ਿਲ•ਾ ਪ੍ਰਸ਼ਾਸ਼ਨ ਨੂੰ ਮੁਹੱਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਦੱਸਿਆ ਕਿ ਜ਼ਿਲ•ੇ ਭਰ ਵਿੱਚ 1146 ਪੋਲੀਓ ਬੂਥ ਸਥਾਪਤ ਕੀਤੇ ਗਏ ਅਤੇ 2292 ਟੀਮਾਂ ਘਰ-ਘਰ ਜਾ ਕੇ 0-5 ਸਾਲ ਉਮਰ ਦੇ ਬੱਚਿਆਂ ਨੂੰ ਬੂੰਦਾਂ ਪਲਾਈਆਂ ਜਾਣਗੀਆਂ।
ਡਾ. ਗੋਬਿੰਦ ਠੁਕਰਾਲ ਜ਼ਿਲ•ਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬੱਸ ਅੱਡਿਆਂ , ਭੱਠਿਆਂ ,ਉਸਾਰੀ ਅਧੀਨ ਇਮਾਰਤਾਂ, ਝੁਗੀਆਂ ਝੋਪੜੀਆਂ , ਬਸਤੀਆਂ, ਰੇਲਵੇ ਸਟੇਸ਼ਨਾ ਤੇ ਪੋਲੀਉ ਬੂੰਦਾਂ ਪਲਾਉਣ ਲਈ ਟਰਾਜਿਟ ਬੂਥ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਪਲਸ ਪੋਲੀਓੁ ਮੁਹਿੰਮ ਦੌਰਾਨ ਪਿੰਡਾ ਦੀਆਂ ਪੰਚਾਇਤਾ, ਸਮਾਜਸੇਵੀ ਸੰਸਥਾਵਾਂ, ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਅਧੀਨ ਆਂਗਨਵਾੜੀ ਵਰਕਰਾਂ, ਦਸਵੀ ਅਤੇ 10+2 ਦੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ 19 ਜਨਵਰੀ ਤੋਂ ਪਹਿਲਾਂ ਮੀਟਿੰਗਾਂ ਅਤੇ ਰੈਲੀਆਂ ਕਰਕੇ ਆਮ ਜਨਤਾ ਨੂੰ ਪੋਲੀਓੁ ਬੀਮਾਰੀ ਦੇ ਭਿਆਨਕ ਸਿੱਟਿਆਂ ਤੋਂ ਜਾਗਰੂਕ ਕਰਕੇ ਆਪਣੇ ਬੱਚਿਆਂ ਨੂੰ ਪੋਲੀਓੁ ਬੂੰਦਾਂ ਪਲਾਉਣ ਵਾਸਤੇ ਸਿੱਖਿਅਤ ਕੀਤਾ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ•ੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੋਲੀਉ ਦੀ ਬੀਮਾਰੀ ਦੇ ਖਾਤਮੇ ਲਈ 19 ਫਰਵਰੀ ਅਤੇ 1 ਅਪ੍ਰੈਲ ਨੂੰ ਹਰ ਨਵੇਂ ਜਨਮੇ ਬੱਚੇ ਤੋਂ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓੁ ਬੂੰਦਾਂ ਪਲਾਉਣ ਭਾਵੇ ਕਿ ਬੱਚਿਆਂ ਨੇ ਪਹਿਲਾਂ ਵੀ ਪੋਲੀਉ ਬੂੰਦਾਂ ਪੀਤੀਆਂ ਹੋਣ ਜਾ ਬੱਚਾ ਬੀਮਾਰ ਵੀ ਹੋਵੇ ਤਾਂ ਵੀ ਪਲਾਓ
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ. ਵਰਿੰਦਰ ਸਿੰਘ ਐਸ.ਪੀ.ਹੈਂਡ ਕੁਆਟਰ, ਸ: ਗੁਰਚਰਨ ਸਿੰਘ ਸੰਧੂ ਜ਼ਿਲ•ਾ ਟਰਾਸਪੋਰਟ ਅਫਸਰ, ਡ. ਦਵਿੰਦਰ ਬੁੱਕਲ ਸਹਾਇਕ ਸਿਵਲ ਸਰਜਨ , ਡਾ.ਮਹਿਤਾਬ ਐਸ.ਐਮ.ਓ. ਵਿਸ਼ਵ ਸਿਹਤ ਸੰਸਥਾ, ਡਾ. ਵਾਈ .ਕੇ ਗੁਪਤਾ ਜ਼ਿਲ•ਾ ਸਿਹਤ ਅਫਸਰ, ਸ੍ਰੀਮਤੀ ਨਰੇਸ ਕੁਮਾਰੀ ਜ਼ਿਲ•ਾ ਸਿੱਖਿਆ ਅਫਸਰ,ਅਤੇ 13 ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ।