ਲੁਧਿਆਣਾ: 10 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਅਤੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋੱ ਸਾਂਝੇ ਤੌਰ ਤੇ ਆਯੋਜਿਤ ਮਧੂ ਮੱਖੀ ਪਾਲਣ ਸੰਬੰਧੀ ਮੁੱਢਲਾ ਸਿਖਲਾਈ ਕੋਰਸ ਕਰਵਾਇਆ ਗਿਆ। ਕੌਮੀ ਬਾਗਬਾਨੀ ਮਿਸ਼ਨ ਵੱਲੋੱ ਪ੍ਰਾਯੋਜਿਤ ਇਸ ਕੋਰਸ ਵਿੱਚ 35 ਸਿਖਿਆਰਥੀਆਂ ਨੇ ਅੱਠ ਜ਼ਿਲਿ•ਆਂ ਤੋੱ ਆ ਕੇ ਸਿਖਲਾਈ ਪ੍ਰਾਪਤ ਕੀਤੀ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਟ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ: ਦੁਲਚਾ ਸਿੰਘ ਬਰਾੜ ਨੇ ਮਧੂ ਮੱਖੀ ਪਾਲਣ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਟੈਲੀਅਨ ਮਧੂ ਮੱਖੀਆਂ ਨੂੰ ਪਾਲਣ ਦਾ ਕੰਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋੱ ਹੀ ਸ਼ੁਰੂ ਹੋਇਆ ਅਤੇ ਇਥੋੱ ਦੇ ਵਿਗਿਆਨੀਆਂ ਵੱਲੋੱ ਕੀਤੀ ਖੋਜ, ਤਕਨੀਕੀ ਪਸਾਰ ਅਤੇ ਕਿਸਾਨਾਂ ਵੱਲੋੱ ਬਹੁਤ ਜਲਦੀ ਅਪਣਾਉਣ ਕਾਰਨ ਪੰਜਾਬ ਇਸ ਵੇਲੇ ਮਧੂ ਮੱਖੀ ਪਾਲਣ ਵਿੱਚ ਸਰਵੋਤਮ ਸੂਬਾ ਗਿਣਿਆ ਜਾਂਦਾ ਹੈ। ਉਨ•ਾਂ ਆਖਿਆ ਕਿ ਮੁੱਢਲੇ ਪੱਧਰ ਦਾ ਗਿਆਨ ਹਾਸਿਲ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਇਸ ਕਿੱਤੇ ਨਾਲ ਸਬੰਧਿਤ ਸਾਹਿਤ ਪੜ•ਨਾ ਚਾਹੀਦਾ ਹੈ। ਇਸ ਨੂੰ ਯੂਨੀਵਰਸਿਟੀ ਵੱਲੋੱ ਪ੍ਰਕਾਸ਼ਤ ਕੀਤਾ ਗਿਆ ਹੈ। ਡਾ: ਬਰਾੜ ਨੇ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।
ਕੀਟ ਵਿਗਿਆਨ ਵਿਭਾਗ ਦੇ ਖੋਜ ਸੰਬੰਧੀ ਅਕੈਡਮਿਕ ਕਮੇਟੀ ਦੇ ਚੇਅਰਪਰਸਨ ਡਾ: ਰਮੇਸ਼ ਅਰੋੜਾ ਨੇ ਸਿਖਿਆਰਥੀਆਂ ਨੂੰ ਨੁਕਸਾਨਕਾਰੀ ਅਤੇ ਮਿੱਤਰ ਕੀੜਿਆਂ ਨੂੰ ਨਿਖੇੜਨ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਆਖਿਆ ਕਿ ਮਿੱਤਰ ਕੀੜੇ ਬਚਾਉਣੇ ਸਾਡਾ ਫਰਜ਼ ਹੈ।
ਮਧੂ ਮੱਖੀ ਪਾਲਣ ਸੰਬੰਧੀ ਪ੍ਰੋਜੈਕਟ ਦੇ ਮੁੱਖ ਖੋਜੀ ਅਤੇ ਤਕਨੀਕੀ ਕੋਆਰਡੀਨੇਟਰ ਡਾ: ਪੀ ਕੇ ਛੁਨੇਜਾ ਨੇ ਸਿਖਲਾਈ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਵੱਖ ਵੱਖ ਮੌਸਮਾਂ ਵਿੱਚ ਮਧੂ ਮੱਖੀ ਦੀ ਸੰਭਾਲ, ਦੁਸ਼ਮਣਾਂ ਤੋੱ ਬਚਾਓ ਢੰਗ ਅਤੇ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਿਖਿਆਰਥੀਆਂ ਨੂੰ ਵਰੋਆ ਚਿੱਚੜੀ ਅਤੇ ਮੋਮ ਦੇ ਕੀੜੇ ਤੋੱ ਇਲਾਵਾ ਹੋਰ ਸਮੱਸਿਆਵਾਂ ਤੋੱ ਜਾਣੂੰ ਕਰਵਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਮਧੂ ਮੱਖੀਆਂ ਪਾਲਣ ਦੇ ਨਾਲ ਨਾਲ ਰਾਣੀ ਮੱਖੀ ਪਾਲਣ ਦੀ ਤਕਨੀਕ, ਸ਼ਹਿਦ ਕੱਢਣ ਦੀ ਵਿਧੀ, ਪ੍ਰੋਸੈਸਿੰਗ, ਪੈਕਿੰਗ, ਕੁਆਲਿਟੀ ਅਤੇ ਹੋਰ ਉਤਪਾਦ ਜਿਵੇੱ ਮੋਮ, ਰਾਇਲ ਜੈਲੀ, ਕੋਲਨ ਅਤੇ ਪਰਪੋਲਸ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਦੇ ਵਿਗਿਆਨੀ ਡਾ: ਜਸਪਾਲ ਸਿੰਘ ਨੇ ਕਿਸਾਨ ਭਰਾਵਾਂ ਅਤੇ ਇਸ ਕੋਰਸ ਵਿੱਚ ਸਿਖਲਾਈ ਕਰਨ ਵਾਲੇ ਵਿਗਿਆਨੀਆਂ ਦਾ ਧੰਨਵਾਦ ਕੀਤਾ।