February 13, 2012 admin

ਦੁਬਈ ‘ਚ 17 ਪੰਜਾਬੀ ਨੋਜਵਾਨਾਂ ਨੂੰ ਛਡਵਾਉਣ ਵਾਲੇ ਐਸ.ਪੀ ਸਿੰਘ ਉਬਰਾਏ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਾਗੇ-ਬਾਵਾ

ਲੁਧਿਆਣਾ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਹੋਏ ਸਮਾਗਮ ਵਿਚ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਐਲਾਲ ਕੀਤਾ ਕਿ ਦੁਬਈ ਵਿਚ 17 ਪੰਜਾਬੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਐਸ.ਪੀ ਸਿੰਘ ਉਬਰਾਏ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਗੋਲਡ ਮੈਡਲ ਨਾਲ ਸਨਮਾਨਿਤ ਕਰੇਗੀ। ਇਸ ਸਮੇ ਉਹਨਾਂ ਨੌਜਵਾਨਾਂ ਨੂੰ ਛਡਵਾਉਣ ਲਈ ਸਾਬਕਾ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਦੇ ਰੋਲ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ਵਿਚ ਪ੍ਰਵਾਸੀ ਪੰਜਾਬੀ (N.R.9) ਪਾਲੀ ਵਿਰਕ, ਮਾਸਟਰ ਨਰੰਜਨ ਸਿੰਘ ਗਰੇਵਾਲ ਟਰੱਸੀ ਭਵਨ ਕਨੇਡਾ, ਮੱਖਣ ਸਿੰਘ ਕਨੇਡਾ, ਬਲਜਿੰਦਰ ਸਿੰਘ ਗਰੇਵਾਲ ਯੂ.ਕੇ, ਰਵਿੰਦਰ ਸਿੰਘ ਕਨੇਡਾ, ਨਿਰਪਾਲ ਸਿੰਘ ਗਰੇਵਾਲ ਕਨੇਡਾ ਅਤੇ ਜਗਵਿੰਦਰ ਕੌਰ ਵਿਕਰ ਕਨੇਡਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਸਮੇ ਸ੍ਰੀ ਬਾਵਾ ਨੇ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਅਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਅਤੇ ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਖੇਡ ਖੇਤਰ ਵਿਚ ਵੱਡੀ ਸੇਵਾ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਸਾਡੇ ਪ੍ਰਵਾਸੀ ਭਰਾਂਵਾ ਨੂੰ ਵਿਦੇਸ਼ਾ ਦੀ ਧਰਤੀ ਤੇ ਰਹਿੰਦੇ ਹੋਏ ਹਮੇਸ਼ਾ ਪੰਜਾਬ ਦੀ ਚਿੰਤਾ ਰਹਿੰਦੀ ਹੈ। ਉਹਨਾਂ ਕਿਹਾ ਕਿ ਇਹ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਨਿਸ਼ਾਨੀ ਹੈ। ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾ ਸਪੁੱਤਰ ਅਜੈ ਸਿੰਘ ਦੀ ਢੁਕਵੀ ਯਾਦ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਥਾਪਿਤ ਕੀਤੀ ਜਾਵੇਗੀ।
ਇਸ ਸਮੇ ਉਹਨਾਂ ਗੁਰਮੀਤ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਅਮਰੀਕਾ, ਹਰਬੰਤ ਸਿੰਘ ਦਿਓਲ ਪ੍ਰਧਾਨ ਫਾਊਡੇਸ਼ਨ ਕਨੇਡਾ, ਮਨਦੀਪ ਸਿੰਘ ਹਾਂਸ ਚੇਅਰਮੈਨ ਫਾਊਡੇਸ਼ਨ ਯੂ.ਕੇ, ਹਰਜੀਤ ਸਿੰਘ ਸਿੱਧੂ ਕਨਵੀਨਰ ਫਾਊਡੇਸ਼ਨ ਯੂ.ਐਸ.ਏ, ਪ੍ਰੀਤਮ ਸਿੰਘ ਗਰੇਵਾਲ ਕਨੇਡਾ ਅਤੇ ਬਿੰਦਰ ਗਰੇਵਾਲ ਦੀ ਸ਼ਹੀਦਾ ਨੂੰ ਯਾਦ ਕਰਨ ਲਈ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤਾ। ਇਸ ਸਮੇ ਸਮਾਗਮ ਵਿਚ ਹੋਰਨਾ ਤੋ ਇਲਾਵਾ ਸ: ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਦਿਹਾਤੀ, ਪਰਮਿੰਦਰ ਸਿੰਘ ਬਿੱਟੂ ਪ੍ਰਧਾਨ ਹਲਕਾ ਦਾਖਾ, ਸ੍ਰੀ ਸਾਮ ਸ਼ੁੰਦਰ ਭਾਰਦਵਾਰ ਟਰੱਸਟੀ ਅਤੇ ਕੈਸ਼ੀਅਰ, ਨਿਰਮਲ ਸਿੰਘ, ਲਵਲੀ ਚੌਧਰੀ, ਅਮਰਦੀਪ ਗਰੇਵਾਲ, ਦਵਿੰਦਰ ਸਿੰਘ ਸਿੱਧੂ, ਜਗਤੇਜ ਸਿੰਘ ਗਰੇਵਾਲ ਅਤੇ ਬਲਜਿੰਦਰ ਸਿੰਘ ਹਾਜਰ ਸਨ।

Translate »