ਲੁਧਿਆਣਾ, 11 ਫਰਵਰੀ : ਕਿਲਾ ਰਾਏਪੁਰ ਵਿਖੇ ਹੋ ਰਹੇ ਖੇਡ ਮੇਲੇ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਏੇ ਜਾਣ ਤੇ ਭਾਰਤ ਸਰਕਾਰ ਦੇ ਜਾਰੀ ਨੋਟੀਫਿਕੇਸ਼ਨ ਰਾਹੀ ਅਤੇ ਪਸੂ-ਪਾਲਣ ਵਿਭਾਗ ਪੰਜਾਬ ਵੱਲੋ ਰੋਕ ਲਗਾ ਦਿੱਤੀ ਗਈ ਸੀ, ਜਿਸ ਕਾਰਨ ਸ੍ਰੀ ਪਰਮਜੀਤ ਸਿੰਘ ਸੈਕਟਰੀ ਗਰੇਵਾਲ ਸਪੋਰਟਸ ਐਸੋਸੀਏਸ਼ਨ, ਕਿਲਾ ਰਾਏਪੁਰ ਵੱਲੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਟ ਵਿੱਚ ਸਿਵਲ ਰਿਟ ਪਟੀਸ਼ਨ ਨੰਬਰ 2540/2012 ਦਾਇਰ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਟ ਵੱਲੋ ਇਸ ਸਿਵਲ ਰਿਟ ਪਟੀਸ਼ਨ ਦਾ ਇਹ ਕਹਿੰਦੇ ਹੋਏ ਨਿਪਟਾਰਾ ਕੀਤਾ ਕਿ ਪਟੀਸ਼ਨਰ ਆਪਣੀ ਪ੍ਰਤੀ ਬੇਨਤੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੇਸ਼ ਕਰੇਗਾ ਅਤੇ ਡਿਪਟੀ ਕਮਿਸ਼ਨਰ ਵੱਲੋ ਉਹਨਾਂ ਦੀ ਬੇਨਤੀ ਦਾ ਕਾਨੂੰਨ ਅਨੁਸਾਰ ਅੱਜ ਹੀ ਫੈਸਲਾ ਕੀਤਾ ਜਾਏਗਾ।
ਉਪਰੋਕਤ ਵਿਸੇa ਸਬੰਧੀ ਕਿਲਾ ਰਾਏਪੁਰ ਸਪੋਰਟਸ ਐਸੋਸੀਏਸ਼ਨ ਵੱਲੋ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਵਿਖੇ ਪ੍ਰਤੀ ਬੇਨਤੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੀ ਪ੍ਰਤੀ ਬੇਨਤੀ ਨੂੰ ਵਾਚਣ ਉਪਰੰਤ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਬੇਨਤੀ ਕਰਤਾ ਕਿਲਾ ਰਾਏਪੁਰ ਵਿਖੇ ਚੱਲ ਰਹੀਆਂ ਖੇਡਾਂ ਦੌਰਾਨ ਬੈਲ-ਗੱਡੀਆਂ ਦੀ ਦੌੜ ਕਰਵਾਉਣੀ ਚਾਹੁੰਦਾ ਹੈ, ਪ੍ਰਤੂੰ ਪਸੂ-ਭਲਾਈ ਬੋਰਡ ਭਾਰਤ ਵੱਲੋ ਜਾਰੀ ਪੱਤਰ ਨੰ: 9/2/2011-12/ਪੀ.ਸੀ.ਏ. ਮਿਤੀ 8.2.2012 ਅਤੇ ਡਾਇਰੈਕਟਰ ਪਸੂ-ਪਾਲਣ ਵਿਭਾਗ ਪੰਜਾਬ ਸਰਕਾਰ ਵੱਲੋ ਜਾਰੀ ਪੱਤਰ ਨੰ: 3567 ਮਿਤੀ 8.2.2012 ਵਿੱਚ ਸਪੱਸ਼ਟ ਲਿਖਿਆ ਹੈ ਕਿ ਕਿਲਾ ਰਾਏਪੁਰ ਦੀਆਂ ਉਲੰਪਿਕ ਖੇਡਾਂ ਵਿੱਚ ਕਰਵਾਈ ਜਾਣ ਵਾਲੀ ਬੈਲ-ਗੱਡੀਆਂ ਦੀ ਦੌੜ ਗੈਰ-ਕਾਨੂੰਨ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਪੱਤਰ ਵਿੱਚ ਹੋਰ ਵੀ ਲਿਖਿਆ ਹੈ ਕਿ ਇਹ ਕਾਨੂੰਨ ਦੀ ਧਾਰਾ 11 ਬਗਕਡਕਅਵਜਰਅ ਰ ਿਫਗਚਕ;ਵਖ ਵਰ ਂਅਜਠa; ਂਫਵ 1960 ਅਤੇ ਭਾਰਤ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਮਿਤੀ 11.7.2011 ਦੀ ਵੀ ਉਲੰਘਣਾ ਹੈ, ਇਸ ਵਿੱਚ ਇਹ ਵੀ ਲਿਖਿਆ ਹੈ ਕਿ ਬੈਲ-ਗੱਡੀਆਂ ਦੀ ਦੌੜ ਕਰਵਾਉਣ ਦੀ ਇਜ਼ਾਜਤ ਨਹੀ ਦਿੱਤੀ ਜਾਣੀ ਚਾਹੀਦੀ। ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਪਸੂ-ਭਲਾਈ ਬੋਰਡ ਭਾਰਤ ਅਤੇ ਡਾਇਰੈਕਟਰ ਪਸੂ-ਪਾਲਣ ਵਿਭਾਗ ਉਪਰੋਕਤ ਵਿਸੇa ਨਾਲ ਵਿਚਰਦੇ ਹਨ ਅਤੇ ਇਸ ਵਿਸ਼ੇ ਦੇ ਮਾਹਿਰ ਅਦਾਰੇ ਹਨ, ਵੱਲੋ ਵੀ ਬੈਲ-ਗੱਡੀਆਂ ਦੀ ਇਸ ਦੌੜ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੋਇਆ ਹੈ। ਡਿਪਟੀ ਕਮਿਸ਼ਨਰ ਦੱਸਿਆ ਕਿ ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਲਦਾਂ ਦੀ ਗੱਡਾ ਦੌੜ ਕਰਵਾਉਣ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ।