February 11, 2012 admin

ਮਾਲਵਾ ਸੱਭਿਆਚਾਰਕ ਮੰਚ ਨੇ ਵਿਸ਼ਵ ਪ੍ਰਸਿੱਧ ਅਭਿਨੇਤਾ ਅਮਿਤਾਬ ਬੱਚਨ ਦੀ ਸਿਹਤਯਾਬੀ ਲਈ ਕਰਵਾਇਆ ਹਵਨ ਯੱਗ

ਲੁਧਿਆਣਾ : ਵਿਸ਼ਵ ਪ੍ਰਸਿੱਧ ਅਭਿਨੇਤਾ ਤੇ ਸਮਾਜ ਸੁਧਾਰਕ ਅਮਿਤਾਬ ਬੱਚਨ ਦੀ ਸਿਹਤਯਾਬੀ ਲਈ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪਵਨ ਗਰਗ ਕਲਚਰ ਸੈਕਟਰੀ ਲੋਧੀ ਕਲੱਬ ਲੁਧਿਆਣਾ ਵਲੋ ਭਗਵਤੀ ਮੰਦਿਰ ਗਿੱਲ ਰੋਡ, ਲੁਧਿਆਣਾ ਵਿਖੇ ਹਵਨ ਯੱਗ ਕਰਵਾਇਆ ਗਿਆ।
ਇਸ ਸਮੇ ਜਾਣਕਾਰੀ ਦਿੰਦਿਆ ਸ੍ਰੀ ਬਾਵਾ ਅਤੇ ਸ੍ਰੀ ਗਰਗ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਅਭਿਨੇਤਾ ਅਮਿਤਾਬ ਬੱਚਨ ਨੇ ਜਿਥੇ ਫਿਲਮਾ ਰਾਹੀ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਰੋਸ਼ਨ ਕੀਤਾ ਉਥੇ ਉਹਨਾਂ ਨੇ ਇੱਕ ਸਮਾਜ ਸੁਧਾਰਕ ਦੇ ਤੌਰ ਤੇ ਵਿਚਰਦੇ ਹੋਏ ਪੋਲਿਓ ਗ੍ਰਸਤ ਬੱਚਿਆਂ ਨੂੰ ਪੋਲਿਓ ਤੋ ਬਚਾਉਣ ਲਈ ਭਾਰਤ ਸਰਕਾਰ ਵਲੋ ਕੀਤੇ ਜਾ ਰਹੇ ਉਪਰਾਲਿਆ ਨੂੰ ਉਤਸਾਹਿਤ ਕਰਦੇ ਹੋਏ ਸਮਾਜ ਦੇ  ਬੱਚਿਆ ਨੂੰ ਪੋਲਿਓ ਬੂੰਦ ਪਲਾਉਣ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਇਸ ਨਾ ਮੁਰਾਦ ਬਿਮਾਰੀ ਤੋ ਛੁਟਕਾਰਾ ਪਾਉਣ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਅਸੀ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਇਹੋ ਜਿਹੇ ਇਨਸਾਨਾਂ ਨੂੰ ਜਿੰਦਗੀ ਬਖਸ਼ੇ ਜੋ ਆਪਣੇ ਪ੍ਰਫੈਸ਼ਨ ਤੋ ਉਪਰ ਉਠ ਕੇ ਸਮਾਜ ਦੇ ਹਿੱਤਾ ਲਈ ਅੱਗੇ ਆਉਦੇ ਹਨ।
ਇਸ ਸਮੇ ਹਵਨ ਯੱਗ ਵਿਚ ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਅਮਿਤ ਸ਼ੋਰੀ ਵਾਇਸ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਮਹਿੰਦਰਪਾਲ ਸਿੰਗਲਾ, ਕਰਮਵੀਰ ਸ਼ੈਲੀ, ਸੁਨੰਦਾ ਗੋਸਵਾਮੀ, ਬਲਜਿੰਦਰ ਭਾਰਤੀ ਮੀਤ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਸੁਦੇਸ਼ ਸਹਿਗਲ, ਆਸ਼ਾ ਕੁਮਾਰੀ, ਨਵਦੀਪ ਬਾਵਾ ਅਤੇ ਬਰਜਿੰਦਰ ਸਿੰਘ ਵਿੱਕੀ ਹਾਜਰ ਸਨ।

Translate »